ਸੰਖੇਪ ਰਚਨਾ

ਪੁਸਤਕਾਂ ਦੀ ਮਹੱਤਤਾ

ਅਸੀਂ ਆਪਣੇ ਪੁਰਖਿਆਂ ਦੇ ਵਿਚਾਰਾਂ ਅਤੇ ਕਦਰਾਂ-ਕੀਮਤਾਂ ਨੂੰ ਸਿਰਫ਼ ਦੁਹਰਾ ਕੇ ਹੀ ਪਰੰਪਰਾ ਨੂੰ ਜਿਉਂਦਿਆਂ ਨਹੀਂ ਰੱਖ ਸਕਦੇ। ਕੋਈ ਵੀ ਪਰੰਪਰਾ ਆਲੋਚਨਾਤਮਕ ਅਤੇ ਰਚਨਾਤਮਕ ਤਬਦੀਲੀ ਤੋਂ ਬਿਨਾਂ ਜਿਊਂਦੀ ਨਹੀਂ ਰੱਖੀ ਜਾ ਸਕਦੀ।

ਸਮੁੱਚੇ ਅਤੀਤ ਤੇ ਸਮੁੱਚੇ ਸੰਸਾਰ ਨੂੰ ਆਦਮੀ ਦੇ ਮਨ ਵਿੱਚ ਜਗਾਉਣਾ ਚਾਹੀਦਾ ਹੈ। ਕਿਤਾਬਾਂ ਉਹ ਸਾਧਨ ਹਨ, ਜਿਨ੍ਹਾਂ ਨਾਲ ਅਸੀਂ ਸੰਸਕ੍ਰਿਤੀਆਂ ਵਿਚਕਾਰ ਪੁਲ ਬਣਾ ਸਕਦੇ ਹਾਂ। ਅੱਜ ਸੰਸਕ੍ਰਿਤੀਆਂ ਵਿਚਕਾਰਲੇ ਵੈਰ-ਵਿਰੋਧ ਨੂੰ ਮਿਟਾ ਦੇਣ ਦੀ ਲੋੜ ਹੈ।

ਮਹਾਨ ਕਿਤਾਬਾਂ ਸਾਡੇ ਲਈ ਉਸ ਵੇਲੇ ਬਹੁਤ ਫ਼ਾਇਦੇਮੰਦ ਸਾਬਤ ਹੁੰਦੀਆਂ ਹਨ, ਜਦ ਸਾਡੀਆਂ ਕਦਰਾਂ-ਕੀਮਤਾਂ ਨੂੰ ਕੁਰਾਹੇ ਪਾ ਦਿੱਤਾ ਜਾਂਦਾ ਹੈ।

ਸਿਰਲੇਖ : ਪੁਸਤਕਾਂ ਦੀ ਮਹੱਤਤਾ

ਸੰਖੇਪ : ਪੁਰਖਿਆਂ ਦੇ ਵਿਚਾਰਾਂ ਨੂੰ ਕੇਵਲ ਦੁਹਰਾਉਣ ਨਾਲੋਂ ਆਲੋਚਨਾਤਮਕ ਤਬਦੀਲੀ ਨਾਲ ਹੀ ਪਰੰਪਰਾ ਜੀਊਂਦੀ ਰਹਿ ਸਕਦੀ ਹੈ। ਕਿਤਾਬਾਂ ਸੰਸਕ੍ਰਿਤੀਆਂ ਵਿਚਲੇ ਵੈਰ-ਵਿਰੋਧ ਨੂੰ ਮਿਟਾ ਕੇ ਕੁਰਾਹੇ ਪਈਆਂ ਕਦਰਾਂ-ਕੀਮਤਾਂ ਲਈ ਲਾਹੇਵੰਦ ਸਿੱਧ ਹੁੰਦੀਆਂ ਹਨ।

ਮੂਲ-ਰਚਨਾ ਦੇ ਸ਼ਬਦ = 84
ਸੰਖੇਪ-ਰਚਨਾ ਦੇ ਸ਼ਬਦ = 31