‘ਭ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਭਾਰਾਂ ਤੇ ਪੈ ਜਾਣਾ – ਨਖ਼ਰੇ ਕਰਨੇ – ਜਦੋਂ ਕਲਾਕਾਰ ਪ੍ਰਸਿੱਧ ਹੋ ਜਾਂਦਾ ਹੈ ਤਾਂ ਉਹ ਭਾਰਾਂ ਤੇ ਪੈਣ ਲੱਗਦਾ ਹੈ।

2. ਭੰਗ ਦੇ ਭਾੜੇ ਜਾਣਾ – ਵਿਅਰਥ ਜਾਣਾ – ਐਨਾ ਖ਼ਰਚਾ ਕਰਕੇ ਮਕਾਨ ਬਣਾਇਆ, ਪਰ ਉਨ੍ਹਾਂ ਦੇ ਇਕਲੌਤੇ ਪੁੱਤਰ ਦੀ ਮੌਤ ਹੋਣ ਕਰਕੇ ਸਭ ਭੰਗ ਦੇ ਭਾੜੇ ਚਲਾ ਗਿਆ।

3. ਭੰਗ ਭੁਜਣੀ – ਗ਼ਰੀਬੀ ਹੋਣੀ – ਦੇਸ਼ ਵਿੱਚ ਇੰਨੀ ਭੰਗ ਭੁੱਜੀ ਹੋਈ ਹੈ ਕਿ ਬਹੁਤ ਗਰੀਬਾਂ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਨਸੀਬ ਹੁੰਦੀ।

4. ਭਾਂ ਭਾਂ ਕਰਨਾ – ਬੇਰੌਣਕੀ ਹੋਣੀ – ਇਕਲੌਤੇ ਪੁੱਤਰ ਦੀ ਮੌਤ ਨਾਲ ਉਨ੍ਹਾਂ ਦਾ ਘਰ ਭਾਂ ਭਾਂ ਕਰਨ ਲੱਗ ਪਿਆ।

5. ਭੁਗਤ ਸੁਆਰਨੀ – ਕੁੱਟਣਾ – ਚੋਰ ਦੀ ਇੰਨੀ ਚੰਗੀ ਤਰ੍ਹਾਂ ਭੁਗਤ ਸੁਆਰੋ ਕਿ ਉਹ ਅੱਗੇ ਤੋਂ ਚੋਰੀ ਕਰਨ ਬਾਰੇ ਵੀ ਨਾ ਸੋਚੇ।