ਮੇਰੇ ਵੱਡੇ ਵਡੇਰੇ : ਬਹੁਵਿਕਲਪੀ ਪ੍ਰਸ਼ਨ


ਮੇਰੇ ਵੱਡੇ ਵਡੇਰੇ : MCQ


ਪ੍ਰਸ਼ਨ 1. ਗਿਆਨੀ ਗੁਰਦਿੱਤ ਸਿੰਘ ਦਾ ਜਨਮ ਕਦੋਂ ਹੋਇਆ?

(ੳ) 1923 ਈ. ਵਿੱਚ

(ਅ) 1924 ਈ. ਵਿੱਚ

(ੲ) 1934 ਈ. ਵਿੱਚ

(ਸ) 1935 ਈ. ਵਿੱਚ

ਪ੍ਰਸ਼ਨ 2. ਗਿਆਨੀ ਗੁਰਦਿੱਤ ਸਿੰਘ ਦਾ ਜਨਮ ਕਿੱਥੇ ਹੋਇਆ?

(ੳ) ਪਿੰਡ ਘੁੰਗਰਾਣਾ

(ਅ) ਪਿੰਡ ਅਡਿਆਲਾ

(ੲ) ਪਿੰਡ ਮਿੱਠੇਵਾਲ

(ਸ) ਅੰਮ੍ਰਿਤਸਰ

ਪ੍ਰਸ਼ਨ 3. ਗਿਆਨੀ ਗੁਰਦਿੱਤ ਸਿੰਘ ਦਾ ਦਿਹਾਂਤ ਕਦੋਂ ਹੋਇਆ?

(ੳ) 17 ਜਨਵਰੀ, 2005

(ਅ) 17 ਜਨਵਰੀ, 2007

(ੲ) 17 ਜਨਵਰੀ, 2009

(ਸ) 17 ਜਨਵਰੀ, 2010

ਪ੍ਰਸ਼ਨ 4. ਗਿਆਨੀ ਗੁਰਦਿੱਤ ਸਿੰਘ ਦਾ ਜੀਵਨ-ਕਾਲ ਕਿਹੜਾ ਹੈ?

(ੳ) 1894-1958 ਈ.

(ਅ) 1895-1977 ਈ.

(ੲ) 1896-1974 ਈ.

(ਸ) 1923-2007 ਈ.

ਪ੍ਰਸ਼ਨ 5. ਗਿਆਨੀ ਗੁਰਦਿੱਤ ਸਿੰਘ ਦੇ ਪਿਤਾ ਦਾ ਕੀ ਨਾਂ ਸੀ?

(ੳ) ਸ. ਜੀਵਨ ਸਿੰਘ

(ਅ) ਸ. ਪਿਸ਼ੌਰਾ ਸਿੰਘ

(ੲ) ਸ. ਹੀਰਾ ਸਿੰਘ

(ਸ) ਸ. ਚਰਨ ਸਿੰਘ

ਪ੍ਰਸ਼ਨ 6. ਗਿਆਨੀ ਗੁਰਦਿੱਤ ਸਿੰਘ ਨੇ ਗਿਆਨੀ ਦੀ ਪਰੀਖਿਆ ਕਦੋਂ ਪਾਸ ਕੀਤੀ?

(ੳ) 1940 ਈ. ਵਿੱਚ

(ਅ) 1950 ਈ. ਵਿੱਚ

(ੲ) 1945 ਈ. ਵਿੱਚ

(ਸ) 1955 ਈ. ਵਿੱਚ

ਪ੍ਰਸ਼ਨ 7. ਗਿਆਨੀ ਗੁਰਦਿੱਤ ਸਿੰਘ ਨੇ ‘ਜੀਵਨ ਸੰਦੇਸ਼’ ਨਾਂ ਦਾ ਮਾਸਿਕ ਪੱਤਰ ਕਦੋਂ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ?

(ੳ) 1948 ਈ. ਵਿੱਚ

(ਅ) 1928 ਈ. ਵਿੱਚ

(ੲ) 1938 ਈ. ਵਿੱਚ

(ਸ) 1958 ਈ. ਵਿੱਚ

ਪ੍ਰਸ਼ਨ 8. ਗਿਆਨੀ ਗੁਰਦਿੱਤ ਸਿੰਘ ਨੇ ‘ਪ੍ਰਕਾਸ਼’ ਨਾਂ ਦਾ ਦੈਨਿਕ ਪਰਚਾ/ਪੱਤਰ ਕਦੋਂ ਸ਼ੁਰੂ ਕੀਤਾ?

