ਮੇਰੇ ਵੱਡੇ ਵਡੇਰੇ : ਇੱਕ ਦੋ ਸ਼ਬਦਾਂ ਵਿੱਚ ਉੱਤਰ


ਇੱਕ-ਦੋ ਸ਼ਬਦਾਂ ਜਾਂ ਇੱਕ ਵਾਕ/ਇੱਕ ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ਤੁਹਾਡੀ ਪਾਠ-ਪੁਸਤਕ ਵਿੱਚ ਗਿਆਨੀ ਗੁਰਦਿੱਤ ਸਿੰਘ ਦਾ ਕਿਹੜਾ ਲੇਖ ਦਰਜ ਹੈ?

ਉੱਤਰ : ਮੇਰੇ ਵੱਡੇ-ਵਡੇਰੇ।

ਪ੍ਰਸ਼ਨ 2. ਤੁਹਾਡੀ ਪਾਠ-ਪੁਸਤਕ ਵਿੱਚ ਸ਼ਾਮਲ ਲੇਖ ‘ਮੇਰੇ ਵੱਡੇ-ਵਡੇਰੇ’ ਦਾ ਲੇਖਕ ਕੌਣ ਹੈ?

ਉੱਤਰ : ਗਿਆਨੀ ਗੁਰਦਿੱਤ ਸਿੰਘ।

ਪ੍ਰਸ਼ਨ 3. ਗਿਆਨੀ ਗੁਰਦਿੱਤ ਸਿੰਘ ਅਨੁਸਾਰ ਕੌਣ ਆਪਣੇ ਜ਼ਮਾਨੇ ਦੇ ਮਨੁੱਖ ਸਨ?

ਉੱਤਰ : ਗਿਆਨੀ ਗੁਰਦਿੱਤ ਸਿੰਘ ਦੇ ਦਾਦੇ-ਪੜਦਾਦੇ/ਵੱਡੇ-ਵਡੇਰੇ।

ਪ੍ਰਸ਼ਨ 4. ਕੌਣ ਪੁਰਾਣੇ ਪੰਜਾਬ ਦੇ ਇੱਕ ਨਮੂਨੇ ਦੇ ਪੁਰਖੇ ਸਨ?

ਉੱਤਰ : ਲੇਖਕ ਦੇ ਵੱਡੇ-ਵਡੇਰੇ।

ਪ੍ਰਸ਼ਨ 5. ਕਿਸ ਨੇ ਆਪਣੇ ਦਾਦੇ-ਬਾਬੇ ਆਪਣੀਆਂ ਅੱਖਾਂ ਨਾਲ ਨਹੀਂ ਦੇਖੋ?

ਉੱਤਰ : ਲੇਖਕ ਨੇ/ਗਿਆਨੀ ਗੁਰਦਿੱਤ ਸਿੰਘ ਨੇ

ਪ੍ਰਸ਼ਨ 6. ‘ਬਲੂੰਗੜਾ ਪਹਿਲਵਾਨ’ ਕਿਸ ਨੂੰ ਕਿਹਾ ਗਿਆ ਹੈ?

ਉੱਤਰ : ਲੇਖਕ ਨੂੰ/ਗਿਆਨੀ ਗੁਰਦਿੱਤ ਸਿੰਘ ਨੂੰ।

ਪ੍ਰਸ਼ਨ 7. ਕਿਨ੍ਹਾਂ ਦੀਆਂ ਮਜ਼ੇਦਾਰ ਕਹਾਣੀਆਂ ਨੂੰ ਪਿੰਡ ਦੇ ਸਿਆਣੇ ਤੇ ਗਾਲੜੀ ਚਟਕਾਰੇ ਲਾ-ਲਾ ਸੁਣਾਉਂਦੇ ਸਨ?

ਉੱਤਰ : ਲੇਖਕ ਦੇ ਵੱਡੇ-ਵਡੇਰਿਆਂ ਦੀਆਂ।

ਪ੍ਰਸ਼ਨ 8. ਲੇਖਕ ਦੇ ਦਾਦਿਆਂ ਦੇ ਨਾਂ ਲਿਖੋ।

ਉੱਤਰ : ਦਾਸ, ਪੁਨੂੰ, ਰਾਮ ਦਿੱਤਾ, ਸਾਹਿਬ ਸਿੰਘ।

ਪ੍ਰਸ਼ਨ 9. ਲੇਖਕ ਦੇ ਦਾਦੇ ਨੇੜੇ-ਤੇੜੇ ਦੇ ਪਿੰਡਾਂ ਵਿੱਚ ਕੀ ਬਣੇ ਹੋਏ ਸਨ?

