ਰਾਜਾ ਰਸਾਲੂ : ਇੱਕ-ਦੋ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ
ਰਾਜਾ ਰਸਾਲੂ : ਇੱਕ-ਦੋ ਸ਼ਬਦਾਂ ਜਾਂ ਇੱਕ ਵਾਕ/ਇੱਕ ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ਪੂਰਨ ਭਗਤ ਦੇ ਅਸ਼ੀਰਵਾਦ ਨਾਲ ਸਲਵਾਨ ਦੇ ਘਰ ਕਿਸ ਦਾ ਜਨਮ ਹੋਇਆ?
ਉੱਤਰ : ਪੂਰਨ ਭਗਤ ਦੇ ਅਸ਼ੀਰਵਾਦ ਨਾਲ ਸਲਵਾਨ ਦੇ ਘਰ ਰਾਜਾ ਰਸਾਲੂ ਦਾ ਜਨਮ ਹੋਇਆ।
ਪ੍ਰਸ਼ਨ 2. ਰਸਾਲੂ ਦੇ ਬਾਪ ਤੇ ਮਾਂ ਦਾ ਕੀ ਨਾਂ ਸੀ?
ਉੱਤਰ : ਸਲਵਾਨ, ਲੂਣਾ।
ਪ੍ਰਸ਼ਨ 3. ਰਸਾਲੂ ਦੇ ਜਨਮ ਦਿਨ ‘ਤੇ ਅਸਤਬਲ ਵਿੱਚ ਜਿਸ ਵਛੇਰੇ ਦਾ ਜਨਮ ਹੋਇਆ ਉਸ ਦਾ ਕੀ ਨਾਂ ਸੀ?
ਉੱਤਰ : ਫ਼ੌਲਾਦੀ।
ਪ੍ਰਸ਼ਨ 4. ਰਸਾਲੂ ਕਿਸ ਨਦੀ ‘ਤੇ ਇਸ਼ਨਾਨ ਕਰਨ ਗਿਆ?
ਉੱਤਰ : ਰਸਾਲੂ ਐਕ ਨਦੀ ‘ਤੇ ਇਸ਼ਨਾਨ ਕਰਨ ਗਿਆ।
ਪ੍ਰਸ਼ਨ 5. ਐਕ ਨਦੀ ‘ਤੇ ਇਸ਼ਨਾਨ ਕਰਨ ਗਏ ਰਸਾਲੂ ਵੱਲ ਕੌਣ ਖਿੱਚਿਆ ਗਿਆ?
ਉੱਤਰ : ਐਕ ਨਦੀ ‘ਤੇ ਇਸ਼ਨਾਨ ਕਰਨ ਗਏ ਰਸਾਲੂ ਵੱਲ ਰਾਜਕੁਮਾਰੀ ਚੰਦਨ ਦੇਈ ਖਿੱਚੀ ਗਈ।
ਪ੍ਰਸ਼ਨ 6. ਰਸਾਲੂ ਨੂੰ ਕਿਸ ਨੇ ਦੇਸ ਨਿਕਾਲਾ ਦਿੱਤਾ?
ਉੱਤਰ : ਸਲਵਾਨ ਨੇ।
ਪ੍ਰਸ਼ਨ 7. ਬਾਸ਼ਕ ਨਾਗ ਨੇ ਰਸਾਲੂ ਨੂੰ ਕੀ ਦਿੱਤਾ?
ਉੱਤਰ : ਇੱਕ ਮਣੀ।
ਪ੍ਰਸ਼ਨ 8. ਸਰੂਪਾਂ ਕੌਣ ਸੀ?
ਉੱਤਰ : ਸਰੂਪਾਂ ਰਾਜੇ ਹਰੀ ਚੰਦ ਦੀ ਧੀ ਸੀ।
ਪ੍ਰਸ਼ਨ 9. ਸੁਨਹਿਰੀ ਮੱਛੀ ਨੂੰ ਫੁੰਡਣ ਕਾਰਨ ਰਸਾਲੂ ਨੇ ਕਿਸ ਨਾਲ ਵਿਆਹ ਦੀ ਸ਼ਰਤ ਪੂਰੀ ਕੀਤੀ?