(ੳ) 1940 ਈ. ਵਿੱਚ

(ਅ) 1950 ਈ. ਵਿੱਚ

(ੲ) 1960 ਈ. ਵਿੱਚ

(ਸ) 1970 ਈ. ਵਿੱਚ

ਪ੍ਰਸ਼ਨ 9. ਹੇਠ ਦਿੱਤੀਆਂ ਪੁਸਤਕਾਂ ਵਿੱਚੋਂ ਗਿਆਨੀ ਗੁਰਦਿੱਤ ਸਿੰਘ ਦੀ ਪੁਸਤਕ ਕਿਹੜੀ ਹੈ?

(ੳ) ਮੇਰਾ ਪਿੰਡ

(ਅ) ਮੇਰੀ ਦੁਨੀਆ

(ੲ) ਲੰਮੀ ਨਦਰ

(ਸ) ਆਰਸੀ

ਪ੍ਰਸ਼ਨ 10. ‘ਪ੍ਰਾਚੀਨ ਵਾਰਾਂ’ ਪੁਸਤਕ ਕਿਸ ਲੇਖਕ ਦੀ ਹੈ?

(ੳ) ਪ੍ਰਿੰ. ਤੇਜਾ ਸਿੰਘ ਦੀ

(ਅ) ਗਿਆਨੀ ਗੁਰਦਿੱਤ ਸਿੰਘ ਦੀ

(ੲ) ਡਾ. ਬਲਬੀਰ ਸਿੰਘ ਦੀ

(ਸ) ਡਾ. ਨਰਿੰਦਰ ਸਿੰਘ ਕਪੂਰ ਦੀ

ਪ੍ਰਸ਼ਨ 11. ਹੇਠ ਦਿੱਤੀਆਂ ਪੁਸਤਕਾਂ ਦਾ ਲੇਖਕ ਕੌਣ ਹੈ?

ਰਾਗ ਮਾਲਾ ਦੀ ਅਸਲੀਅਤ, ਗੁਰਬਾਣੀ ਦਾ ਇਤਿਹਾਸ, ਜੀਵਨ ਦਾ ਉਸਰੱਈਆ, ਭੱਟਾਂ ਦੇ ਸਵੱਈਏ

(ੳ) ਡਾ. ਬਲਬੀਰ ਸਿੰਘ

(ਅ) ਡਾ. ਨਰਿੰਦਰ ਸਿੰਘ ਕਪੂਰ

(ੲ) ਪ੍ਰਿੰ. ਤੇਜਾ ਸਿੰਘ

(ਸ) ਗਿਆਨੀ ਗੁਰਦਿੱਤ ਸਿੰਘ

ਪ੍ਰਸ਼ਨ 12. ‘ਮੇਰਾ ਪਿੰਡ’ ਨਾਂ ਦੀ ਪੁਸਤਕ ਕਿਸ ਲੇਖਕ ਦੀ ਹੈ?

(ੳ) ਡਾ. ਬਲਬੀਰ ਸਿੰਘ ਦੀ

(ਅ) ਸ. ਗੁਰਬਖ਼ਸ਼ ਸਿੰਘ ਦੀ

(ੲ) ਗਿਆਨੀ ਗੁਰਦਿੱਤ ਸਿੰਘ ਦੀ

(ਸ) ਡਾ. ਨਰਿੰਦਰ ਸਿੰਘ ਕਪੂਰ ਦੀ

ਪ੍ਰਸ਼ਨ 13. ‘ਮੇਰੇ ਵੱਡੇ-ਵਡੇਰੇ’ ਨਾਂ ਦਾ ਲੇਖ/ਨਿਬੰਧ ਕਿਸ ਲੇਖਕ ਦਾ ਹੈ?