ਉੱਤਰ : ਹਊਆ।

ਪ੍ਰਸ਼ਨ 10. ਕਿਸ ਖੇਤ ਵਿੱਚ ਡੰਡੀ ਆਪੇ ਪੈ ਜਾਂਦੀ ਸੀ?

ਉੱਤਰ : ਜਿਸ ਖੇਤ ਵਿੱਚੋਂ ਲੇਖਕ ਦੇ ਚਾਰੇ ਬਾਬੇ ਲੰਘ ਜਾਣ।

ਪ੍ਰਸ਼ਨ 11. ਵਿਆਹ ਵਾਲਿਆਂ ਨੇ ਗੁੜ ਦੇ ਪ੍ਰਸਾਦ ਦਾ ਕੜਾਹਾ ਕਿਸ ਲਈ ਕੱਢਿਆ ਸੀ?

ਉੱਤਰ : ਮੇਲ-ਗੇਲ ਲਈ।

ਪ੍ਰਸ਼ਨ 12. ਪੁਰਾਣੇ ਜ਼ਮਾਨੇ ਵਿੱਚ ਪਹਿਲਵਾਨ ਢੋਲ ਵਾਲੇ ਨੂੰ ਨਾਲ ਲੈ ਕੇ ਕਿਹੜਾ ਝੰਡਾ ਫੜ ਕੇ ਚੜ੍ਹਦੇ ਸਨ?

ਉੱਤਰ : ‘ਦਿਗ-ਵਿਜੈ’ ਦਾ

ਪ੍ਰਸ਼ਨ 13. ਪਹਿਲਵਾਨ ਇੱਕ ਪਿੰਡ ਨੂੰ ਫ਼ਤਿਹ ਕਰ ਕੇ ਕਿਸ ‘ਤੇ ਚੜਾਈ ਕਰਦੇ ਸਨ?

ਉੱਤਰ : ਦੂਜੇ ਪਿੰਡ ‘ਤੇ।

ਪ੍ਰਸ਼ਨ 14. ਲੇਖਕ ਦਾ ਛੋਟਾ ਜਿਹਾ ਪਿੰਡ ਦੇਖ ਕੇ ਕੌਣ ਹੰਕਾਰ ਵਿੱਚ ਆ ਗਿਆ?

ਉੱਤਰ : ਪਹਿਲਵਾਨ।

ਪ੍ਰਸ਼ਨ 15. “ਇੱਥੇ ਦਾ ਤਾਂ ਕਦੇ ਕੋਈ ਪਹਿਲਵਾਨ ਸੁਣਿਆ ਈ ਨਹੀਂ।” ਇਹ ਸ਼ਬਦ ਕਿਸ ਨੇ ਕਹੇ?

ਉੱਤਰ : ਪਹਿਲਵਾਨ ਨੇ।

ਪ੍ਰਸ਼ਨ 16. ਪੁਰਾਣੇ ਜ਼ਮਾਨੇ ਵਿੱਚ ਪਿੰਡਾਂ ਦੇ ਲੋਕ ਪਹਿਲਵਾਨਾਂ ਨੂੰ ਕੀ ਦਿੰਦੇ ਸਨ?

ਉੱਤਰ : ਘਿਓ, ਗੁੜ ਤੇ ਕੱਪੜਿਆਂ ਦੇ ਥਾਨ ਆਦਿ।

ਪ੍ਰਸ਼ਨ 17. ਪੀਰਾਂ-ਫ਼ਕੀਰਾਂ ਵਾਂਗ ਕਿਸ ਨੂੰ ਨਕਦੀ ਚੜ੍ਹਾਈ ਜਾਂਦੀ ਸੀ?

ਉੱਤਰ : ਪਹਿਲਵਾਨਾਂ ਨੂੰ।

ਪ੍ਰਸ਼ਨ 18. ਕੌਣ ਗੱਡੇ ਦਾ ਲੱਦ ਇਕੱਠਾ ਕਰ ਕੇ ਨਾਲ-ਨਾਲ ਲਈ ਫਿਰਦਾ ਸੀ?

