ਸਾਰਥਕ ਪਰਿਵਰਤਨ ਕਿਹੜੇ ਹਨ ?
ਮਨੁੱਖੀ ਸ਼ਖ਼ਸੀਅਤ ਦੀ ਅਸਲ ਪ੍ਰਫੁੱਲਤਾ ਬਹੁਤੀਆਂ ਚੀਜ਼ਾਂ ਦੇ ਭੋਗਣ ਵਿੱਚ ਨਹੀਂ ਸਗੋਂ ਬੌਧਕ ਤੇ ਕਲਾਤਮਕ ਜਾਂ ਹੋਰ ਉਸਾਰੂ ਖੇਤਰ ਵਿੱਚ ਨਵੀਆਂ ਤੇ ਸਾਰਥਕ ਪ੍ਰਾਪਤੀਆਂ ਕਰਨ ਵਿੱਚ ਹੁੰਦੀ ਹੈ। ਉਸ ਨੂੰ ਆਪਣੇ ਨਿੱਜੀ ਤੇ ਸਮਾਜਕ ਜੀਵਨ ਵਿੱਚ ਅਜਿਹੇ ਪਰਿਵਰਤਨ ਲਿਆਉਣ ਦੇ ਯਤਨ ਕਰਨੇ ਚਾਹੀਦੇ ਹਨ ਜਿਨ੍ਹਾਂ ਨਾਲ ਉਹ ਆਪ ਅਤੇ ਉਸ ਦਾ ਸਮਾਜ ਲਗਾਤਾਰ ਨਵੀਆਂ ਪ੍ਰਾਪਤੀਆਂ ਕਰਦੇ ਹੋਏ ਵਿਕਾਸ ਦੇ ਰਾਹ ‘ਤੇ ਨਿਰੰਤਰ ਤੁਰਦੇ ਰਹਿਣ। ਸੁਤੰਤਰਤਾ ਨੂੰ ਸਹੀ ਰੂਪ ਵਿੱਚ ਮਾਣਨ ਦਾ ਅਰਥ ਵੀ ਮਨੁੱਖ ਦਾ ਨਵੀਆਂ ਸੰਭਾਵਨਾਵਾਂ ਦੀ ਤਲਾਸ਼ ਕਰਨਾ ਹੈ। ਇਹ ਤਲਾਸ਼ ਹੀ ਸਾਰਥਕ ਪਰਿਵਰਤਨਾਂ ਨੂੰ ਜਨਮ ਦੇ ਸਕਦੀ ਹੈ, ਬਾਕੀ ਸਭ ਫੋਕਾ ਵਿਖਾਵਾ ਹੈ, ਘੜੀ ਪਲ ਦੀ ਹਉਮੈ-ਪੂਰਤੀ ਹੈ।
ਸਿਰਲੇਖ : ਸਾਰਥਕ ਪਰਿਵਰਤਨ ਕਿਹੜੇ ਹਨ ?
ਸੰਖੇਪ : ਮਨੁੱਖੀ ਸ਼ਖ਼ਸੀਅਤ ਦਾ ਵਾਸਤਵਿਕ ਵਿਕਾਸ ਬੌਧਕ, ਕਲਾਤਮਕ ਤੇ ਉਸਾਰੂ ਪ੍ਰਾਪਤੀਆਂ ਕਰਨ ਵਿੱਚ ਹੈ। ਨਵੀਆਂ ਸੰਭਾਵਨਾਵਾਂ ਦੀ ਖੋਜ ਨਾਲ ਹੀ ਸੁਤੰਤਰਤਾ ਨੂੰ ਠੀਕ ਤਰ੍ਹਾਂ ਨਾਲ ਮਾਣਿਆ ਜਾ ਸਕਦਾ ਹੈ, ਹੋਰ ਸਭ ਫੋਕਾ ਵਿਖਾਵਾ ਜਾਂ ਹਉਮੈ-ਪੂਰਤੀ ਹੈ।
ਮੂਲ-ਰਚਨਾ ਦੇ ਸ਼ਬਦ = 101
ਸੰਖੇਪ-ਰਚਨਾ ਦੇ ਸ਼ਬਦ = 34