(ੳ) ਪ੍ਰਿੰ. ਤੇਜਾ ਸਿੰਘ ਦਾ

(ਅ) ਸ. ਗੁਰਬਖ਼ਸ਼ ਸਿੰਘ ਦਾ

(ੲ) ਡਾ. ਨਰਿੰਦਰ ਸਿੰਘ ਕਪੂਰ ਦਾ

(ਸ) ਗਿਆਨੀ ਗੁਰਦਿੱਤ ਸਿੰਘ ਦਾ

ਪ੍ਰਸ਼ਨ 14. ਗਿਆਨੀ ਗੁਰਦਿੱਤ ਸਿੰਘ ਦਾ ਲੇਖ ਕਿਹੜਾ ਹੈ?

(ੳ) ਤੁਰਨ ਦਾ ਹੁਨਰ

(ਅ) ਮੇਰੇ ਵੱਡੇ-ਵਡੇਰੇ

(ੲ) ਪ੍ਰਾਰਥਨਾ

(ਸ) ਘਰ ਦਾ ਪਿਆਰ

ਪ੍ਰਸ਼ਨ 15. ਲੇਖਕ ਦੇ ਦਾਦੇ ਕਿੰਨੇ ਭਰਾ ਸਨ?

(ੳ) ਦੋ

(ਅ) ਤਿੰਨ

(ੲ) ਚਾਰ

(ਸ) ਪੰਜ

ਪ੍ਰਸ਼ਨ 16. ਲੇਖਕ ਨੇ ਕਿਨ੍ਹਾਂ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਸੀ ਦੇਖਿਆ?

(ੳ) ਨਾਨੇ-ਨਾਨੀ ਨੂੰ

(ਅ) ਤਾਏ ਨੂੰ

(ੲ) ਦਾਦਿਆਂ-ਬਾਬਿਆਂ ਨੂੰ

(ਸ) ਆਪਣੇ ਪੁਰਾਣੇ ਘਰਾਂ ਨੂੰ

ਪ੍ਰਸ਼ਨ 17. ਲੇਖਕ ਨੂੰ ‘ਕਾਗਜ਼ੀ ਭਲਵਾਨ’ ਕੌਣ ਕਹਿੰਦਾ ਸੀ?

(ੳ) ਪਿੰਡ ਦੇ ਪੁਰਾਣੇ ਲੋਕ

(ਅ) ਲੇਖਕ ਦੇ ਪਿਤਾ ਜੀ

(ੲ) ਲੇਖਕ ਦੇ ਨਾਨੇ

(ਸ) ਲੇਖਕ ਦਾ ਨਾਨਾ

ਪ੍ਰਸ਼ਨ 18. ਕੋਣ ਆਲੇ-ਦੁਆਲੇ ਦੇ ਪਿੰਡਾਂ ਵਿੱਚ ਹਊਆ ਬਣੇ ਹੋਏ ਸਨ?

(ੳ) ਲੇਖਕ ਦੇ ਚਾਚੇ-ਤਾਏ

(ਅ) ਲੇਖਕ ਦੇ ਭਰਾ

(ੲ) ਲੇਖਕ ਦੇ ਭਤੀਜੇ

(ਸ) ਲੇਖਕ ਦੇ ਦਾਦੇ

ਪ੍ਰਸ਼ਨ 19. ਲੇਖਕ ਦੇ ਵੱਡੇ-ਵਡੇਰਿਆਂ ਦਾ ਕਿਹੜੇ ਪਿੰਡ ਵਿੱਚ ਖੂਨ ਦਾ ਰਿਸ਼ਤਾ ਸੀ?

(ੳ) ਪਿੰਡ ਮਿੱਠੇਵਾਲ

(ਅ) ਪਿੰਡ ਛਾਪੇ

(ੲ) ਪਿੰਡ ਆਧਾ

(ਸ) ਪਿੰਡ ਹਜ਼ਾਰਾ

ਪ੍ਰਸ਼ਨ 20. ਲੇਖਕ ਦੇ ਬਾਬਿਆਂ ਨੇ ਕਾਹਦਾ ਕੜਾਹਾ ਸਮੇਟ ਛੱਡਿਆ?