ਉੱਤਰ : ਸਰੂਪਾਂ ਨਾਲ।
ਪ੍ਰਸ਼ਨ 10. ਸੁਨਿਆਰੇ ਦੇ ਮੁੰਡੇ ਨੂੰ ਕੌਣ ਪਿਆਰ ਕਰਦੀ ਸੀ?
ਉੱਤਰ : ਸਰੂਪਾਂ।
ਪ੍ਰਸ਼ਨ 11. ਰਸਾਲੂ ਨੇ ਸਰੂਪਾਂ ਦਾ ਵਿਆਹ ਕਿਸ ਦੇ ਮੁੰਡੇ ਨਾਲ ਕਰਵਾਇਆ?
ਉੱਤਰ : ਸੁਨਿਆਰੇ ਦੇ।
ਪ੍ਰਸ਼ਨ 12. ਸਿਰਕੱਪ ਨਾਂ ਦਾ ਰਾਜਾ ਕਿਨ੍ਹਾਂ ‘ਤੇ ਜ਼ੁਲਮ ਕਰਦਾ ਸੀ?
ਉੱਤਰ : ਲੋਕਾਂ ‘ਤੇ।
ਪ੍ਰਸ਼ਨ 13. ਸਿਰਕੱਪ ਦੇ ਭਰਾ ਦਾ ਕੀ ਨਾਂ ਸੀ?
ਉੱਤਰ : ਸਿਰਮੁੱਖ।
ਪ੍ਰਸ਼ਨ 14. ਸਿਰਕੱਪ ਨੇ ਆਪਣੇ ਭਰਾ ਸਿਰਮੁੱਖ ਨੂੰ ਕਿਹੜੀ ਖੇਡ ਵਿੱਚ ਹਰਾ ਕੇ ਉਸ ਦਾ ਰਾਜ ਹੜੱਪ ਲਿਆ?
ਉੱਤਰ : ਚੌਪੜ ਵਿੱਚ।
ਪ੍ਰਸ਼ਨ 15. ਰਸਾਲੂ ਨੇ ਕਿਸ ਦੀ ਲਾਸ਼ ਨੂੰ ਦਫਨਾਉਣਾ ਚਾਹਿਆ?
ਉੱਤਰ : ਸਿਰਮੁੱਖ ਦੀ।
ਪ੍ਰਸ਼ਨ 16. ਚੋਪੜ ਖੇਡਣ ਸਮੇਂ ਸਿਰਕੱਪ ਦੀ ਮਦਦ ਕੌਣ ਕਰਦਾ ਸੀ?
ਉੱਤਰ : ਚੂਹਾ।
ਪ੍ਰਸ਼ਨ 17. ਰਸਾਲੂ ਨੂੰ ਬਲੂੰਗੜਾ ਕਿਸ ਨੇ ਦਿੱਤਾ?
ਉੱਤਰ : ਬਿੱਲੀ ਨੇ।
ਪ੍ਰਸ਼ਨ 18. ਰਸਾਲੂ ਨੇ ਕਿਸ ਨੂੰ ਚੌਪੜ ਖੇਡਣ ਲਈ ਲਲਕਾਰਿਆ?
ਉੱਤਰ : ਸਿਰਕੱਪ ਨੂੰ।
ਪ੍ਰਸ਼ਨ 19. ਕਮਰੇ ਦੀ ਜ਼ਹਿਰੀਲੀ ਹਵਾੜ ਕਿਸ ਦੀ ਮਣੀ ਨੇ ਚੂਸ ਲਈ?
