ਸੰਖੇਪ ਰਚਨਾ

ਪਰਿਵਰਤਨ ਕਿਹੋ-ਜਿਹੇ ਹੋਣ ?

ਜਦੋਂ ਇਹ ਗੱਲ ਨਿਸਚਿਤ ਹੋ ਗਈ ਕਿ ਪਰਿਵਰਤਨ ਤੋਂ ਬਿਨਾਂ ਮਨੁੱਖੀ ਜੀਵਨ ਵਿੱਚ ਪ੍ਰਫੁੱਲਤਾ, ਪ੍ਰਗਤੀ ਤੇ ਖੇੜਾ
ਨਹੀਂ ਆਉਂਦੇ ਤਾਂ ਨਾਲ ਹੀ ਸੁਆਲ ਪੈਦਾ ਹੁੰਦਾ ਹੈ ਕਿ ਪਰਿਵਰਤਨ ਕਿਹੋ-ਜਿਹਾ ਹੋਵੇ ? ਇੱਕ ਸਹੀ ਤੇ ਸਿਹਤਮੰਦ ਪਰਿਵਰਤਨ ਉਹੋ ਸਮਝਿਆ ਜਾਂਦਾ ਹੈ ਜਿਸ ਵਿੱਚ ਕੁਝ ਨਵਾਂ ਤੇ ਪਹਿਲਾਂ ਨਾਲੋਂ ਕੁਝ ਚੰਗੇਰੇ ਵਾਧੇ ਵਾਲਾ ਹੋਵੇ। ਭਾਵੇਂ ਜਾਨਦਾਰ ਪ੍ਰਾਣੀਆਂ ਦਾ ਆਦਿ ਤੇ ਅੰਤ ਨਿਸਚਿਤ ਹੁੰਦਾ ਹੈ ਅਤੇ ਅੰਤ ਵੀ ਇੱਕ ਪ੍ਰਕਾਰ ਦਾ ਪਰਿਵਰਤਨ ਹੀ ਕਿਹਾ ਜਾ ਸਕਦਾ ਹੈ। ਪਰ ਅਸਲ ਤਬਦੀਲੀ ਉਹ ਹੈ ਜਿਹੜੀ ਮਨੁੱਖ ਨੂੰ ਜਾਂ ਮਨੁੱਖੀ ਸਮਾਜ ਨੂੰ ਅਗੇਰੇ ਲਿਜਾਂਦੀ ਹੈ ਅਤੇ ਉਸ ਦੀ ਜੀਵਨ ਦੀ ਸਮਝ ਤੇ ਇਸ ਨੂੰ ਭਰਪੂਰਤਾ ਨਾਲ ਮਾਣਨ ਦੇ ਵਧੇਰੇ ਸਮਰੱਥ ਬਣਾਉਂਦੀ ਹੈ।

ਸਿਰਲੇਖ : ਪਰਿਵਰਤਨ ਕਿਹੋ-ਜਿਹੇ ਹੋਣ ?

ਸੰਖੇਪ : ਮਨੁੱਖੀ ਜੀਵਨ ਦੀ ਪ੍ਰਫੁੱਲਤਾ ਲਈ ਪਰਿਵਰਤਨ ਜ਼ਰੂਰੀ ਹੈ। ਸਹੀ ਤੇ ਸਿਹਤਮੰਦ ਪਰਿਵਰਤਨ ਵਿੱਚ ਕੁਝ ਨਵਾਂ ਮਨੁੱਖੀ ਸਮਾਜ ਨੂੰ ਅੱਗੇ ਲਿਜਾਂਦਾ ਹੈ। ਅਜਿਹੀ ਤਬਦੀਲੀ ਜੀਵਨ ਨੂੰ ਸਮਝਣ ਅਤੇ ਇਸ ਨੂੰ ਚੰਗੀ ਤਰ੍ਹਾਂ ਮਾਣਨ ਦੇ ਸਮਰੱਥ
ਬਣਾਉਂਦੀ ਹੈ।

ਮੂਲ-ਰਚਨਾ ਦੇ ਸ਼ਬਦ = 106
ਸੰਖੇਪ-ਰਚਨਾ ਦੇ ਸ਼ਬਦ = 36