CBSEClass 9th NCERT PunjabiEducationPunjab School Education Board(PSEB)

ਬੇਬੇ ਜੀ : ਬਹੁਵਿਕਲਪੀ ਪ੍ਰਸ਼ਨ


ਬੇਬੇ ਜੀ : MCQ


ਪ੍ਰਸ਼ਨ 1. ‘ਬੇਬੇ ਜੀ’ ਲੇਖ ਦਾ ਲੇਖਕ ਕੌਣ ਹੈ?

(ੳ) ਡਾ. ਹਰਪਾਲ ਸਿੰਘ ਪੰਨੂ

(ਅ) ਸੂਬਾ ਸਿੰਘ

(ੲ) ਡਾ. ਟੀ. ਆਰ, ਸ਼ਰਮਾ

(ਸ) ਪੰਡਤ ਸ਼ਰਧਾ ਰਾਮ ਫਿਲੋਰੀ

ਪ੍ਰਸ਼ਨ 2. ਡਾ. ਹਰਪਾਲ ਸਿੰਘ ਪੰਨੂ ਦਾ ਜਨਮ ਕਿੱਥੇ ਹੋਇਆ ਸੀ?

(ੳ) ਘੱਗਾ (ਪਟਿਆਲਾ)

(ਅ) ਸੁਨਾਮ (ਪਟਿਆਲਾ)

(ੲ) ਫਿਲੌਰ (ਜਲੰਧਰ)

(ਸ) ਪੱਤੜ ਕਲਾਂ (ਜਲੰਧਰ)

ਪ੍ਰਸ਼ਨ 3. ਡਾ. ਹਰਪਾਲ ਸਿੰਘ ਪੰਨੂ ਕਿਹੜੀ ਯੂਨੀਵਰਸਿਟੀ ਦੇ ਵਿਜ਼ਿਟਿੰਗ ਪ੍ਰੋਫੈਸਰ ਹਨ?

(ੳ) ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ

(ਅ) ਦਿੱਲੀ ਯੂਨੀਵਰਸਿਟੀ

(ੲ) ਧਰਮ ਅਧਿਐਨ ਯੂਨੀਵਰਸਿਟੀ ਕੁੰਮ (ਈਰਾਨ)

(ਸ) ਉਪਰੋਕਤ ਸਾਰੀਆਂ।

ਪ੍ਰਸ਼ਨ 4. ਧਰਮ-ਅਧਿਐਨ ਬਾਰੇ ਡਾ. ਹਰਪਾਲ ਸਿੰਘ ਪੰਨੂੰ ਦੀਆਂ ਪ੍ਰਮੁੱਖ ਰਚਨਾਵਾਂ ਕਿਹੜੀਆਂ ਹਨ?

(ੳ) ਗੁਰੂ ਨਾਨਕ ਦਾ ਕੁਦਰਤ-ਸਿਧਾਂਤ

(ਅ) ਸਿੱਖ ਧਰਮ ਵਿੱਚ ਕਾਲ ਅਤੇ ਅਕਾਲ ਦਾ ਸਿਧਾਂਤ

(ੲ) ਭਾਰਤ ਦੇ ਪੁਰਾਤਨ ਧਰਮ : ਇੱਕ ਸਰਵੇਖਣ

(ਸ) ਉਪਰੋਕਤ ਸਾਰੀਆਂ

ਪ੍ਰਸ਼ਨ 5. ਡਾ. ਹਰਪਾਲ ਸਿੰਘ ਪੰਨੂ ਦੀ ਉੱਘੀ ਪੁਸਤਕ ਕਿਹੜੀ ਹੈ?

(ੳ) ਵਿਸ਼ਵ-ਚਿੰਤਕ : ਰਬਿੰਦਰਨਾਥ ਟੈਗੋਰ

(ਅ) ਗੌਤਮ ਤੋਂ ਤਾਸਕੀ ਤੱਕ

(ੲ) ਆਰਟ ਤੋਂ ਬੰਦਗੀ ਤੱਕ

(ਸ) ਉਪਰੋਕਤ ਸਾਰੀਆਂ ਰਚਨਾਵਾਂ

ਪ੍ਰਸ਼ਨ 6. ਲੇਖਕ ਬਚਪਨ ਦੀ ਜਿਹੜੀ ਯਾਦ ਦਾ ਜ਼ਿਕਰ ਕਰਦਾ ਸੀ, ਉਦੋਂ ਉਸ ਦੀ ਉਮਰ ਕਿੰਨੀ ਸੀ?

