ਕਹਾਣੀ ਰਚਨਾ : ਅੰਗੂਰ ਖੱਟੇ ਹਨ


1. ਇੱਕ ਵਾਰੀ ਇੱਕ ਜੰਗਲ ਵਿਚ ਇਕ ਲੂੰਬੜੀ ਰਹਿੰਦੀ ਸੀ।

2. ਇਕ ਦਿਨ ਉਸ ਨੂੰ ਬਹੁਤ ਭੁੱਖ ਲੱਗੀ।

3. ਦੁਪਹਿਰ ਤੱਕ ਉਸ ਨੂੰ ਖਾਣ ਲਈ ਕੁੱਝ ਨਾ ਲੱਭਾ।

4. ਉਹ ਭੋਜਨ ਦੀ ਭਾਲ ਵਿਚ ਇੱਧਰ ਉੱਧਰ ਘੁੰਮਦੀ ਰਹੀ।

5. ਅਖੀਰ ਉਹ ਇਕ ਬਾਗ਼ ਵਿਚ ਪੁੱਜੀ।

6. ਉਥੇ ਉਸ ਨੇ ਇਕ ਅੰਗੂਰਾਂ ਦੀ ਵੇਲ ਵੇਖੀ।

7. ਅੰਗੂਰਾਂ ਨੂੰ ਵੇਖ ਕੇ ਲੂੰਬੜੀ ਦੇ ਮੂੰਹ ਵਿਚ ਪਾਣੀ ਭਰ ਆਇਆ।

8. ਅੰਗੂਰ ਉਸ ਦੀ ਪਹੁੰਚ ਤੋਂ ਕਾਫ਼ੀ ਉੱਚੇ ਸਨ।

9. ਉਸ ਨੇ ਅੰਗੂਰਾਂ ਤੱਕ ਪੁੱਜਣ ਲਈ ਕਈ ਛਾਲਾਂ ਮਾਰੀਆਂ।

10. ਪਰ ਉਹ ਅੰਗੂਰਾਂ ਦੇ ਗੁੱਛੇ ਤੱਕ ਨਾ ਪੁੱਜ ਸਕੀ।

11. ਅੰਤ ਵਿਚ ਉਹ ਥੱਕ ਗਈ।

12. ਹੁਣ ਉਸ ਲਈ ਉੱਥੋਂ ਜਾਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ।

13. ਉਹ ਨਿਰਾਸ਼ ਹੋ ਕੇ ਚੱਲ ਪਈ।

14. ਅੰਗੂਰਾਂ ਦੀ ਵੇਲ ਉੱਤੇ ਬੈਠਾ ਕਾਂ ਬੋਲਿਆ-ਮਾਸੀ, ਮਾਸੀ, ਤੂੰ ਵਾਪਸ ਕਿਉਂ ਜਾ ਰਹੀ ਏਂ?”

15. ਲੂੰਬੜੀ ਨੇ ਕਿਹਾ-‘ਭਾਣਜੇ, ਅੰਗੂਰ ਖੱਟੇ ਹਨ। ਇਹਨਾਂ ਦੇ ਖਾਣ ਨਾਲ ਮੈਂ ਬੀਮਾਰ ਹੋ ਜਾਵਾਂਗੀ।”
ਇਹ ਕਹਿ ਕੇ ਉਹ ਉਥੋਂ ਚਲੀ ਗਈ।

ਸਿੱਖਿਆ—ਅੰਗੂਰ ਖੱਟੇ ਹਨ

ਜਾਂ

ਹੱਥ ਨਾ ਪਹੁੰਚੇ ਥੂਹ ਕੌੜੀ।