ਵਸਤੁਨਿਸ਼ਠ ਪ੍ਰਸ਼ਨ : ਆਪਿ ਭਲਾ ਸਭੁ ਜਗੁ ਭਲਾ


ਆਪਿ ਭਲਾ ਸਭੁ ਜਗੁ ਭਲਾ : ਭਾਈ ਗੁਰਦਾਸ ਜੀ


ਪ੍ਰਸ਼ਨ 1. ਭਾਈ ਗੁਰਦਾਸ ਜੀ ਦੀ ਕਿਸੇ ਇਕ ਕਵਿਤਾ ਦਾ ਨਾਂ ਲਿਖੋ ।

ਉੱਤਰ : ਆਪਿ ਭਲਾ ਸਭੁ ਜਗੁ ਭਲਾ ॥

ਪ੍ਰਸ਼ਨ 2. ਜਿਹੜਾ ਆਪ ਭਲਾ ਕਰਦਾ ਹੈ, ਉਸ ਨੂੰ ਸਾਰਾ ਸੰਸਾਰ ਕਿਹੋ ਜਿਹਾ ਦਿਸਦਾ ਹੈ?

ਉੱਤਰ : ਭਲਾ ।

ਪ੍ਰਸ਼ਨ 3. ਸਾਰਾ ਸੰਸਾਰ ਕਿਸ ਨੂੰ ਬੁਰਾ ਦਿਸਦਾ ਹੈ?

ਉੱਤਰ : ਬੁਰੇ ਨੂੰ ।

ਪ੍ਰਸ਼ਨ 4. ਕ੍ਰਿਸ਼ਨ ਜੀ ਨੇ ਪਾਂਡਵਾਂ ਦੀ ਮੱਦਦ ਉਨ੍ਹਾਂ ਦੇ ਕਿਸ ਗੁਣ ਕਰਕੇ ਕੀਤੀ ਸੀ?

ਉੱਤਰ : ਭਗਤੀ ਭਾਵ ਕਰਕੇ ।

ਪ੍ਰਸ਼ਨ 5. ਕੌਰਵਾਂ ਦੇ ਦਿਲ ਵਿੱਚ ਕੀ ਸੀ, ਜਿਸ ਕਰਕੇ ਕ੍ਰਿਸ਼ਨ ਜੀ ਨੇ ਉਨ੍ਹਾਂ ਦੀ ਮੱਦਦ ਨਹੀਂ ਸੀ ਕੀਤੀ?

ਉੱਤਰ : ਵੈਰ-ਭਾਵ ।

ਪ੍ਰਸ਼ਨ 6. ਯੁਧਿਸ਼ਟਰ ਤੇ ਦੁਰਯੋਧਨ ਦੀ ਬੁਰਾ-ਭਲਾ ਤੱਕਣ ਦੀ ਨਜ਼ਰ ਇੱਕੋ ਜਿਹੀ ਕਿਉਂ ਨਹੀਂ ਸੀ?

ਉੱਤਰ : ਆਪੋ-ਆਪਣੇ ਸੁਭਾ ਕਾਰਨ ।

ਪ੍ਰਸ਼ਨ 7. ਲੋਟੇ ਵਿਚੋਂ ਕੀ ਬਾਹਰ ਨਿਕਲਦਾ ਹੈ?

ਉੱਤਰ : ਜੋ ਲੋਟੇ ਵਿਚ ਹੋਵੇ ।

ਪ੍ਰਸ਼ਨ 8. ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ:

(ੳ) ਜਿਹੜਾ ਆਪ ਭਲਾ ਕਰਦਾ ਹੈ, ਉਸਨੂੰ ਸਾਰਾ …………ਹੀ ਭਲਾ ਦਿਸਦਾ ਹੈ।

(ਅ) ਜਿਹੜਾ ਆਪ ਬੁਰਾ ਕਰਦਾ ਹੈ, ਉਸਨੂੰ ਸਾਰਾ ਸੰਸਾਰ ਹੀ ……….. ਦਿਸਦਾ ਹੈ।

ਉੱਤਰ : (ੳ) ਸੰਸਾਰ, (ਅ) ਬੁਰਾ ।

ਪ੍ਰਸ਼ਨ 9. ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਠੀਕ ਹੈ ਤੇ ਕਿਹੜਾ ਗਲਤ ?

(ੳ) ਭਲੇ ਮਨੁੱਖ ਨੂੰ ਸਾਰੇ ਬੁਰੇ ਹੀ ਦਿਸਦੇ ਹਨ ।

(ਅ) ਬੁਰੇ ਮਨੁੱਖ ਨੂੰ ਸਾਰੇ ਬੁਰੇ ਹੀ ਦਿਸਦੇ ਹਨ ।

(ੲ) ਕ੍ਰਿਸ਼ਨ ਜੀ ਨੇ ਪਾਂਡਵਾਂ ਦੀ ਸਹਾਇਤਾ ਕੀਤੀ। ਕਿਉਂਕਿ ਉਹ ਕਮਜ਼ੋਰ ਸਨ ।

ਉੱਤਰ : (ੳ) ਗਲਤ, (ਅ) ਠੀਕ, (ੲ) ਗ਼ਲਤ ।