ਉੱਤਰ : ਪਹਿਲਵਾਨ।

ਪ੍ਰਸ਼ਨ 19. ਪੱਕੀ ਰਸਦ ਵਿੱਚ ਪਹਿਲਵਾਨ ਨੂੰ ਕੀ ਦਿੱਤਾ ਜਾਂਦਾ ਸੀ?

ਉੱਤਰ : ਘੱਟੋ-ਘੱਟ ਧੜੀ ਘਿਓ, ਏਨੀ ਹੀ ਖੰਡ, ਬਦਾਮ ਤੇ ਹੋਰ ਆਟਾ ਆਦਿ ਸਮਗਰੀ।

ਪ੍ਰਸ਼ਨ 20. “ਬਾਬਾ ! ਤੂੰ ਹੀ ਲਾਜ ਰੱਖ ਸਕਦਾ ਹੈਂ।” ਇਹ ਸ਼ਬਦ ਕਿਸ ਨੇ ਕਹੇ?

ਉੱਤਰ : ਚੌਧਰੀ ਚੜ੍ਹਤ ਸਿੰਘ ਨੇ।

ਪ੍ਰਸ਼ਨ 21. ਕਿਸ ਨੂੰ ਬਾਬੇ ਪੁਨੂੰ ਦੀ ਤਾਕਤ ਦਾ ਪਤਾ ਸੀ?

ਉੱਤਰ : ਚੌਧਰੀ ਚੜ੍ਹਤ ਸਿੰਘ ਨੂੰ।

ਪ੍ਰਸ਼ਨ 22. ਚੌਧਰੀ ਚੜ੍ਹਤ ਸਿੰਘ ਨੇ ਬਾਬੇ ਪੁਨੂੰ ਨੂੰ ਕਿਸ ਦੀ ਪੱਤ ਰੱਖਣ ਲਈ ਕਿਹਾ?

ਉੱਤਰ : ਪਿੰਡ ਦੀ।

ਪ੍ਰਸ਼ਨ 23. ‘ਤਿਓੜ’ ਕਿਸ ਨੂੰ ਕਹਿੰਦੇ ਹਨ?

ਉੱਤਰ : ਦਹੀਂ/ਦੁੱਧ ਜਾਂ ਅਧਰਿੜਕ ਵਿੱਚ ਦੁੱਧ ਦੀਆਂ ਧਾਰਾਂ ਮਾਰ ਕੇ ਬਣਾਇਆ ਪਦਾਰਥ।

ਪ੍ਰਸ਼ਨ 24. ਪਹਿਲਵਾਨ ਦਾ ਸਰੀਰ ਕਿਸ ਵਾਂਗ ਲਿਸ਼ਕਦਾ ਸੀ?

ਉੱਤਰ : ਨਾਗ ਵਾਂਗ।

ਪ੍ਰਸ਼ਨ 25. ਕਿਸ ਦੇ ਪਿੰਡੇ/ਸਰੀਰ ਨੂੰ ਤੇਲ ਦੀ ਤਿੱਪ ਵੀ ਨਹੀਂ ਛੂਹੀ ਹੋਈ ਸੀ?

ਉੱਤਰ : ਬਾਬੇ ਪੁਨੂੰ ਦੇ ਪਿੰਡੇ ਨੂੰ।

ਪ੍ਰਸ਼ਨ 26. ਬਾਬੇ ਪੁਨੂੰ ਨੂੰ ਦੇਖ ਕੇ ਕੌਣ ਖਿੜ-ਖਿੜਾ ਕੇ ਹੱਸਿਆ?

ਉੱਤਰ : ਪਹਿਲਵਾਨ।

ਪ੍ਰਸ਼ਨ 27. ਕਿਸ ਦੀਆਂ ਅੱਖਾਂ ਦੇ ਆਨੇ ਬਾਹਰ ਆਉਣ ਲੱਗੇ?

