‘ਪ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਪਾਣੀ ਪਾਣੀ ਹੋਣਾ – ਸ਼ਰਮਸਾਰ ਹੋਣਾ – ਜਦੋਂ ਨੌਕਰਾਣੀ ਪੈਸੇ ਚੁੱਕਦੀ ਫੜੀ ਗਈ ਤਾਂ ਉਹ ਪਾਣੀ-ਪਾਣੀ ਹੋ ਗਈ।

2. ਪੈਰ ਧੋ – ਧੋ ਕੇ ਪੀਣਾ – ਬਹੁਤ ਇੱਜ਼ਤ ਕਰਨੀ – ਪੁੱਤਰਾਂ ਨੂੰ ਤਾਂ ਆਪਣੇ ਮਾਪਿਆਂ ਦੇ ਪੈਰ ਧੋ ਧੋ ਕੇ ਪੀਣੇ
ਚਾਹੀਦੇ ਹਨ।

3. ਪਿੱਠ ਵਿਖਾਉਣੀ – ਦੌੜ ਜਾਣਾ – ਭਾਰਤੀ ਫ਼ੌਜੀ ਕਦੇ ਵੀ ਪਿੱਠ ਨਹੀਂ ਵਿਖਾਉਂਦੇ।

4. ਪਾਪੜ ਵੇਲਣਾ – ਕਈ ਭਾਂਤ ਦੇ ਜਤਨ ਕਰਨੇ – ਜਿੰਦਗੀ ਵਿੱਚ ਸਫਲ ਹੋਣ ਲਈ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਹਨ।