ਵਸਤੂਨਿਸ਼ਠ ਪ੍ਰਸ਼ਨ: ਪੰਜਾਬ ਦੀਆਂ ਲੋਕ-ਖੇਡਾਂ


Objective Type Questions


ਪ੍ਰਸ਼ਨ 1. ‘ਪੰਜਾਬ ਦੀਆਂ ਲੋਕ-ਖੇਡਾਂ’ ਲੇਖ ਕਿਸ ਦੀ ਰਚਨਾ ਹੈ?

(A) ਗੁਲਜ਼ਾਰ ਸਿੰਘ ਸੰਧੂ

(B) ਐੱਸ.ਐੱਸ. ਵਣਜਾਰਾ ਬੇਦੀ

(C) ਸੁਖਦੇਵ ਮਾਦਪੁਰੀ

(D) ਜਗੀਰ ਸਿੰਘ ਨੂਰ ।

ਉੱਤਰ : (C) ਸੁਖਦੇਵ ਮਾਦਪੁਰੀ ।

ਪ੍ਰਸ਼ਨ 2. ਸੁਖਦੇਵ ਮਾਦਪੁਰੀ ਦਾ ਲਿਖਿਆ ਲੇਖ ਕਿਹੜਾ ਹੈ?

(A) ਪੰਜਾਬੀ ਸਭਿਆਚਾਰ

(B) ਪੰਜਾਬ ਦੀਆਂ ਲੋਕ-ਖੇਡਾਂ

(C) ਪੰਜਾਬ ਦੇ ਲੋਕ-ਨਾਚ

(D) ਨਕਲਾਂ ।

ਉੱਤਰ : (B) ਪੰਜਾਬ ਦੀਆਂ ਲੋਕ-ਖੇਡਾਂ ।

ਪ੍ਰਸ਼ਨ 3. ‘ਪੰਜਾਬ ਦੀਆਂ ਲੋਕ-ਖੇਡਾਂ’ ਲੇਖ ਦੇ ਆਧਾਰ ‘ਤੇ ਦੱਸੋ ਕਿ ਲੋਕ-ਖੇਡਾਂ ਪੰਜਾਬੀ ਜੀਵਨ ਵਿਚ ਕੀ ਰਹੀਆਂ ਹਨ?

(A) ਫਾਲਤੂ ਅੰਗ

(B) ਟੁੱਟਾ-ਭੱਜਾ ਅੰਗ

(C) ਅਨਿੱਖੜਵਾਂ ਅੰਗ

(D) ਆਪਣਾ ਅੰਗ ।

ਉੱਤਰ : (C) ਅਨਿੱਖੜਵਾਂ ਅੰਗ ।

ਪ੍ਰਸ਼ਨ 4. ਪੇਂਡੂ ਲੋਕਾਂ ਦੇ ਮਨੋਰੰਜਨ ਦਾ ਪ੍ਰਮੁੱਖ ਸਾਧਨ ਕੀ ਰਿਹਾ ਹੈ?

(A) ਰੇਡੀਓ ਪ੍ਰੋਗਰਾਮ

(B) ਟੈਲੀਵਿਜਨ ਪ੍ਰੋਗਰਾਮ

(C) ਕੰਪਿਊਟਰ ਗੇਮਾ

(D) ਲੋਕ-ਖੇਡਾਂ।

ਉੱਤਰ : (D) ਲੋਕ-ਖੇਡਾਂ।

ਪ੍ਰਸ਼ਨ 5. ਖੇਡਣਾ ਮਨੁੱਖ ਦੀ ਕਿਹੋ-ਜਿਹੀ ਪ੍ਰਵਿਰਤੀ ਹੈ?

(A) ਵਿਚਲਿਤ

(B) ਚੰਗੀ

(C) ਰੌਚਕ

(D) ਮੂਲ।

ਉੱਤਰ : (D) ਮੂਲ ।

ਪ੍ਰਸ਼ਨ 6. ਮਨੁੱਖ ਕਦੋਂ ਤੋਂ ਖੇਡਦਾ ਆਇਆ ਹੈ?