ਉੱਤਰ : ਪਹਿਲਵਾਨ ਦੀਆਂ।

ਪ੍ਰਸ਼ਨ 28. ਸ਼ਹਿਤੂਤ ਦਾ ਦਰਖ਼ਤ ਹਨੇਰੀ ਨਾਲ ਜੜ੍ਹਾਂ ਤੋਂ ਉਖੜ ਕੇ ਕਿੱਥੇ ਡਿਗ ਪਿਆ?

ਉੱਤਰ : ਰਾਹ ਵਿਚਾਲੇ।

ਪ੍ਰਸ਼ਨ 29. ਕਿੱਕਰ ਦੀ ਗੇਲੀ ਉੱਤੇ ਕਿਸ ਦੀ ਨਿਗ੍ਹਾ ਪਈ?

ਉੱਤਰ : ਦਾਦੇ ਦਾਸ ਦੀ।

ਪ੍ਰਸ਼ਨ 30. “ਇਹ ਟੰਬਾ ਜਿਹਾ ਕਿਸ ਦਾ ਹੈ?” ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?

ਉੱਤਰ : ਦਾਦੇ ਦਾਸ ਨੇ ਚੌਧਰੀ ਨੂੰ।

ਪ੍ਰਸ਼ਨ 31. “ਉਸ ਦਾ ਜੇਹੜਾ ਲੈ ਜਾਵੇ।” ਇਹ ਸ਼ਬਦ ਕਿਸ ਦੁਆਰਾ ਕਿਸ ਨੂੰ ਕਹੇ ਗਏ?

ਉੱਤਰ : ਚੌਧਰੀ ਦੁਆਰਾ ਦਾਦੇ ਦਾਸ ਨੂੰ।

ਪ੍ਰਸ਼ਨ 32. ਦਾਦੇ ਦਾਸ ਨੇ ਕਿਹੜੀ ਗੇਲੀ ਘਰ ਲਿਆ ਸੁੱਟੀ?

ਉੱਤਰ : ਕਿੱਕਰ ਦੀ।

ਪ੍ਰਸ਼ਨ 33. ਕਿਸ ਦੀ ਗੇਲੀ ਦੀ ਲਟੈਣ ਚੜ੍ਹਾਈ ਗਈ?

ਉੱਤਰ : ਕਿੱਕਰ ਦੀ।

ਪ੍ਰਸ਼ਨ 34. ਮੁਗਦਰ ਨੂੰ ਕਿੰਨੇ ਜਣੇ ਰੇੜ ਕੇ ਲਿਆਏ?

ਉੱਤਰ : ਚਾਰ-ਪੰਜ ਜਣੇ।

ਪ੍ਰਸ਼ਨ 35. ਬਾਬਿਆਂ ਦੀ ਭੈਣ ਵੱਲੋਂ ਮੁਗਦਰ ਵਗਾਹ ਮਾਰਨ ਕਾਰਨ ਅਗਲੇ ਖੋਲ਼ੇ ਦੀ ਕੰਧ ਢਹਿ ਗਈ ਤਾਂ ਪਹਿਲਵਾਨ ਨੇ ਕੀ ਛੱਡਿਆ?

ਉੱਤਰ : ਪਹਿਲਵਾਨੀ।

ਪ੍ਰਸ਼ਨ 36. ਪਹਿਲਵਾਨ ਨੇ ਥਾਲੀ ਵਿੱਚ ਕੀ ਰੱਖ ਕੇ ਬਾਬਿਆਂ ਦੀ ਭੈਣ ਨੂੰ ਨਜ਼ਰਾਨਾ ਪੇਸ਼ ਕੀਤਾ?

ਉੱਤਰ : ਇੱਕ ਸੋ ਇੱਕ ਰੁਪਈਏ ਅਤੇ ਸੁੱਚਾ ਤਿਓਰ

ਪ੍ਰਸ਼ਨ 37. ਪਹਿਲਵਾਨ ਹਰ ਤਿੱਥ-ਤਿਉਹਾਰ ‘ਤੇ ਕਿਸ ਨੂੰ ਤਿਓਰ ਤੇ ਕੱਪੜੇ-ਲੀੜੇ ਚੜ੍ਹਾਉਂਦਾ ਰਿਹਾ?

