CBSEClass 8 Punjabi (ਪੰਜਾਬੀ)EducationPunjab School Education Board(PSEB)

ਭਾਈ ਬਿਧੀ ਚੰਦ ਦੀ ਬਹਾਦਰੀ : ਡਾ. ਗੁਰਦਿਆਲ ਸਿੰਘ ‘ਫੁੱਲ’


ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਚਾਰ-ਪੰਜ ਵਾਕਾਂ ਵਿੱਚ ਲਿਖੋ :


ਪ੍ਰਸ਼ਨ 1. ਭਾਈ ਬਿਧੀ ਚੰਦ ਦੇ ਜਨਮ ਅਤੇ ਬਚਪਨ ਬਾਰੇ ਲਿਖੋ।

ਉੱਤਰ : ਭਾਈ ਬਿਧੀ ਚੰਦ ਦਾ ਜਨਮ ਜ਼ਿਲ੍ਹਾ ਲਾਹੌਰ ਦੇ ਇੱਕ ਪਿੰਡ ਸੁਰ ਸਿੰਘ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਵੱਸਣ ਸੀ। ਬਿਧੀ ਚੰਦ ਆਪਣੇ ਮਾਪਿਆਂ ਦਾ ਲਾਡਲਾ ਪੁੱਤਰ ਸੀ। ਮਾਪਿਆਂ ਦੇ ਜਿਆਦਾ ਲਾਡ – ਪਿਆਰ ਨੇ ਬਿਧੀ ਚੰਦ ਨੂੰ ਵਿਗਾੜ ਦਿੱਤਾ। ਉਹ ਜਿਵੇਂ – ਜਿਵੇਂ ਵੱਡਾ ਹੁੰਦਾ ਗਿਆ, ਉਹ ਇੱਕ ਲਾਪਰਵਾਹ ਕਿਸਮ ਦਾ ਇਨਸਾਨ ਬਣਦਾ ਗਿਆ। ਲਾਪਰਵਾਹੀ ਤੇ ਖੁੱਲ੍ਹੇ ਖਾਣ – ਪੀਣ ਨੇ ਉਨ੍ਹਾਂ ਨੂੰ ਦਲੇਰ, ਨਿਡਰ ਅਤੇ ