ਭਾਰੇ-ਭਾਰੇ ਬਸਤੇ


ਕਵਿਤਾ : ਭਾਰੇ-ਭਾਰੇ ਬਸਤੇ


ਮੈਡਮ ਜੀ ਨਮਸਤੇ, ਸੋਹਣੇ ਸਾਡੇ ਬਸਤੇ।

ਹੈ ਬੜੇ ਭਾਰੇ ਨੇ, ਕਰਾ ਦਿਓ ਹਲਕੇ।

ਚੁੱਕ ਨਹੀਓਂ ਹੁੰਦੇ, ਸਾਡੇ ਮੌਢੇ ਬੜੇ ਨਿੱਕੇ ਨੇ।

ਏਦੇ ਭਾਰ ਨੇ ਤਾਂ, ਸਾਡੇ ਕਦ-ਕਾਠ ਰੋਕੇ ਨੇ।

ਵੈਨ ‘ਤੇ ਨਾ ਚੜ੍ਹ ਹੋਵੇ, ਚੁੱਕ ਭਾਰਾ ਬਸਤਾ।

ਮੰਜ਼ਲਾਂ ਨਾ ਚੜ੍ਹ ਹੋਣ, ਲਾ ਦਿਓ ਲਿਫਟਾਂ।

ਅੱਧਾ ਦਿਨ ਪੜ੍ਹੀਏ, ਬਾਕੀ ਖੇਡ ਕਰਾ ਦਿਓ।

ਭਾਰੇ ਸਾਡੇ ਬਸਤੇ, ਹਲਕੇ ਕਰਾ ਦਿਓ।

ਅਰਜ਼ ਐਨੀ ਸਾਡੀ, ਤੁਸੀਂ ਕਰ ਦਿਓ ਪੂਰੀ।

ਕਿਉਂ ਜੋ ਸਾਰੇ ਕੰਮਾਂ ਨਾਲੋਂ,ਪਹਿਲਾਂ ਸਿਹਤ ਜ਼ਰੂਰੀ।

‘ਪਰਮ’ ਬਾਕੀ ਕੰਮਾਂ ਨਾਲੋਂ, ਪਹਿਲਾਂ ਸਿਹਤ ਹੈ ਜ਼ਰੂਰੀ।

ਪਰਮਿੰਦਰ ਕੌਰ