(ੳ) ਸਬਜ਼ੀ ਦਾ

(ਅ) ਲੱਡੂਆਂ ਦਾ

(ੲ) ਕੜਾਹ ਦਾ

(ਸ) ਦੁੱਧ ਦਾ

ਪ੍ਰਸ਼ਨ 21. ਲੇਖਕ ਦੇ ਪਿੰਡ ਦੇ ਚੌਧਰੀ ਦਾ ਕੀ ਨਾਂ ਸੀ?

(ੳ) ਚੌਧਰੀ ਰਾਮ ਮੱਲ

(ਅ) ਚੌਧਰੀ ਦਿੱਤਾ ਮੱਲ

(ੲ) ਚੌਧਰੀ ਚੜ੍ਹਤ ਸਿੰਘ

(ਸ) ਚੌਧਰੀ ਪਿਸ਼ੌਰਾ ਸਿੰਘ

ਪ੍ਰਸ਼ਨ 22. ਪੱਕੀ ਰਸਦ ਵਿੱਚ ਪਹਿਲਵਾਨ ਨੂੰ ਘੱਟੋ-ਘੱਟ ਕਿੰਨਾ ਘਿਓ ਦਿੱਤਾ ਜਾਂਦਾ ਸੀ?

(ੳ) ਦੋ ਸੇਰ

(ਅ) ਤਿੰਨ ਸੇਰ

(ੲ) ਚਾਰ ਸੇਰ

(ਸ) ਧੜੀ

ਪ੍ਰਸ਼ਨ 23. ਪਹਿਲਵਾਨਾਂ ਦੇ ਜਥੇ ਨੂੰ ਰਸਦ ਦੇ ਕੇ ਚੌਧਰੀ ਚੜ੍ਹਤ ਸਿੰਘ ਕਿਸ ਕੋਲ ਗਿਆ?

(ੳ) ਬਾਬੇ ਦਾਸ ਕੋਲ

(ਅ) ਬਾਬੇ ਪੁਨੂੰ ਕੋਲ

(ੲ) ਬਾਬੇ ਜਗੀਰੇ ਕੋਲ

(ਸ) ਬਾਬੇ ਬੰਤੇ ਕੋਲ

ਪ੍ਰਸ਼ਨ 24. ਚੌਧਰੀ ਚੜ੍ਹਤ ਸਿੰਘ ਨੇ ਪਿੰਡ ਦੀ ਇੱਜ਼ਤ ਬਚਾਉਣ ਲਈ ਕਿਸ ਨੂੰ ਬੇਨਤੀ ਕੀਤੀ?

(ੳ) ਲੇਖਕ ਨੂੰ

(ਅ) ਬਾਬਿਆਂ ਦੀ ਭੈਣ ਨੂੰ

(ੲ) ਬਾਬੇ ਪੁਨੂੰ ਨੂੰ

(ਸ) ਮੰਗਲ ਸਿੰਘ ਨੂੰ

ਪ੍ਰਸ਼ਨ 25. ਚੌਧਰੀ ਚੜ੍ਹਤ ਸਿੰਘ ਨੇ ਕਿਸ ਨੂੰ ਇੱਕ-ਦੋ ਦਿਨ ਮੋਠ-ਬਾਜਰੇ ਦੀ ਖਿਚੜੀ ਭੇਜਦੇ ਰਹਿਣ ਲਈ ਕਿਹਾ?

(ੳ) ਬਾਬੇ ਪੁਨੂੰ ਨੂੰ

(ਅ) ਬਾਬੇ ਜਗੀਰੇ ਨੂੰ

(ੲ) ਬਾਬੇ ਦਾਸ ਨੂੰ

(ਸ) ਬਾਬੇ ਜਗਤੇ ਨੂੰ

ਪ੍ਰਸ਼ਨ 26. ਚੌਧਰੀ ਚੜ੍ਹਤ ਸਿੰਘ ਨੇ ਪਿੰਡ ਆਏ ਪਹਿਲਵਾਨ ਦਾ ਮੁਕਾਬਲਾ ਕਰਨ ਲਈ ਕਿਸ ਨੂੰ ਮਨਾਇਆ?

(ੳ) ਬਾਬੇ ਪੁਨੂੰ ਨੂੰ

(ਅ) ਬਾਬੇ ਦਾਸ ਨੂੰ

(ੲ) ਬਾਬੇ ਰਾਮ ਦਿੱਤਾ ਨੂੰ

(ਸ) ਬਾਬੇ ਸਾਹਿਬ ਸਿੰਘ ਨੂੰ

ਪ੍ਰਸ਼ਨ 27. ਬਾਬਾ ਪੁਨੂੰ ਕਿਸ ਦੀ ਬੁੱਕਲ ਮਾਰੀ ਅਖਾੜੇ ਦੇ ਇੱਕ ਪਾਸੇ ਬੈਠਾ ਸੀ?

(ੳ) ਕੰਬਲ ਦੀ

(ਅ) ਖੇਸ ਦੀ

(ੲ) ਚਾਦਰ ਦੀ

(ਸ) ਲੋਈ ਦੀ

ਪ੍ਰਸ਼ਨ 28. ”ਕਿਉਂ ਵਿਚਾਰੇ ਗਰੀਬ ਕਬੀਲਦਾਰ ਬੰਦੇ ਨੂੰ ਮਰਵਾਉਣ ਲੱਗੇ ਓ।” ਇਹ ਸ਼ਬਦ ਕਿਸ ਨੇ ਕਹੇ?

(ੳ) ਚੌਧਰੀ ਚੜ੍ਹਤ ਸਿੰਘ ਨੇ

(ਅ) ਪਹਿਲਵਾਨ ਨੇ

(ੲ) ਬਾਬੇ ਪੁਨੂੰ ਨੇ

(ਸ) ਬਾਬੇ ਦਾਸ ਨੇ

ਪ੍ਰਸ਼ਨ 29, ”ਕੋਈ ਨਾ ਭਾਈ, ਪਹਿਲਵਾਨ ਕਦੇ ਫੇਰ ਕੱਢਾਂਗੇ, ਪਹਿਲਾਂ ਤੂੰ ਮੇਰੇ ਅੱਖੜ ਜਿਹੇ ਬੰਦੇ ਨਾਲ ਈ ਦੇਖ ਲੈ।” ਇਹ ਸ਼ਬਦ ਕਿਸ ਦੇ ਹਨ?

(ੳ) ਚੌਧਰੀ ਚੜ੍ਹਤ ਸਿੰਘ ਦੇ

(ਅ) ਬਾਬੇ ਦਾਸ ਦੇ

(ੲ) ਬਾਬੇ ਪੁਨੂੰ ਦੇ

(ਸ) ਬਾਬੇ ਭਗਤ ਦੇ

ਪ੍ਰਸ਼ਨ 30. ਕਿਸ ਦੀ ਜਿੱਤ ਦੀ ਧੁਨੀ ਲੋਕਾਂ ਦੇ ਦਿਲਾਂ ਵਿੱਚ ਵਰ੍ਹਿਆਂ ਤੱਕ ਗੂੰਜਦੀ ਰਹੀ?

(ੳ) ਪਹਿਲਵਾਨ ਦੀ

(ਅ) ਬਾਬੇ ਪੁਨੂੰ ਦੀ

(ੲ) ਚੌਧਰੀ ਰਾਮ ਦਿੱਤਾ ਦੀ

(ਸ) ਬਾਬੇ ਦਾਸ ਦੀ

ਪ੍ਰਸ਼ਨ 31. ਕਿਹੜਾ ਰੁੱਖ ਹਨੇਰੀ ਨਾਲ ਡਿਗ ਗਿਆ ਸੀ?

(ੳ) ਕਿੱਕਰ ਦਾ

(ਅ) ਬੇਰੀ ਦਾ

(ੲ) ਸ਼ਹਿਤੂਤ ਦਾ

(ਸ) ਅੰਬ ਦਾ

ਪ੍ਰਸ਼ਨ 32. “ਖਿੱਚ ਕੇ ਘਰ ਲੈ ਜਾਵੇ, ਆਪੇ ਛਾਂਗ-ਛੰਗਾਈ ਹੁੰਦੀ ਰਹੇਗੀ”, ਇਹ ਬਬਦ ਕਿਸ ਨੇ ਕਹੇ?