ਉੱਤਰ : ਚੜਿੱਕ ਪਿੰਡ ਵਿਆਹੀ ਬਾਬਿਆਂ ਦੀ ਭੈਣ ਨੂੰ।

ਪ੍ਰਸ਼ਨ 38. ਗਿਆਨੀ ਗੁਰਦਿੱਤ ਸਿੰਘ ਕਵੀ ਦੇ ਤੌਰ ‘ਤੇ ਪ੍ਰਸਿੱਧ ਹੈ ਜਾਂ ਵਾਰਤਕਕਾਰ ਦੇ ਤੌਰ ‘ਤੇ?

ਉੱਤਰ : ਵਾਰਤਕਕਾਰ ਤੇ ਤੌਰ ‘ਤੇ।

ਪ੍ਰਸ਼ਨ 39. ਗਿਆਨੀ ਗੁਰਦਿੱਤ ਸਿੰਘ ਨੇ ਆਪਣੀ ਕਿਸ ਪੁਸਤਕ ਵਿੱਚ ਮਾਲਵੇ ਦੇ ਇੱਕ ਪਿੰਡ ਨੂੰ ਕੇਂਦਰ-ਬਿੰਦੂ ਬਣਾ ਕੇ ਪੰਜਾਬ ਦੇ ਸੱਭਿਆਚਾਰ ਬਾਰੇ ਵਿਸ਼ਾਲ ਚਿੱਤਰ ਪੇਸ਼ ਕੀਤਾ ਹੈ?

ਉੱਤਰ : ‘ਮੇਰਾ ਪਿੰਡ’ ਵਿੱਚ।

ਪ੍ਰਸ਼ਨ 40. ਗਿਆਨੀ ਗੁਰਦਿੱਤ ਸਿੰਘ ਵਿਧਾਨ ਸਭਾ ਦੇ ਮੈਂਬਰ ਰਹੇ ਜਾਂ ਵਿਧਾਨ ਪਰਿਸ਼ਦ ਦੇ?

ਉੱਤਰ : ਵਿਧਾਨ ਪਰਿਸ਼ਦ ਦੇ।

ਪ੍ਰਸ਼ਨ 41. ਗਿਆਨੀ ਗੁਰਦਿੱਤ ਸਿੰਘ ਦਾ ਜਨਮ ਸਥਾਨ ਪਿੰਡ ਮਿੱਠੇਵਾਲ ਕਿਸ ਰਿਆਸਤ ਵਿੱਚ ਪੈਂਦਾ ਸੀ?

ਉੱਤਰ : ਰਿਆਸਤ ਮਲੇਰਕੋਟਲਾ ਵਿੱਚ।

ਪ੍ਰਸ਼ਨ 42. ਗਿਆਨੀ ਗੁਰਦਿੱਤ ਸਿੰਘ ਦੀ ਕਿਹੜੀ ਪੁਸਤਕ ਪੰਜਾਬੀ ਗੱਦ-ਸਾਹਿਤ (ਵਾਰਤਕ ਸਾਹਿਤ) ਵਿੱਚ ਕਲਾਸਿਕੀ ਮਹੱਤਵ ਗ੍ਰਹਿਣ ਕਰ ਚੁੱਕੀ ਹੈ?

ਉੱਤਰ : ਮੇਰਾ ਪਿੰਡ।

ਪ੍ਰਸ਼ਨ 43. ਹੇਠ ਦਿੱਤੇ ਸ਼ਬਦਾਂ ਦੇ ਅਰਥ ਲਿਖੋ :

ਨਕਵਾਇਆ, ਨਾਬਰ, ਰੋਹੀਆਂ, ਨਿਹਾਰੀ, ਤਿਓਰ, ਲਟੈਣ

ਉੱਤਰ : ਨਕਵਾਇਆ-ਕਮਜ਼ੋਰ।

ਨਾਬਰ-ਇਨਕਾਰੀ।

ਰੋਹੀਆਂ-ਜੰਗਲ, ਬੀਆਬਾਨ।

ਨਿਹਾਰੀ-ਸਵੇਰ ਵੇਲੇ ਦਾ ਭੋਜਨ, ਨਾਸ਼ਤਾ।

ਤਿਓਰ-ਔਰਤ ਦੇ ਸਿਰ, ਗਲ ਅਤੇ ਤੇੜ ਦੇ ਤਿੰਨ ਕੱਪੜੇ।

ਲਟੈਣ-ਵੱਡਾ ਸ਼ਤੀਰ।