ਉੱਤਰ : ਕਮਰੇ ਦੀ ਜ਼ਹਿਰੀਲੀ ਹਵਾੜ੍ਹ ਬਾਸ਼ਕ ਨਾਗ ਦੀ ਮਣੀ ਨੇ ਚੂਸ ਲਈ।
ਪ੍ਰਸ਼ਨ 20. ਸਿਰਕੱਪ ਦਾ ਚੂਹਾ ਉਸ ਦੀ ਮਦਦ ਕਿਉਂ ਨਾ ਕਰ ਸਕਿਆ?
ਉੱਤਰ : ਰਸਾਲੂ ਦੇ ਬਲੂੰਗੜੇ ਕਾਰਨ ਸਿਰਕੱਪ ਦਾ ਚੂਹਾ ਉਸ ਦੀ ਮਦਦ ਨਾ ਕਰ ਸਕਿਆ।
ਪ੍ਰਸ਼ਨ 21. ਸਿਰਕੱਪ ਦੀ ਨਵਜੰਮੀ ਧੀ ਦਾ ਕੀ ਨਾਂ ਰੱਖਿਆ ਗਿਆ?
ਉੱਤਰ : ਕੋਕਲਾਂ।
ਪ੍ਰਸ਼ਨ 22. ਰਸਾਲੂ ਕੋਕਲਾਂ ਨਾਲ ਕਦੋਂ ਵਿਆਹ ਕਰਵਾਉਣਾ ਚਾਹੁੰਦਾ ਸੀ?
ਉੱਤਰ : ਰਸਾਲੂ ਕੋਕਲਾਂ ਦੇ ਵੱਡੀ ਹੋਣ ‘ਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ।
ਪ੍ਰਸ਼ਨ 23. ਰਸਾਲੂ ਨੇ ਕੋਕਲਾਂ ਲਈ ਕਿਸ ਦੀ ਉਸਾਰੀ ਕਰਵਾਉਣ ਬਾਰੇ ਸੋਚਿਆ?
ਉੱਤਰ : ਰਸਾਲੂ ਨੇ ਕੋਕਲਾਂ ਲਈ ਸੁੰਦਰ ਮਹਿਲ ਦੀ ਉਸਾਰੀ ਕਰਵਾਉਣ ਬਾਰੇ ਸੋਚਿਆ।
ਪ੍ਰਸ਼ਨ 24. ਹੋਡੀ ਨਾਂ ਦਾ ਰਾਜਾ ਕਿਸ ਦੇ ਰੂਪ ‘ਤੇ ਮੋਹਿਤ ਹੋ ਗਿਆ?
ਉੱਤਰ : ਕੋਕਲਾਂ ਦੇ
ਪ੍ਰਸ਼ਨ 25. ਕੋਕਲਾਂ ਕਿਸ ਨੂੰ ਦਿਲ ਦੇ ਬੈਠੀ ਸੀ?
ਉੱਤਰ : ਹੋਡੀ ਨੂੰ।
ਪ੍ਰਸ਼ਨ 26. ਹੋਡੀ ਦਾ ਅੰਤ ਕਿਸ ਨੇ ਕੀਤਾ?
ਉੱਤਰ : ਰਸਾਲੂ ਨੇ।
ਪ੍ਰਸ਼ਨ 27. ਡੈਣ ਨੇ ਮੰਤਰ ਮਾਰ ਕੇ ਕਿਸ ਨੂੰ ਪੱਥਰ ਬਣਾ ਦਿੱਤਾ?
ਉੱਤਰ : ਰਸਾਲੂ ਨੂੰ।
ਪ੍ਰਸ਼ਨ 28. ‘ਰਾਜਾ ਰਸਾਲੂ’ ਨਾਂ ਦੀ ਦੰਤ-ਕਥਾ ਕਿਸ ਭਾਵਨਾ ਨੂੰ ਉਜਾਗਰ ਕਰਦੀ ਹੈ?
ਉੱਤਰ : ‘ਰਾਜਾ ਰਸਾਲੂ’ ਨਾਂ ਦੀ ਦੰਤ-ਕਥਾ ਬੀਰ-ਭਾਵਨਾ ਨੂੰ ਉਜਾਗਰ ਕਰਦੀ ਹੈ।