(ੳ) ਰਾਹੀ ਨੇ

(ਅ) ਚੌਧਰੀ ਨੇ

(ੲ) ਬੁੱਢੇ ਬਾਬੇ ਨੇ

(ਸ) ਖੇਤ ਦੇ ਮਾਲਕ ਨੇ

ਪ੍ਰਸ਼ਨ 33. ਹਨੇਰੀ ਨਾਲ ਡਿੱਗਾ ਸ਼ਹਿਤੂਤ ਦਾ ਦਰਖ਼ਤ ਕੌਣ ਖਿੱਚ ਕੇ ਘਰ ਲੈ ਗਿਆ?

(ੳ) ਚੌਧਰੀ ਚੜ੍ਹਤ ਸਿੰਘ

(ਅ) ਚੌਧਰੀ ਜਗੀਰ ਸਿੰਘ

(ੲ) ਬੁੱਢਾ ਬਾਬਾ

(ਸ) ਬਾਬਾ ਸੁੰਦਰ ਸਿੰਘ

ਪ੍ਰਸ਼ਨ 34. ਲੇਖਕ ਹੋਰਾਂ ਦੇ ਇੱਕ ਘਰ ਵਿੱਚ ਕਿਸ ਦਰਖ਼ਤ ਦੀ ਲਟੈਣ ਚੜ੍ਹੀ ਹੋਈ ਸੀ?

(ੳ) ਟਾਹਲੀ ਦੀ

(ਅ) ਕਿੱਕਰ ਦੀ

(ੲ) ਨਿੰਮ ਦੀ

(ਸ) ਸ਼ਤੂਤ ਦੀ

ਪ੍ਰਸ਼ਨ 35. ਲੇਖਕ ਦੇ ਵੱਡੇ ਦਾਦੇ ਦਾ ਕੀ ਨਾਂ ਸੀ?

(ੳ) ਸਾਹਿਬ ਸਿੰਘ

(ਅ) ਦਾਸ

(ੲ) ਪੁਨੂੰ

(ਸ) ਰਾਮ ਦਿੱਤਾ

ਪ੍ਰਸ਼ਨ 36. ਫਿਰਦੇ-ਫਿਰਾਉਂਦੇ ਦਾਦੇ ਦਾਸ ਦੀ ਨਿਗ੍ਹਾ ਕਿਸ ‘ਤੇ ਪਈ?

(ੳ) ਕਿੱਕਰ ਦੀ ਗੇਲੀ ‘ਤੇ

(ਅ) ਸ਼ਹਿਤੂਤ ਦੀ ਗੇਲੀ ‘ਤੇ

(ੲ) ਟਾਹਲੀ ਦੀ ਗੇਲੀ ‘ਤੇ

(ਸ) ਸ਼ਤੀਰੀ ‘ਤੇ

ਪ੍ਰਸ਼ਨ 37. ਕਿੱਕਰ ਦੀ ਲਟੈਣ ਚੜਾਉਣ ਵੇਲ਼ੇ ਪਿੰਡ ਦੇ ਕਿੰਨੇ ਚੋਣਵੇਂ ਗੱਭਰੂ ਇਕੱਠੇ ਕਰਨੇ ਪਏ?

(ੳ) ਦੋ-ਤਿੰਨ

(ਅ) ਚਾਰ-ਪੰਜ

(ੲ) ਪੰਜ

(ਸ) ਅੱਠ-ਦਸ

ਪ੍ਰਰਨ 38. ਕਿੱਕਰ ਦੀ ਗੇਲੀ ਕੌਣ ਚੁੱਕ ਕੇ ਘਰ ਲਿਆਇਆ ਸੀ?

(ੳ) ਦਾਦਾ ਪੁਨੂੰ

(ਅ) ਦਾਦਾ ਦਾਸ

(ੲ) ਦਾਦਾ ਰਾਮ ਦਿੱਤਾ

(ਸ) ਦਾਦਾ ਸਾਹਿਬ ਸਿੰਘ

ਪ੍ਰਸ਼ਨ 39. ਬਾਬਿਆਂ ਦੀ ਛੋਟੀ ਭੈਣ ਡੂੰਗੇ ਹੋਏ ਸਿੱਟਿਆਂ ਦੀ ਜਿਹੜੀ ਪੰਡ ਲਿਆਈ ਸੀ ਉਸ ਵਿੱਚੋਂ ਕਿੰਨੀ ਜੁਆਰ/ਜਵਾਰ ਨਿਕਲੀ?