(A) ਪਹਿਲੀ ਸਦੀ ਤੋਂ

(B) ਵੀਹਵੀਂ ਸਦੀ ਤੋਂ

(C) ਈਸਾ ਪੂਰਵ ਤੋਂ

(D) ਆਦਿ ਕਾਲ ਤੋਂ।

ਉੱਤਰ-(D) ਆਦਿ ਕਾਲ ਤੋਂ ।

ਪ੍ਰਸ਼ਨ 7. ਮਨੁੱਖ ਵਿਚ ਖੇਡਣ ਦਾ ਗੁਣ ਕਿਸ ਨੇ ਭਰਿਆ ਹੈ?

(A) ਦੇਵਤਿਆਂ ਨੇ

(B) ਕੁਦਰਤ ਨੇ

(C) ਕੋਚਾਂ ਨੇ

(D) ਸਾਥੀਆਂ ਨੇ

ਉੱਤਰ : (B) ਕੁਦਰਤ ਨੇ ।

ਪ੍ਰਸ਼ਨ 8. ਖੇਡਣਾ ਮਨੁੱਖ ਦਾ ਕਿਹੋ-ਜਿਹਾ ਕਰਮ ਹੈ?

(A) ਸਹਿਜ

(B) ਪੂਰਨ

(C) ਅਪੂਰਨ

(D) ਅਸਹਿਜ ।

ਉੱਤਰ : (A) ਸਹਿਜ ।

ਪ੍ਰਸ਼ਨ 9. ਮਨੁੱਖ ਦੇ ਸਰਬਪੱਖੀ ਵਿਕਾਸ ਦਾ ਸ੍ਰੋਤ ਕਿਹੜੀ ਚੀਜ਼ ਹੈ?

(A) ਦਵਾਈਆਂ

(B) ਰੋਟੀ

(C) ਖੇਡ

(D) ਹੱਸਣਾ-ਰੋਣਾ ।

ਉੱਤਰ : (C) ਖੇਡ ।

ਪ੍ਰਸ਼ਨ 10. ਬੱਚੇ ਦੀ ਖੇਡ-ਕਿਰਿਆ ਕਦੋਂ ਆਰੰਭ ਹੁੰਦੀ ਹੈ?

(A) ਜਨਮ ਤੋਂ ਪਹਿਲਾਂ

(B) ਜਨਮ ਤੋਂ ਹੀ

(C) ਇਕ ਮਹੀਨੇ ਮਗਰੋਂ

(D) ਸਾਲ ਮਗਰੋਂ ।

ਉੱਤਰ : (B) ਜਨਮ ਤੋਂ ਹੀ ।

ਪ੍ਰਸ਼ਨ 11. ‘ਪੰਜਾਬ ਦੀਆਂ ਲੋਕ-ਖੇਡਾਂ’ ਪਾਠ ਦੇ ਆਧਾਰ ‘ਤੇ ਦੱਸੇ ਕਿ ਪੰਜਾਬੀਆਂ ਦਾ ਸੁਭਾ, ਰਹਿਣ-ਸਹਿਣ, ਖਾਣ- ਪੀਣ ਅਤੇ ਨੈਤਿਕ ਕਦਰਾਂ-ਕੀਮਤਾਂ ਕਿਸ ਵਿਚੋਂ ਝਲਕਦੀਆਂ ਹਨ?

(A) ਲੋਕ-ਖੇਡਾਂ ਵਿੱਚੋਂ

(B) ਹਾਕੀ ਵਿਚੋਂ

(C) ਫੁੱਟਬਾਲ ਵਿਚੋਂ

(D) ਕ੍ਰਿਕਟ ਵਿਚੋਂ ।

ਉੱਤਰ : (A) ਲੋਕ-ਖੇਡਾਂ ਵਿਚੋਂ ।

ਪ੍ਰਸ਼ਨ 12. ਕੁੱਝ ਦਿਨਾਂ ਦਾ ਬੱਚਾ ਕਿਸ ਤਰ੍ਹਾਂ ਖੇਡਦਾ ਹੈ?

(A) ਉਛਲ-ਉਛਲ ਕੇ

(B) ਲੱਤਾਂ-ਬਾਹਾਂ ਮਾਰ ਕੇ

(C) ਰੋ ਕੇ

(D) ਹੱਸ ਕੇ।

ਉੱਤਰ : (B) ਲੱਤਾ-ਬਾਂਹਾ ਮਾਰ ਕੇ ।

ਪ੍ਰਸ਼ਨ 13. ਲੋਕ-ਖੇਡਾਂ ਸਰੀਰਕ ਕਸਰਤ ਤੋਂ ਇਲਾਵਾ ਹੋਰ ਕਿਸ ਚੀਜ਼ ਦਾ ਸਾਧਨ ਹਨ?