(ੳ) ਤਿੰਨ-ਚਾਰ ਸਾਲ

(ਅ) ਪੰਜ-ਛੇ ਸਾਲ

(ੲ) ਚਾਰ-ਪੰਜ ਸਾਲ

(ਸ) ਇਹਨਾਂ ਵਿੱਚੋਂ ਕੋਈ ਨਹੀਂ

ਪ੍ਰਸ਼ਨ 7. ਲੇਖਕ ਨੂੰ ਬੇਬੇ ਦੇ ਘਰ ਹੋਣ ‘ਤੇ ਦਿਨ-ਰਾਤ ਕਿਵੇਂ ਬੀਤਦੇ ਲੱਗਦੇ ਸਨ?

(ੳ) ਮੇਲਿਆਂ ਵਾਂਗ

(ਅ) ਤਿਉਹਾਰਾਂ ਵਾਂਗ

(ੲ) ਪਿਕਨਿਕ ਵਾਂਗ

(ਸ) ਇਹਨਾਂ ਵਿੱਚੋਂ ਕੋਈ ਨਹੀਂ

ਪ੍ਰਸ਼ਨ 8. ਲੇਖਕ ਦੇ ਬਾਪੂ ਦਾ ਸੁਭਾਅ ਕਿਹੋ ਜਿਹਾ ਸੀ?

(ੳ) ਸਖ਼ਤ

(ਅ) ਨਰਮ

(ੲ) ਕੁਰਖਤ

(ਸ) ਚਿੜਚਿੜਾ

ਪ੍ਰਸ਼ਨ 9. ਲੇਖਕ ਦੀ ਮਾਂ ਨੂੰ ਕਿੱਥੋਂ ਮਦਦ ਮਿਲਦੀ ਸੀ?

(ੳ) ਸਰਕਾਰ ਤੋਂ

(ਅ) ਭਰਾਵਾਂ ਤੋਂ

(ੲ) ਭੈਣਾਂ ਤੋਂ

(ਸ) ਕਿਧਰੋਂ ਨਹੀਂ

ਪ੍ਰਸ਼ਨ 10. ਲੇਖਕ ਦੇ ਮਾਮਿਆਂ ਕੋਲ ਕਿੰਨੀ ਜ਼ਮੀਨ ਸੀ?

(ੳ) ਚਾਲੀ ਏਕੜ

(ਅ) ਤੀਹ ਏਕੜ

(ੲ) ਪੰਜਾਹ ਏਕੜ

(ਸ) ਪੈਂਤੀ ਏਕੜ

ਪ੍ਰਸ਼ਨ 11. ਲੇਖਕ ਨੂੰ ਘਰੇ ਤੰਗੀ ਆਉਣ ਕਰਕੇ ਕਿੱਥੇ ਭੇਜ ਦਿੱਤਾ ਗਿਆ?

(ੳ) ਨਾਨਕੇ

(ਅ) ਅਨਾਥ ਆਸ਼ਰਮ

(ੲ) ਕਿਸੇ ਰਿਸ਼ਤੇਦਾਰਾਂ ਦੇ

(ਸ) ਇਹਨਾਂ ਸਭਨਾਂ ਦੇ

ਪ੍ਰਸ਼ਨ 12. ਲੇਖਕ ਦੇ ਅਨੁਸਾਰ ਉਹਨਾਂ ਦੇ ਘਰ ਦੀਆਂ ਕੰਧਾਂ ਉੱਤੇ ਕਾਹਦਾ ਪੋਚਾ ਫਿਰਦਾ ਸੀ?

(ੳ) ਚਿਕਣੀ ਮਿੱਟੀ ਦਾ

(ਅ) ਪਾਂਡੂ ਦਾ

(ੲ) ਗੋਹੇ ਦਾ

(ਸ) ਇਹਨਾਂ ਸਭਨਾਂ ਦਾ

ਪ੍ਰਸ਼ਨ 13. ਲੇਖਕ ਹੁਣਾਂ ਦੇ ਘਰ ਦਾ ਫਰਸ਼ ਕਾਹਦੇ ਨਾਲ ਲਿੱਪਿਆ ਜਾਂਦਾ ਸੀ?

(ੳ) ਗਾਰੇ ਨਾਲ

(ਅ) ਚਿੱਕੜ ਨਾਲ

(ੲ) ਗੋਹੇ ਨਾਲ

(ਸ) ਚਿਕਣੀ ਮਿੱਟੀ ਨਾਲ

ਪ੍ਰਸ਼ਨ 14. ਲੇਖਕ ਦੀ ਮਾਮੀ ਦਾ ਕੀ ਨਾਂ ਸੀ?

(ੳ) ਹਰਦਿਆਲ ਕੌਰ

(ਅ) ਨੌ ਨਿਹਾਲ ਕੌਰ

(ੲ) ਗੁਰਦਿਆਲ ਕੌਰ

(ਸ) ਹਰਪਾਲ ਕੌਰ

ਪ੍ਰਸ਼ਨ 15. ਲੇਖਕ ਦੀ ਬੇਬੇ ਗੁਰਦਿਆਲ ਕੌਰ ਨੂੰ ਭਾਬੀ ਦੀ ਥਾਂ ਕੀ ਸਮਝਦੀ ਸੀ?