(ੳ) ਦੋ ਮਣ ਕੱਚੀ

(ਅ) ਚਾਰ ਮਣ ਪੱਕੀ

(ੲ) ਪੰਜ ਮਣ ਕੱਚੀ

(ਸ) ਛੇ ਮਣ ਕੱਚੀ

ਪ੍ਰਸ਼ਨ 40, ਬਾਬਿਆਂ ਦੀ ਇੱਕ ਭੈਣ ਕਿਸ ਪਿੰਡ ਵਿਆਹੀ ਹੋਈ ਸੀ?

(ੳ) ਪਿੰਡ ਛਾਪੇ

(ਅ) ਪਿੰਡ ਪਾਂਡੋਕੇ

(ੲ) ਪਿੰਡ ਚੜਿੱਕ

(ਸ) ਪਿੰਡ ਆਧੇ

ਪ੍ਰਸ਼ਨ 41. ਪਹਿਲੀ ਵਾਰ ਬਾਬਿਆਂ ਦੀ ਭੈਣ ਨੇ ਪਹਿਲਵਾਨ ਦਾ ਮੁਗਦਰ ਕਿੱਥੇ ਵਗਾਹ ਮਾਰਿਆ?

(ੳ) ਖੇਤ ਵਿੱਚ

(ਅ) ਸੜਕ ‘ਤੇ

(ੲ) ਪਾਣੀ ਵਿੱਚ

(ਸ) ਨਾਲ ਲੱਗਦੇ ਇੱਕ ਖੋਲੇ ਵਿੱਚ

ਪ੍ਰਸ਼ਨ 42. ਬਾਬਿਆਂ ਦੀ ਭੈਣ ਵੱਲੋਂ ਦੂਸਰੀ ਵਾਰ ਮੁਗਦਰ ਨੂੰ ਵਗਾਹ ਮਾਰਨ ‘ਤੇ ਕੀ ਹੋਇਆ?

(ੳ) ਅਗਲੇ ਖੋਲੇ ਦੀ ਕੰਧ ਢਹਿ ਗਈ

(ਅ) ਨਾਲ ਦੇ ਮਕਾਨ ਦਾ ਬੂਹਾ ਟੁੱਟ ਗਿਆ

(ੲ) ਨਾਲ ਦਾ ਥੜ੍ਹਾ ਟੁੱਟ ਗਿਆ

(ਸ) ਲਾਗੇ ਖੜ੍ਹੇ ਗੱਡੇ ਦਾ ਪਹੀਆ ਨਿਕਲ ਗਿਆ

ਪ੍ਰਸ਼ਨ 43. ਪਹਿਲਵਾਨ ਨੇ ਥਾਲੀ ਵਿੱਚ ਕਿੰਨੇ ਰੁਪਏ ਰੱਖੇ?

(ੳ) 51

(ਅ) 101

(ੲ) 251

(ਸ) 500

ਪ੍ਰਸ਼ਨ 44. ”ਚਾਚੀ, ਤੂੰ ਮੇਰੀ ਧਰਮ ਦੀ ਭੈਣ ਹੋਈ, ਧੰਨ ਤੂੰ ਧੰਨ ਤੇਰੇ ਜਣਦੇ, ਮੈਂ ਤਾਂ ਬੱਸ ਦਰਸ਼ਨਾਂ ਲਈ ਆਇਆ ਹਾਂ”। ਇਹ ਸ਼ਬਦ ਕਿਸ ਦੇ ਹਨ?

(ੳ) ਪਹਿਲਵਾਨ ਦੇ

(ਅ) ਚੌਧਰੀ ਚੜ੍ਹਤ ਸਿੰਘ ਦੇ

(ੲ) ਦਾਦਿਆਂ ਦੀ ਛੋਟੀ ਭੈਣ ਦੇ

(ਸ) ਦਾਦਾ ਦਾਸ ਦੇ ਪੁੱਤਰ ਦੇ

ਪ੍ਰਸ਼ਨ 45. ਬਾਬਿਆਂ ਦੀ ਭੈਣ ਦੇ ਦੋ ਪੁੱਤਰਾਂ ਵਿੱਚੋਂ ਨਾਮੀ ਪਹਿਲਵਾਨ ਦਾ ਕੀ ਨਾਂ ਸੀ?