(A) ਮਨੋਰੰਜਨ ਦਾ

(B) ਪੜ੍ਹਾਈ ਦਾ

(C) ਕਾਰੋਬਾਰ ਦਾ

(D) ਮਨ-ਮਰਜ਼ੀ ਕਰਨ ਦਾ ।

ਉੱਤਰ : (A) ਮਨੋਰੰਜਨ ਦਾ ।

ਪ੍ਰਸ਼ਨ 14. ‘ਪੰਜਾਬ ਦੀਆਂ ਲੋਕ-ਖੇਡਾਂ’ ਪਾਠ ਵਿਚ ਖਿਡਾਰੀਆਂ ਦੇ ਪੁੱਗਣ ਦੇ ਕਿੰਨੇ ਤਰੀਕਿਆਂ ਦਾ ਜ਼ਿਕਰ ਹੈ?

ਉੱਤਰ : ਦੋ ।

ਪ੍ਰਸ਼ਨ 15. ਦਾਈ ਕਿਸ ਖਿਡਾਰੀ ਦੇ ਸਿਰ ਆਉਂਦੀ ਹੈ?

ਉੱਤਰ : ਜਿਹੜਾ ਨਾ ਪੁੱਗੇ ।

ਪ੍ਰਸ਼ਨ 16. ਟੋਲੀਆਂ ਬਣਾ ਕੇ ਖੇਡੀਆਂ ਜਾਣ ਵਾਲੀਆਂ ਕਿਸੇ ਦੋ ਖੇਡਾਂ ਦੇ ਨਾਂ ਲਿਖੋ।

ਉੱਤਰ : ਸ਼ੱਕਰ-ਭਿੱਜੀ ਤੇ ਕੂਕਾਂ ਕਾਂਗੜੇ ।

ਪ੍ਰਸ਼ਨ 17. ਟੋਲੀਆਂ ਬਣਾਉਣ ਲਈ ਬਣਾਏ ਨਿਯਮ ਨੂੰ ਕੀ ਕਹਿੰਦੇ ਹਨ?

ਉੱਤਰ : ਆੜੀ ਮਲੱਕਣਾ ।

ਪ੍ਰਸ਼ਨ 18. ਉੱਕੜ ਦੁੱਕੜ ਭੰਬਾ ਭੇ ਅੱਸੀ ਨੱਬੇ ਪੂਰਾ ਸੋ।

………………………

ਖੋਟੇ ਦੀ ਖਟਿਆਈ, ਬੇਬੇ ਦੌੜੀ-ਦੌੜੀ ਆਈ

ਉਪਰੋਕਤ ਗੀਤ ਬੱਚੇ ਕਦੋਂ ਗਾਉਂਦੇ ਹਨ?

ਉੱਤਰ : ਆੜੀ ਮਲੱਕਣ ਭਾਵ ਆੜੀ ਚੁਣਨ ਸਮੇਂ ।

ਪ੍ਰਸ਼ਨ 19. ਲੋਕ-ਖੇਡਾਂ ਦੇ ਪਿੜ ਪਿੰਡ ਦੀ ਜੂਹ ਵਿਚ ਕਿਸ ਸਮੇਂ ਜੁੜਦੇ ਹੁੰਦੇ ਸਨ?

ਉੱਤਰ : ਆਥਣ ਸਮੇਂ ।

ਪ੍ਰਸ਼ਨ 20. ਖਿਡਾਰੀਆਂ ਨੂੰ ਪਿੰਡ ਵਲੋਂ ਕਾਹਦੇ ਪੀਪੇ ਖਾਣ ਲਈ ਦਿੱਤੇ ਜਾਂਦੇ ਸਨ?