(ੳ) ਵੱਡੀ ਬੇਬੇ

(ਅ) ਸਹੇਲੀ

(ੲ) ਸਹਾਇਕ

(ਸ) ਉਪਰੋਕਤ ਸਾਰਾ ਕੁਝ

ਪ੍ਰਸ਼ਨ 16. ਬੇਬੇ ਅਨੁਸਾਰ ਵਿਸਾਖ ਦਾ ਮਹੀਨਾ ਕਿਹੜੇ ਮਹੀਨੇ ਵਾਂਗ ਸੀ?

(ੳ) ਜੇਠ

(ਅ) ਹਾੜ

(ੲ) ਸਾਉਣ

(ਸ) ਕੱਤਕ

ਪ੍ਰਸ਼ਨ 17. ਲੇਖਕ ਨੂੰ ਕਿਸ ਦੇ ਸੁਪਨੇ ਆਉਂਦੇ ਰਹਿੰਦੇ ਸਨ?

(ੳ) ਮਾਮੀ ਦੇ

(ਅ) ਨਾਨਕਿਆਂ ਦੇ

(ੲ) ਬੇਬੇ ਦੇ

(ਸ) ਬਾਪੂ ਦੇ

ਪ੍ਰਸ਼ਨ 18. ਲੇਖਕ ਦੀ ਬੇਬੇ ਕਿਹੜੇ ਪਿੰਡ ਨੂੰ ਆਪਣਾ ਪਿੰਡ ਸਮਝਦੀ ਸੀ?

(ੳ) ਸਹੁਰਿਆਂ ਦੇ

(ਅ) ਦਾਦਕਿਆਂ ਦੇ

(ੲ) ਪੇਕਿਆਂ ਦੇ

(ਸ) ਸਹੇਲੀ ਦੇ

ਪ੍ਰਸ਼ਨ 19. ਲੇਖਕ ਦੀ ਬੇਬੇ ਕਿੰਨੇ ਸਾਲਾਂ ਦੀ ਵਿਆਹੀ ਆਈ ਸੀ?

(ੳ) ਵੀਹ ਸਾਲਾਂ ਦੀ

(ਅ) ਉੱਨੀ ਸਾਲਾਂ ਦੀ

(ੲ) ਸੋਲਾਂ ਸਾਲਾਂ ਦੀ

(ਸ) ਅਠਾਰਾਂ ਸਾਲਾਂ ਦੀ

ਪ੍ਰਸ਼ਨ 20. ਲੇਖਕ ਦੀ ਬੇਬੇ ਦੀ ਉਮਰ ਕਿੰਨੀ ਹੋ ਗਈ ਸੀ?

(ੳ) ਅੱਸੀ ਸਾਲਾਂ ਦੀ

(ਅ) ਨੱਬੇ ਸਾਲਾਂ ਦੀ

(ੲ) ਸੱਠ ਸਾਲਾਂ ਦੀ

(ਸ) ਪਚਾਸੀ ਸਾਲਾਂ ਦੀ

ਪ੍ਰਸ਼ਨ 21. ਲੇਖਕ ਨੂੰ ਆਪਣੀ ਬੇਬੇ ਕਾਹਦੀ ਟਕਸਾਲ ਲੱਗਦੀ ਸੀ?

(ੳ) ਪੈਸਿਆਂ ਦੀ

(ਅ) ਗਿਆਨ ਦੀ

(ੲ) ਭਾਸ਼ਾ ਦੀ

(ਸ) ਉਪਰੋਕਤ ਸਭਨਾਂ ਦੀ

ਪ੍ਰਸ਼ਨ 22. ਲੇਖਕ ਆਪਣੀ ਬੇਬੇ ਦੇ ਕਮੀਜ਼ ਦੀ ਕੰਨੀ ਫੜ ਕੇ ਕੀ ਕਰਦਾ ਸੀ?

(ੳ) ਨਾਲ-ਨਾਲ ਤੁਰਦਾ ਸੀ

(ਅ) ਖੂਹ ਤੋਂ ਪਾਣੀ ਭਰਨ ਜਾਂਦਾ ਸੀ।

(ੲ) ਰੋਂਦਾ ਸੀ

(ਸ) ਡਿਗ ਜਾਂਦਾ ਸੀ

ਪ੍ਰਸ਼ਨ 23. ਬਚਪਨ ਵਿੱਚ ਲੇਖਕ ਕਿਹੜੇ-ਕਿਹੜੇ ਕੰਮ ਕਰਦਾ ਸੀ?

(ੳ) ਡੰਗਰ ਚਾਰਦਾ ਸੀ

(ਅ) ਦਰਖ਼ਤਾਂ ‘ਤੇ ਚੜ੍ਹਦਾ ਉੱਤਰਦਾ ਸੀ

(ੲ) ਨਹਿਰ ਵਿੱਚ ਛਾਲ ਮਾਰਦਾ ਸੀ।

(ਸ) ਉਪਰੋਕਤ ਸਾਰੇ

ਪ੍ਰਸ਼ਨ 24. ਲੇਖਕ ਦੇ ਮਾਮੇ ਲੇਖਕ ਨੂੰ ਕਿਸ ਚੀਜ਼ ‘ਤੇ ਬਿਠਾ ਕੇ ਝੂਟੇ ਦਿੰਦੇ ਸਨ?

(ੳ) ਕਾਰ ‘ਤੇ

(ਅ) ਪੰਘੂੜੇ ‘ਤੇ

(ੲ) ਘੋੜੀ ‘ਤੇ

(ਸ) ਸਕੂਟਰ ‘ਤੇ

ਪ੍ਰਸ਼ਨ 25. ਬੇਬੇ ਨੂੰ ਅੱਖੋਂ-ਪਰੋਖੇ ਬੱਚੇ ਕਿੱਥੇ ਗਏ ਜਾਪਦੇ ਸਨ?

(ੳ) ਮਾਰੂਥਲਾਂ ਵਿੱਚ

(ਅ) ਨਾਨਕੇ

(ੲ) ਦੁਸ਼ਮਣ ਦੀ ਸਰਹੱਦ ‘ਤੇ

(ਸ) ਦਾਦਕੇ

ਪ੍ਰਸ਼ਨ 26. ਬੇਬੇ ਲੇਖਕ ਨੂੰ ਕੀ ਦੇ ਕੇ ਤੋਰਦੀ ਸੀ?

(ੳ) ਗੁੜ ਦੀ ਭੇਲੀ

(ਅ) ਪੰਜ ਰੁਪਏ

(ੲ) ਅਚਾਰ

(ਸ) ਅਸੀਸਾਂ

ਪ੍ਰਸ਼ਨ 27. ਬੇਬੇ ਲੇਖਕ ਦੀ ਮਾਮੀ ਦੀ ਤੁਲਨਾ ਕਿਸ ਨਾਲ ਕਰਦੀ ਸੀ?

(ੳ) ਧੁੱਪ ਨਾਲ

(ਅ) ਰੱਬ ਦੀ ਬਣਾਈ ਤਸਵੀਰ ਨਾਲ

(ੲ) ਹੀਰ ਨਾਲ

(ਸ) ਉਪਰੋਕਤ ਸਾਰਿਆਂ ਨਾਲ

ਪ੍ਰਸ਼ਨ 28. ਮੱਖੀਆਂ ਦੇ ਡੰਗ ਤੋਂ ਡਰ ਕੇ ਆਦਮੀ ਨੇ ਕੀ ਖਾਣਾ ਨਾ ਛੱਡਿਆ?

(ੳ) ਮੁਖਿਆਲ

(ਅ) ਲੂਣ

(ੲ) ਧੋਖਾ

(ਸ) ਫ਼ਲ

ਪ੍ਰਸ਼ਨ 29. ਜੇ ਕੋਈ ਗੁਆਂਢੀ ਆਪਣੀ ਜਨਾਨੀ ਉੱਪਰ ਹੱਥ ਚੁੱਕਦਾ ਸੀ ਤਾਂ ਬੇਬੇ ਕੀ ਕਰਦੀ ਸੀ?

(ੳ) ਚੁੱਪ ਰਹਿੰਦੀ ਸੀ

(ਅ) ਉਸਨੂੰ ਕੁੱਟਦੀ ਸੀ

(ੲ) ਪੁਲਿਸ ਵਿੱਚ ਸ਼ਿਕਾਇਤ ਕਰ ਦਿੰਦੀ ਸੀ

(ਸ) ਉਸ ਦੇ ਘਰ ਉਲਾਂਭਾ ਲੈ ਕੇ ਜਾਂਦੀ ਸੀ

ਪ੍ਰਸ਼ਨ 30. ਬੇਬੇ ਖ਼ੁਦ ਨੂੰ ਜਿੰਦਰਾ ਤੇ ਬੱਚਿਆਂ ਨੂੰ ਕੀ ਸਮਝਦੀ ਸੀ?

(ੳ) ਕੁੰਡੀ

(ਅ) ਕੁੰਜੀਆਂ

(ੲ) ਦਰਵਾਜ਼ਾ

(ਸ) ਘਰ (ਮਕਾਨ)