(ੳ) ਦਰਸ਼ਨ ਸਿੰਘ

(ਅ) ਪ੍ਰੀਤਮ ਸਿੰਘ

(ੲ) ਮੰਗਲ ਸਿੰਘ

(ਸ) ਰੂੜ ਸਿੰਘ

ਪ੍ਰਸ਼ਨ 46. ਮੁਗਦਰ ਵਗਾਹ ਕੇ ਮਾਰਨ ਵਾਲੀ ਬਾਬਿਆਂ ਦਾ ਭੈਣ ਦੇ ਕਿੰਨੇ ਪੁੱਤਰ ਪੈਦਾ ਹੋਏ?

(ੳ) ਦੋ

(ਅ) ਤਿੰਨ

(ੲ) ਚਾਰ

(ਸ) ਪੰਜ

ਪ੍ਰਸ਼ਨ 47. ਉਦੋਂ ਧੜੀ ਘਿਓ ਦਾ ਕੀ ਮੁੱਲ ਹੁੰਦਾ ਸੀ?

(ੳ) ਦੋ ਰੁਪਏ

(ਅ) ਤਿੰਨ ਰੁਪਏ

(ੲ) ਚਾਰ ਰੁਪਏ

(ਸ) ਪੰਜ ਰੁਪਏ

ਪ੍ਰਸ਼ਨ 48. ਮੰਗਲ ਸਿੰਘ ਪਹਿਲਵਾਨ ਦੇ ਮਾਮੇ ਨੇ ਉਸ ਦੇ ਜੌਹਰ ਦੇਖ ਕੇ ਉਸ ਨੂੰ ਕੀ ਦਿੱਤਾ?

(ੳ) ਚਾਂਦੀ ਦਾ ਇੱਕ ਰੁਪਈਆ

(ਅ) ਚਾਂਦੀ ਦੇ ਦੋ ਰੁਪਏ

(ੲ) ਚਾਂਦੀ ਦਾ ਇੱਕ ਡਬਲ ਰੁਪਈਆ ਅਤੇ ਧੜੀ ਘਿਓ

(ਸ) ਧੜੀ ਘਿਓ

ਪ੍ਰਸ਼ਨ 49. ਲੇਖਕ ਨੇ ਕਿੱਥੇ ਪਈਆਂ ਮੁੰਗਲੀਆਂ ਆਪਣੀਆਂ ਅੱਖਾਂ ਨਾਲ ਦੇਖੀਆਂ ਹਨ?

(ੳ) ਸਾਧਾਂ ਦੇ ਡੇਰੇ ‘ਤੇ

(ਅ) ਕੁਟੀਆ ਵਿੱਚ

(ੲ) ਪਿੰਡ ਦੇ ਅਖਾੜੇ ਵਿੱਚ

(ਸ) ਆਪਣੇ ਬਾਬੇ ਦੇ ਘਰ

ਪ੍ਰਸ਼ਨ 50, ਗਿਆਨੀ ਗੁਰਦਿੱਤ ਸਿੰਘ ਕਿਸ ਕਾਰਨ ਪ੍ਰਸਿੱਧ ਹੈ?

(ੳ) ਕਹਾਣੀਕਾਰ ਹੋਣ ਕਰਕੇ

(ਅ) ਕਵੀ ਹੋਣ ਕਰਕੇ

(ੲ) ਨਾਵਲਕਾਰ ਹੋਣ ਕਰਕੇ

(ਸ) ਵਾਰਤਕਕਾਰ ਹੋਣ ਕਰਕੇ

ਪ੍ਰਸ਼ਨ 51. ਗਿਆਨੀ ਗੁਰਦਿੱਤ ਸਿੰਘ ਕਿਸ ਦੇ ਮੈਂਬਰ ਰਹੇ?

(ੳ) ਵਿਧਾਨ ਸਭਾ ਦੇ

(ਅ) ਵਿਧਾਨ ਪਰਿਸ਼ਦ ਦੇ

(ੲ) ਲੋਕ ਸਭਾ ਦੇ

(ਸ) ਰਾਜ ਸਭਾ ਦੇ