ਉੱਤਰ : ਦੇਸੀ ਘਿਓ ਦੇ ।

ਪ੍ਰਸ਼ਨ 21. ਪੁਰਾਣੇ ਖਿਡਾਰੀ ਆਪਣੇ ਸਰੀਰਾਂ ਨੂੰ ਖੇਡਾਂ ਦੇ ਹਾਣ ਦਾ ਰੱਖਣ ਲਈ ਕਿਸ ਚੀਜ਼ ਨੂੰ ਨੇੜੇ ਨਹੀਂ ਢੁੱਕਣ ਦਿੰਦੇ ਹਨ?

ਉੱਤਰ : ਨਸ਼ਿਆਂ ਨੂੰ ।

ਪ੍ਰਸ਼ਨ 22. ਲੋਕ-ਖੇਡਾਂ ਖੇਡਦੇ ਖਿਡਾਰੀਆਂ ਦਾ ਮਨੋਰਥ ਕੀ ਹੁੰਦਾ ਸੀ?

ਉੱਤਰ : ਚੰਗੀ ਖੇਡ ਖੇਡਣਾ ।

ਪ੍ਰਸ਼ਨ 23. ਮੁੰਡੇ-ਕੁੜੀਆਂ ਦੀਆਂ ਕਿਸੇ ਦੇ ਮਨਮੋਹਕ ਖੇਡਾਂ ਦੇ ਨਾਂ ਲਿਖੋ ।

ਉੱਤਰ : ਭੰਡਾ-ਭੰਡਾਰੀਆ, ਊਠਕ-ਬੈਠਕ ।

ਪ੍ਰਸ਼ਨ 24, ਪੰਜਾਬ ਦੀ ਧਰਤੀ ਦੁਆਰਾ ਪੈਦਾ ਕੀਤੇ ਕਿਸੇ ਦੋ ਪ੍ਰਸਿੱਧ ਪਹਿਲਵਾਨਾਂ ਦੇ ਨਾਂ ਲਿਖੋ।

ਉੱਤਰ : ਗਾਮਾ ਤੇ ਦਾਰਾ ਸਿੰਘ ।

ਪ੍ਰਸ਼ਨ 25. ਪੰਜਾਬੀਆਂ ਦੀ ਕਬੱਡੀ ਖੇਡ, ਜਿਸ ਰਾਹੀਂ ਪੰਜਾਬੀਆਂ ਦੇ ਸੁਭਾ, ਮਰਦਊਪੁਣੇ ਤੇ ਬਲ ਦਾ ਪ੍ਰਗਟਾਵਾ ਹੁੰਦਾ ਹੈ, ਨੂੰ ਕਿਹੜੇ ਨਾਂ ਨਾਲ ਸਨਮਾਨਿਤ ਕੀਤਾ ਗਿਆ ਹੈ?

ਉੱਤਰ : ਰਾਸ਼ਟਰੀ ਖੇਡ ।

ਪ੍ਰਸ਼ਨ 26. ‘ਸੌਂਚੀ ਪੱਕੀ ਕਿਸ ਖੇਡ ਦੀ ਇਕ ਕਿਸਮ ਹੈ?

ਉੱਤਰ : ਕਬੱਡੀ ਦੀ ।

ਪ੍ਰਸ਼ਨ 27. ਪੰਜਾਬੀ ਜੁਆਨਾਂ ਦੀ ਮਨ-ਪਸੰਦ ਖੇਡ ਕਿਹੜੀ ਹੈ?

ਜਾਂ

ਪ੍ਰਸ਼ਨ. ਕਿਹੜੀ ਖੇਡ ਬਾਕਸਿੰਗ ਨਾਲ ਮਿਲਦੀ-ਜੁਲਦੀ ਹੈ?

ਉੱਤਰ : ਸੌਂਚੀ ਪੱਕੀ ।

ਪ੍ਰਸ਼ਨ 28. ਕਿਹੜੇ ਮੇਲੇ ਵਿਚ ਸੌਂਚੀ ਪੱਕੀ ਦੇ ਮੁਕਾਬਲੇ ਹੁੰਦੇ ਸਨ?

ਉੱਤਰ : ਛਪਾਰ ਦੇ ।

ਪ੍ਰਸ਼ਨ 29. ਖਿੱਦੋ ਕਿਸ ਚੀਜ਼ ਤੋਂ ਬਣਦੀ ਹੈ?

