ਸਿੱਠਣੀਆਂ – ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1 .
‘ਜਾਂਞੀ ਓਸ ਪਿੰਡੋਂ ਆਏ ਜਿੱਥੇ ਰੁੱਖ ਵੀ ਨਾ।
ਏਨਾ ਨੇ ਤੌੜਿਆਂ ਵਰਗੇ ਮੂੰਹ, ਉੱਤੇ ਮੁੱਛ ਵੀ ਨਾ।’
ਉਪਰੋਕਤ ਲੋਕ – ਗੀਤ ਦਾ ਰੂਪ ਕੀ ਹੈ?
(ੳ) ਸੁਹਾਗ
(ਅ) ਘੋੜੀ
(ੲ) ਸਿੱਠਣੀ
(ਸ) ਟੱਪਾ
ਪ੍ਰਸ਼ਨ 2 . ਜਾਂਞੀ ਜਿਸ ਪਿੰਡੋਂ ਆਏ ਹਨ, ਉਹ ਕਿਹੋ ਜਿਹਾ ਹੈ?
ਉੱਤਰ – ਉੱਥੇ ਕੋਈ ਰੁੱਖ ਨਹੀਂ
ਪ੍ਰਸ਼ਨ 3 . ਜਾਂਞੀਆਂ ਦੇ ਮੂੰਹ ਕਿਹੋ ਜਿਹੇ ਹਨ?
(ੳ) ਤੌੜਿਆਂ ਵਰਗੇ/ਮੁੱਛਾਂ ਤੋਂ ਬਿਨਾਂ/ਖੱਪਰਾਂ ਵਰਗੇ/ਪੀਲੇ ਡੱਡੂਆਂ ਵਰਗੇ
(ਅ) ਦਾੜ੍ਹੀਆਂ ਤੋਂ ਬਿਨਾਂ
(ੲ) ਝੁਰੜੀਆਂ ਵਾਲੇ
(ਸ) ਗੋਲ – ਮਟੋਲ
ਪ੍ਰਸ਼ਨ 4 . ਸਿੱਠਣੀਆਂ ਵਿੱਚ ਲਾੜੇ ਦਾ ਰੰਗ ਕਿਹੋ ਜਿਹਾ ਦੱਸਿਆ ਗਿਆ ਹੈ?
ਉੱਤਰ – ਕਾਲਾ
ਪ੍ਰਸ਼ਨ 5 . ‘ਨਿਲੱਜਿਓ’ ਸ਼ਬਦ ਕਿਹੜੇ ਲੋਕ ਗੀਤਾਂ ਵਿਚ ਵਰਤਿਆ ਗਿਆ ਹੈ?
(ੳ) ਸੁਹਾਗ
(ਅ) ਘੋੜੀ
(ੲ) ਸਿੱਠਣੀ
(ਸ) ਟੱਪਾ
ਪ੍ਰਸ਼ਨ 6 . ਸਿੱਠਣੀਆਂ ਗਾਉਣ ਵਾਲੀਆਂ ਅਨੁਸਾਰ ਲਾੜੇ ਨੇ ਭੁੱਖ ਲੱਗਣ ‘ਤੇ ਕੀ ਕੀਤਾ?
ਉੱਤਰ – ਬੁਲ੍ਹੀਆਂ ਕੱਢਣ ਲੱਗਾ
ਪ੍ਰਸ਼ਨ 7 . ਜੰਞ ਕਿਸ ਤੋਂ ਬਿਨਾਂ ਸਜਦੀ ਨਹੀਂ?
ਉੱਤਰ – ਵਾਜੇ ਤੋਂ ਬਿਨਾਂ
ਪ੍ਰਸ਼ਨ 8 . ਸਿੱਠਣੀਆਂ ਵਿੱਚ ਕਿਸ ਕੰਮ ਲਈ ਪਿੰਡ ਵਾਸੀਆਂ ਨੂੰ ਪੈਸਾ – ਪੈਸਾ ਪਾਉਣ ਲਈ ਕਿਹਾ ਗਿਆ ਹੈ?
ਉੱਤਰ – ਲਾੜੇ ਦੇ ਵਾਜੇ ਲਈ
ਪ੍ਰਸ਼ਨ 9 . ਚਾਂਦੀ ਦੇ ਗਹਿਣਿਆਂ ਉੱਤੇ ਕਾਹਦਾ ਪਾਣੀ ਫਿਰਾਇਆ ਗਿਆ ਹੈ?
ਉੱਤਰ – ਸੋਨੇ ਦਾ
ਪ੍ਰਸ਼ਨ 10 . ਲਾੜੇ ਦਾ ਢਿੱਡ ਕਿਹੋ ਜਿਹਾ ਹੈ?
ਉੱਤਰ – ਲਮਕਦਾ
ਪ੍ਰਸ਼ਨ 11 . ਕੁੜਮ ਦੀਆਂ ਅੱਖਾਂ ਕਿਹੋ ਜਿਹੀਆਂ ਹਨ?
ਉੱਤਰ – ਟੀਰੀਆਂ
ਪ੍ਰਸ਼ਨ 12 . ਸਿੱਠਣੀ ਵਿੱਚ ਲਾੜੇ ਨੂੰ ਕਿਸ ਤਰ੍ਹਾਂ ਬੈਠਾ ਦੱਸਿਆ ਗਿਆ ਹੈ?
ਉੱਤਰ – ਛੱਪੜ ਕੰਢੇ ਡੱਡੂ ਵਾਂਗ
ਪ੍ਰਸ਼ਨ 13 . ਸਿੱਠਣੀ ਵਿਚ ਲਾੜੇ ਦੇ ਚਾਚੇ ਨੂੰ ਕਿਸ ਤਰ੍ਹਾਂ ਝਾਕਦਾ ਦੱਸਿਆ ਗਿਆ ਹੈ?
ਉੱਤਰ – ਚਾਮਚੜਿਕ ਦੇ ਡੇਲਿਆਂ ਵਾਂਗ
ਪ੍ਰਸ਼ਨ 14 . ਸਿੱਠਣੀ ਵਿਚ ਜਾਂਞੀਆਂ ਦੇ ਢਿੱਡ ਲਈ ਕਿਹੜੇ ਸ਼ਬਦ ਵਰਤੇ ਗਏ ਹਨ?
ਉੱਤਰ – ਟੋਏ ਤੇ ਖੂਹ
ਪ੍ਰਸ਼ਨ 15 . ਸਿੱਠਣੀ ਵਿਚ ਪੱਚੀ ਸੇਰ ਤੌਣ ਖਾਣ ਵਾਲਿਆਂ ਨੂੰ ਕੀ ਕੁੱਟ ਕੇ ਦੇਣ ਲਈ ਕਿਹਾ ਗਿਆ ਹੈ?
ਉੱਤਰ – ਖਲ
ਪ੍ਰਸ਼ਨ 16 . ਸਿੱਠਣੀਆਂ ਦੇਣ ਵਾਲੀਆਂ ਕਾਹਦੇ ਨਾਲ ਰੱਜ ਜਾਂਦੀਆਂ ਦੱਸੀਆਂ ਗਈਆਂ ਹਨ?
ਉੱਤਰ – ਪੂਰੀਆਂ ਦੇ ਮੁਸ਼ਕ ਨਾਲ
ਪ੍ਰਸ਼ਨ 17 . ਸਿੱਠਣੀ ਵਿਚ ਲਾਡਲੀ ਬੀਬੀ (ਵਿਆਂਹਦੜ ਕੁੜੀ) ਰੋਟੀ ਪਿੱਛੋਂ ਕੀ ਮੰਗਦੀ ਦੱਸੀ ਗਈ ਹੈ?
ਉੱਤਰ – ਖ਼ੀਰ
ਪ੍ਰਸ਼ਨ 18 . ਸਿੱਠਣੀ ਵਿਚ ਵਿਆਂਹਦੜ ਕੁੜੀ ਦੇ ਬਾਪੂ ਨੂੰ ਕਿਸ ਤਰ੍ਹਾਂ ਬੈਠਾ ਦੱਸਿਆ ਗਿਆ ਹੈ?
ਉੱਤਰ – ਰਾਜਿਆਂ ਵਿਚ ਵਜ਼ੀਰ ਵਾਂਗ