ਪਿੰਡ ਤਾਂ ਸਾਡੇ : ਸੰਖੇਪ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ‘ਪਿੰਡ ਤਾਂ ਸਾਡੇ’ ਬੋਲੀ ਦਾ ਰਚਨਹਾਰ ਆਪਣੇ ਬਾਰੇ ਕੀ ਕਹਿੰਦਾ ਹੈ?
ਉੱਤਰ : ‘ਪਿੰਡ ਤਾਂ ਸਾਡੇ’ ਬੋਲੀ ਦਾ ਰਚਨਹਾਰ ਆਪਣੇ ਬਾਰੇ ਕਹਿੰਦਾ ਹੈ ਕਿ ਉਸ ਦੇ ਪਿੰਡ ਸਾਧ ਦਾ ਇੱਕ ਡੇਰਾ ਸੀ ਤੇ ਉਹ ਉੱਥੇ ਗੁਰਮੁਖੀ ਪੜ੍ਹਦਾ ਸੀ। ਉਹ ਸਤਿਸੰਗ ਵਿੱਚ ਬੈਠਦਾ ਸੀ ਅਤੇ ਮਾੜੇ ਬੰਦੇ ਦੇ ਕੋਲ ਖੜ੍ਹਾ ਨਹੀਂ ਸੀ ਹੁੰਦਾ। ਜਦੋਂ ਉਸ ਦੀ ਬੋਲੀਆਂ ਪਾਉਣ ਦੀ ਮਨਸ਼ਾ (ਮਰਜ਼ੀ) ਹੋ ਗਈ ਤਾਂ ਉਹ ਗਿੱਧੇ ਵਿੱਚ ਆ ਵੜਿਆ। ਉਹ ਸ਼ੌਕ ਨਾਲ ਬੋਲੀਆਂ ਪਾਉਂਦਾ ਤੇ ਕਿਸੇ ਤੋਂ ਨਾ ਡਰਦਾ। ਉਹ ਰੱਬ ਦਾ ਨਾਂ ਲੈ ਕੇ ਗਿੱਧੇ ਵਿੱਚ ਆ ਵੜਦਾ।
ਪ੍ਰਸ਼ਨ 2. ‘ਪਿੰਡ ਤਾਂ ਸਾਡੇ’ ਬੋਲੀ ਵਿੱਚ ਕਿਹੜਾ ਜੀਵਨ-ਸੱਚ ਪੇਸ਼ ਕੀਤਾ ਗਿਆ ਹੈ?
ਉੱਤਰ : ‘ਪਿੰਡ ਤਾਂ ਸਾਡੇ’ ਬੋਲੀ ਵਿੱਚ ਜੀਵਨ ਦਾ ਇਹ ਸੱਚ ਪੇਸ਼ ਹੋਇਆ ਹੈ ਕਿ ਨੌਜਵਾਨ ਦਾ ਮਨ ਨਿਰਾ ਰੱਬ ਵੱਲ ਹੀ ਨਹੀਂ ਲੱਗਦਾ ਸਗੋਂ ਉਹ ਨੱਚਣਾ-ਟੱਪਣਾ ਤੇ ਗਾਉਣਾ ਵੀ ਚਾਹੁੰਦਾ ਹੈ। ਇਸ ਬੋਲੀ ਵਿੱਚ ਜੀਵ ਦੀ ਨਾਸ਼ਵਾਨਤਾ ਦਾ ਸੱਚ ਵੀ ਪ੍ਰਗਟ ਕੀਤਾ ਗਿਆ ਹੈ। ਜਿਹੜਾ ਫੁੱਲ ਇੱਕ ਵਾਰ ਵੇਲ ਨਾਲੋਂ ਟੁੱਟ (ਵਿੱਛੜ) ਜਾਂਦਾ ਹੈ ਉਹ ਮੁੜ ਕੇ ਵੇਲ ‘ਤੇ ਨਹੀਂ ਲੱਗਦਾ। ਜੀਵ/ਮਨੁੱਖ ਦੀ ਸਥਿਤੀ ਵੀ ਅਜਿਹੀ ਹੀ ਹੈ।
ਇੱਕ-ਦੋ ਸ਼ਬਦਾਂ ਦੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ‘ਪਿੰਡ ਤਾਂ ਸਾਡੇ’ ਲੰਮੀ-ਬੋਲੀ ਵਿੱਚ ਪਿੰਡ ਵਿੱਚ ਕਿਸ ਦਾ ਡੇਰਾ ਸੀ?
ਉੱਤਰ : ਸਾਧ ਦਾ।
ਪ੍ਰਸ਼ਨ 2. ਸਾਧ ਦੇ ਡੇਰੇ ਵਿੱਚ ਨੌਜਵਾਨ ਕੀ ਪੜ੍ਹਦਾ ਸੀ?
ਉੱਤਰ : ਗੁਰਮੁਖੀ।
ਪ੍ਰਸ਼ਨ 3. ਨੌਜਵਾਨ ਕਿੱਥੇ ਬਹਿੰਦਾ ਸੀ?
ਉੱਤਰ : ਸਤਿਸੰਗ ਵਿੱਚ।
ਪ੍ਰਸ਼ਨ 4. ‘ਪਿੰਡ ਤਾਂ ਸਾਡੇ’ ਲੰਮੀ ਬੋਲੀ ਹੈ ਜਾਂ ਘੋੜੀ?
ਉੱਤਰ : ਲੰਮੀ ਬੋਲੀ।