ਅੰਮ੍ਰਿਤਸਰ ਦੀ ਸੰਧੀ
ਪ੍ਰਸ਼ਨ. ਅੰਮ੍ਰਿਤਸਰ ਦੀ ਸੰਧੀ ਦੀਆਂ ਪਰਿਸਥਿਤੀਆਂ ਦਾ ਵਰਣਨ ਕਰੋ।
ਜਾਂ
ਪ੍ਰਸ਼ਨ. 1800 ਤੋਂ 1809 ਈ. ਤੱਕ ਅੰਗਰੇਜ਼-ਸਿੱਖ ਸੰਬੰਧਾਂ ਦਾ ਵਰਣਨ ਕਰੋ|
ਉੱਤਰ – ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀਆਂ ਸਾਰੀਆਂ ਸਿੱਖ ਰਿਆਸਤਾਂ ‘ਤੇ ਆਪਣਾ ਕਬਜ਼ਾ ਕਰਨਾ ਚਾਹੁੰਦੇ ਸਨ। ਇਸ ਉਦੇਸ਼ ਨਾਲ ਉਨ੍ਹਾਂ ਨੇ 1806 ਈ. ਤੇ 1807 ਈ. ਵਿੱਚ ਮਾਲਵਾ ਦੇ ਪ੍ਰਦੇਸ਼ਾਂ ‘ਤੇ ਹਮਲੇ ਕੀਤੇ। ਉਨ੍ਹਾਂ ਨੇ ਕਈ ਖੇਤਰਾਂ ਉੱਤੇ ਕਬਜ਼ਾ ਕਰ ਲਿਆ। ਸਤੰਬਰ, 1808 ਈ. ਵਿੱਚ ਰਣਜੀਤ ਸਿੰਘ ਅਤੇ ਚਾਰਲਸ ਮੈਟਕਾਫ਼ ਵਿਚਕਾਰ ਹੋਈ ਗੱਲਬਾਤ ਅਸਫਲ ਰਹੀ। ਰਣਜੀਤ ਸਿੰਘ ਨੇ ਦਸੰਬਰ, 1808 ਈ. ਵਿੱਚ ਮਾਲਵਾ ‘ਤੇ ਤੀਸਰੀ ਵਾਰ ਹਮਲਾ ਕੀਤਾ। ਹੁਣ ਅੰਗਰੇਜ਼ਾਂ ਨੇ ਰਣਜੀਤ ਸਿੰਘ ਤੋਂ ਆਪਣੀਆਂ ਸ਼ਰਤਾਂ ਮਨਵਾਉਣ ਲਈ ਯੁੱਧ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਅਜਿਹੇ ਸਮੇਂ ਮਹਾਰਾਜਾ ਨੇ ਕੂਟਨੀਤੀ ਤੋਂ ਕੰਮ ਲਿਆ। ਸਿੱਟੇ ਵਜੋਂ 25 ਅਪਰੈਲ, 1809 ਈ. ਨੂੰ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਦੀ ਸੰਧੀ ‘ਤੇ ਦਸਤਖ਼ਤ ਹੋਏ।
प्रश्न. अमृतसर की संधि की परिस्थितियों का वर्णन कीजिए।
अथवा
प्रश्न. 1800 ई. से 1809 ई. तक आंग्ल-सिख संबंधों का वर्णन करें |
उत्तर – महाराजा रणजीत सिंह पंजाब के सभी सिख राज्यों पर कब्जा करना चाहते थे। इसके लिए 1806 ई. और 1807 ई. के बीच उन्होंने मालवा प्रदेशों पर हमले किए। उन्होंने कई क्षेत्रों पर कब्जा कर लिया। सितंबर, 1808 ई. में रणजीत सिंह और चार्ल्स मेटकाफ के बीच वार्ता विफल रही। रणजीत सिंह ने दिसम्बर 1808 ई. में तीसरी बार मालवा पर हमला किया। अब अंग्रेजों ने रणजीत सिंह से अपनी शर्तें मनवाने के लिए युद्ध की तैयारी शुरू कर दी। ऐसे समय में महाराजा रणजीत सिंह ने कूटनीति का सहारा लिया। परिणामस्वरूप, 25 अप्रैल, 1809 ई. को रणजीत सिंह और अंग्रेजों के बीच अमृतसर की संधि पर हस्ताक्षर किए गए।
Question. Describe the circumstances leading to the Treaty of Amritsar.
Or
Question. Describe the relations between the English and the Sikhs from 1800 to 1809.
Answer – Maharaja Ranjit Singh wanted to capture all the Sikh states of Punjab. For this, between 1806 AD and 1807 AD, he attacked Malwa territories. They occupied many territories. Negotiations between Ranjit Singh and Charles Metcalf failed in September 1808. Ranjit Singh attacked Malwa for the third time in December 1808. Now the British started preparing for the war to get Ranjit Singh to agree to their conditions. At such a time, Maharaja Ranjit Singh resorted to diplomacy. As a result, the Treaty of Amritsar was signed between Ranjit Singh and the British on April 25, 1809.