ਕਹਾਣੀ ਰਚਨਾ : ਲਾਲਚੀ ਕੁੱਤਾ


1. ਇੱਕ ਕੁੱਤਾ ਸੀ।

2. ਉਹ ਬਹੁਤ ਲਾਲਚੀ ਸੀ।

3. ਇੱਕ ਵਾਰੀ ਉਹ ਬਜ਼ਾਰ ਵਿਚੋਂ ਦੀ ਲੰਘ ਰਿਹਾ ਸੀ।

4. ਉਸ ਨੇ ਇਕ ਮੀਟ ਦੀ ਦੁਕਾਨ ਤੋਂ ਇਕ ਮਾਸ ਦਾ ਟੁੱਕੜਾ ਚੁੱਕ ਲਿਆ।

5. ਮਾਸ ਦਾ ਟੁੱਕੜਾ ਲੈ ਕੇ ਉਹ ਸ਼ਹਿਰੋਂ ਬਾਹਰ ਵੱਲ ਨੂੰ ਭੱਜਾ।

6. ਰਸਤੇ ਵਿਚ ਇਕ ਨਦੀ ਪੈਂਦੀ ਸੀ।

7. ਜਦੋਂ ਉਹ ਨਦੀ ਦੇ ਪੁੱਲ ਉੱਤੋਂ ਦੀ ਲੰਘ ਰਿਹਾ ਸੀ ਤਾਂ ਉਸ ਨੇ ਪਾਣੀ ਵਿਚ ਆਪਣਾ ਪਰਛਾਵਾਂ ਵੇਖਿਆ।

8. ਉਸ ਨੇ ਸੋਚਿਆ ਕਿ ਇਕ ਹੋਰ ਕੁੱਤਾ ਮਾਸ ਦਾ ਟੁੱਕੜਾ ਲਈ ਜਾ ਰਿਹਾ ਹੈ।

9. ਲਾਲਚੀ ਕੁੱਤਾ ਉਸ ਕੁੱਤੇ ਕੋਲੋਂ ਮਾਸ ਦਾ ਟੁੱਕੜਾ ਲੈਣਾ ਚਾਹੁੰਦਾ ਸੀ।

10. ਉਹ ਟੁੱਕੜਾ ਲੈਣ ਲਈ ਜ਼ੋਰ ਦੀ ਭੌਂਕਿਆ।

11. ਉਸ ਦਾ ਆਪਣਾ ਟੁੱਕੜਾ ਵੀ ਪਾਣੀ ਵਿਚ ਡਿੱਗ ਪਿਆ।

12. ਮੂਰਖ ਲਾਲਚੀ ਕੁੱਤਾ ਭੁੱਖੇ ਦਾ ਭੁੱਖਾ ਹੀ ਰਹਿ ਗਿਆ।

13. ਹੁਣ ਉਹ ਪਛਤਾਉਣ ਲੱਗਾ।

14. ਉਹ ਇਧਰ ਉਧਰ ਝਾਕਦਾ ਹੋਇਆ ਉੱਥੋਂ ਤੁਰ ਪਿਆ।

ਸਿੱਖਿਆ – ਲਾਲਚ ਬੁਰੀ ਬਲਾ ਹੈ।