ਕਹਾਣੀ ਰਚਨਾ : ਸਿਆਣਾ ਕਾਂ


1. ਇੱਕ ਵਾਰੀ ਇੱਕ ਕਾਂ ਕਿਸੇ ਜੰਗਲ ਵਿਚ ਰਹਿੰਦਾ ਸੀ।

2. ਇੱਕ ਦਿਨ ਬੜੀ ਸਖ਼ਤ ਗਰਮੀ ਪੈ ਰਹੀ ਸੀ।

3. ਕਾਂ ਨੂੰ ਬਹੁਤ ਸਖ਼ਤ ਪਿਆਸ ਲੱਗੀ।

4. ਉਹ ਪਾਣੀ ਦੀ ਭਾਲ ਵਿਚ ਬਹੁਤ ਭਟਕਿਆ, ਪਰ ਉਸ ਨੂੰ ਪੀਣ ਲਈ ਪਾਣੀ ਕਿਤੇ ਵੀ ਨਾ ਮਿਲਿਆ।

5. ਅਖੀਰ ਉਹ ਉੱਡਦਾ-ਉੱਡਦਾ ਇੱਕ ਬਾਗ਼ ਉੱਪਰੋਂ ਲੰਘਿਆ।

6. ਬਾਗ਼ ਵਿਚ ਉਸ ਨੇ ਇਕ ਘੜਾ ਵੇਖਿਆ।

7. ਉਹ ਬਾਗ਼ ਵਿਚ ਘੜੇ ਕੋਲ ਆ ਗਿਆ।

8. ਪਰ ਉਸ ਵਿਚ ਪਾਣੀ ਬਹੁਤ ਨੀਵਾਂ ਸੀ।

9. ਕਾਂ ਨੇ ਕੋਸ਼ਿਸ਼ ਤਾਂ ਕੀਤੀ ਪਰ ਉਸ ਦੀ ਚੁੰਝ ਪਾਣੀ ਤੱਕ ਨਾ ਪੁੱਜੀ।

10. ਘੜੇ ਦੇ ਨੇੜੇ ਹੀ ਛੋਟੇ – ਛੋਟੇ ਕੰਕਰਾਂ ਦਾ ਇਕ ਢੇਰ ਪਿਆ ਸੀ।

11. ਉਸ ਨੇ ਇੱਕ ਢੰਗ ਸੋਚਿਆ।

12. ਕਾਂ ਨੇ ਇੱਕ – ਇੱਕ ਕਰ ਕੇ ਕੰਕਰ ਮਟਕੇ ਵਿਚ ਸੁੱਟਣੇ ਸ਼ੁਰੂ ਕਰ ਦਿੱਤੇ।

13. ਥੋੜ੍ਹੀ ਦੇਰ ਬਾਅਦ ਪਾਣੀ ਉੱਪਰ ਆ ਗਿਆ।

14. ਹੁਣ ਉਸ ਦੀ ਚੁੰਝ ਪਾਣੀ ਤੱਕ ਪੁੱਜ ਗਈ।

15. ਉਸ ਨੇ ਰੱਜ ਕੇ ਪਾਣੀ ਪੀਤਾ ਅਤੇ ਆਪਣੀ ਪਿਆਸ ਬੁਝਾਈ।

16. ਉਹ ਖੁਸ਼ੀ-ਖੁਸ਼ੀ ਉੱਡ ਗਿਆ।

ਸਿੱਖਿਆ—ਲੋੜ ਕਾਢ ਦੀ ਮਾਂ ਹੈ।

ਜਾਂ

ਜਿੱਥੇ ਚਾਹ ਉੱਥੇ ਰਾਹ