ਉੱਤਰ : ਲੀਰਾਂ ਤੋਂ ।

ਪ੍ਰਸ਼ਨ 30. ਕਿਸੇ ਮੋਕਲੀ ਥਾਂ ਉੱਤੇ ਕਿਹੜੀ ਖੇਡ ਖੇਡੀ ਜਾਂਦੀ ਹੈ?

ਜਾਂ

ਪ੍ਰਸ਼ਨ. ਕਿਹੜੀ ਖੇਡ ਕ੍ਰਿਕਟ ਦੀ ਖੇਡ ਵਿਚ ਜਾ ਸਮੋਈ ਹੈ?

ਉੱਤਰ : ਲੂਣ ਤੇ ਲੱਲ੍ਹੇ ।

ਪ੍ਰਸ਼ਨ 31. ਖਿੱਦੋ ਖੂੰਡੀ ਦੀ ਥਾਂ ਹੁਣ ਕਿਸ ਨੇ ਮੱਲ ਲਈ ਹੈ?

ਉੱਤਰ : ਹਾਕੀ ਨੇ ।

ਪ੍ਰਸ਼ਨ 32. ਕੁੜੀਆਂ ਦੀ ਹਰਮਨ-ਪਿਆਰੀ ਖੇਡ ਕਿਹੜੀ ਹੈ?

ਜਾਂ

ਪ੍ਰਸ਼ਨ. ਕੁੜੀਆਂ ਦੀ ਕਿਸੇ ਇਕ ਖੇਡ ਦਾ ਨਾਂ ਲਿਖੋ ।

ਉੱਤਰ : ਅੱਡੀ-ਛੜੱਪਾ ਜਾਂ ਅੱਡੀ-ਟੱਪਾ ।

ਪ੍ਰਸ਼ਨ 33. ਮੁੰਡਿਆਂ-ਕੁੜੀਆਂ ਦੀ ਹਰਮਨ-ਪਿਆਰੀ ਖੇਡ ਕਿਹੜੀ ਹੈ?

ਉੱਤਰ : ਸ਼ੱਕਰ-ਭਿੱਜੀ ।

ਪ੍ਰਸ਼ਨ 34. ਕਿਹੜੀ ਖੇਡ ਖੇਡਦੇ ਸਮੇਂ ਖਿਡਾਰੀ ਲੰਮੀ ਘੋੜੀ ਬਣਦੇ ਹਨ?

ਉੱਤਰ : ਸ਼ੱਕਰ-ਭਿੱਜੀ ।

ਪ੍ਰਸ਼ਨ 35. ਕਿਹੜੀ ਖੇਡ ਪਿੱਪਲਾਂ, ਬਰੇਟਿਆਂ ਤੇ ਟਾਹਲੀਆਂ ਦੇ ਦਰੱਖਤਾਂ ਉੱਤੇ ਖੇਡੀ ਜਾਂਦੀ ਹੈ?

ਉੱਤਰ : ਡੰਡਾ ਡੁੱਕ, ਡੰਡ-ਪਲਾਂਗੜਾ, ਪੀਲ-ਪਲੀਂਘਣ ।

ਪ੍ਰਸ਼ਨ 36. ਮੁੰਡੇ-ਕੁੜੀਆਂ ਸਿਆਲ ਦੀ ਰੁੱਤ ਵਿਚ ਕਿਹੜੀ ਖੇਡ ਖੇਡਦੇ ਹਨ?

ਉੱਤਰ : ਬਾਂਦਰ ਕੀਲਾ ।

ਪ੍ਰਸ਼ਨ 37. ਵੱਡੇ-ਵਡੇਰਿਆਂ ਦੀਆਂ ਕਿਸੇ ਦੋ ਖੇਡਾਂ ਦੇ ਨਾਂ ਲਿਖੋ।

ਉੱਤਰ : ਬਾਰਾਂ ਟਾਹਣੀ, ਚੋਪੜ ।

ਪ੍ਰਸ਼ਨ 38. ਗੱਭਰੂਆਂ ਦੀਆਂ ਕਿਸੇ ਦੇ ਰੌਚਕ ਖੇਡਾਂ ਦੇ ਨਾਂ ਲਿਖੋ।

ਉੱਤਰ : ਸ਼ੱਕਰ-ਭਿੱਜੀ, ਲੂਣ-ਮਿਆਣੀ ।