ਗੁਰੂ ਅਮਰ ਦਾਸ ਜੀ ਦਾ ਯੋਗਦਾਨ


ਪ੍ਰਸ਼ਨ. ਗੁਰੂ ਅਮਰ ਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਵਿਚ ਕੀ ਯੋਗਦਾਨ ਦਿੱਤਾ?

ਉੱਤਰ : ਗੁਰੂ ਅਮਰਦਾਸ ਜੀ ਵਡੇਰੀ ਉਮਰ ਵਿਚ ਗੁਰਗੱਦੀ ਤੇ ਬੈਠੇ ਸਨ ਅਤੇ ਆਪ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ, ਫਿਰ ਵੀ ਆਪ ਨੇ ਸਿੱਖ ਧਰਮ ਦੇ ਵਿਕਾਸ ਲਈ ਗੋਇੰਦਵਾਲ ਸਾਹਿਬ ਵਿਚ ਬਾਉਲੀ ਦਾ ਨਿਰਮਾਣ ਕਰਵਾਇਆ। ਇਸ ਵਿਚ 84 ਪੌੜੀਆਂ ਹਨ। ਇਹਨਾਂ ਤੇ 84 ਵਾਰ ਜਪੁਜੀ ਸਾਹਿਬ ਦਾ ਪਾਠ ਕਰਨ ਨਾਲ ਚੋਰਾਸੀ ਲੱਖ ਜੂਨਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਆਪ ਨੇ ਲੰਗਰ ਦੀ ਪ੍ਰਥਾ ਦਾ ਹੋਰ ਵਿਕਾਸ ਕੀਤਾ। ਆਪ ਨੇ ਸਿੱਖ ਧਰਮ ਦੇ ਵਿਕਾਸ ਲਈ ਆਪਣੇ ਧਾਰਮਿਕ ਖੇਤਰਾਂ ਨੂੰ 22 ਮੰਜੀਆਂ ਵਿੱਚ ਵੰਡ ਦਿੱਤਾ, ਜਿਸਦਾ ਇਕ ਮੁਖੀਆ ਹੁੰਦਾ ਸੀ। ਗੁਰੂ ਜੀ ਨੇ ਸਭ ਹਿੰਦੂ ਤਿਉਹਾਰਾਂ ਨੂੰ ਨਵੇਂ ਢੰਗ ਨਾਲ ਮਨਾਉਣ ਦਾ ਹੁਕਮ ਦਿੱਤਾ। ਉਹਨਾਂ ਜਨਮ ਤੇ ਮੌਤ ਦੇ ਨਵੇਂ ਰੀਤੀ ਰਿਵਾਜ ਪ੍ਰਚਲਤ ਕੀਤੇ। ਜਿਹੜਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਇਕੱਠਾ ਕਰਨ ਦਾ ਕੰਮ ਗੁਰੂ ਅੰਗਦ ਦੇਵ ਜੀ ਨੇ ਸ਼ੁਰੂ ਕੀਤਾ ਸੀ ਉਹ ਗੁਰੂ ਅਮਰਦਾਸ ਨੇ ਪੂਰਾ ਕੀਤਾ। ਉਹਨਾਂ ਨੇ ਵਿਆਹ ਲਈ ਅੰਨਦ ਰਾਗ ਦੀ ਰਚਨਾ ਕੀਤੀ ਜਿਸਨੂੰ ਹੁਣ ਤਾਂਈ ਸਿੱਖ ਵਿਆਹਾਂ ਵਿਚ ਉਚਾਰਿਆ ਜਾਂਦਾ ਹੈ। ਆਪ ਨੇ ਸਮਾਜ ਸੁਧਾਰ ਵੀ ਕੀਤਾ। ਆਪ ਨੇ ਸਤੀ ਪ੍ਰਥਾ ਤੇ ਪਰਦੇ ਦਾ ਵਿਰੋਧ ਕੀਤਾ। ਉਹਨਾਂ ਨੇ ਛੂਤ-ਛਾਤ ਤੇ ਜਾਤੀ ਪ੍ਰਥਾ ਦਾ ਵੀ ਵਿਰੋਧ ਕੀਤਾ। ਉਹਨਾਂ ਨੇ ਨਸ਼ਿਆਂ ਦੀ ਨਿਖੇਧੀ ਕੀਤੀ ਅਤੇ ਸਿੱਖਾਂ ਲਈ ਨਵੇਂ ਤੀਰਥ ਅਸਥਾਨ ਬਣਾਏ। ਇਸ ਤਰ੍ਹਾਂ ਉਹਨਾਂ ਨੇ ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਅਲੱਗ ਕਰ ਕੇ ਸੁਤੰਤਰ ਧਰਮ ਬਣਾ ਦਿੱਤਾ।


प्रश्न. गुरु अमर दास जी ने सिख धर्म के विकास में क्या योगदान दिया?

उत्तर: गुरु अमरदास जी बड़ी उम्र में गद्दी पर बैठे थे और उन्हें कई कठिनाइयों का सामना करना पड़ा था, फिर भी उन्होंने सिख धर्म के विकास के लिए गोइंदवाल साहिब में बौली का निर्माण कराया। इसमें 84 सीढ़ियाँ हैं। उन पर 84 बार जपुजी साहिब का पाठ करने से चौरासी लाख योनियों से छुटकारा मिल जाता है। उन्होंने लंगर की प्रथा को भी विकसित किया। सिख धर्म के विकास के लिए आप ने अपने धार्मिक क्षेत्रों को 22 मंजियों में विभाजित किया, जिनमें से प्रत्येक का एक मुखिया होता था। गुरु जी ने सभी हिन्दू त्योहारों को नये ढंग से मनाने का आदेश दिया।  उन्होंने जन्म और मृत्यु की नई प्रथाएँ शुरू कीं।  गुरु नानक देव जी के पदों को संग्रहित करने का कार्य जो गुरु अंगद देव जी ने शुरू किया था उसे गुरु अमर दास जी ने पूरा किया। उन्होंने विवाह के लिए आनंद राग की रचना की जो अब सिख शादियों में गाया जाता है। उन्होंने समाज सुधार का भी कार्य किया। उन्होंने सती प्रथा और पर्दा प्रथा का विरोध किया। उन्होंने छुआछूत और जाति व्यवस्था का भी विरोध किया। उन्होंने नशीली दवाओं पर प्रतिबंध लगाया और सिखों के लिए नए तीर्थ स्थलों का निर्माण किया। इस तरह उन्होंने सिख धर्म को हिंदू धर्म से अलग कर दिया और इसे एक स्वतंत्र धर्म बना दिया।


Question. What contribution did Guru Amar Das Ji make to the development of Sikhism?

Answer: Guru Amar Das Ji ascended the throne at an old age and had to face many difficulties, yet he built a baoli in Goindwal Sahib for the development of Sikhism. It has 84 steps. Reciting Japuji Sahib 84 times on them frees one from 84 lakh yonis. He also developed the practice of langar. For the development of Sikhism, he divided his religious areas into 22 manjis, each of which had a chief. Guru Ji ordered to celebrate all Hindu festivals in a new way. He started new customs of birth and death. The work of collecting the verses of Guru Nanak Dev Ji which was started by Guru Angad Dev Ji was completed by Guru Amar Das Ji. He composed Anand Raag for marriage which is now sung in Sikh weddings. He also worked for social reform. He opposed the practice of Sati and the practice of purdah. He also opposed untouchability and the caste system. He banned drugs and built new pilgrimage sites for Sikhs. In this way, he separated Sikhism from Hinduism and made it an independent religion.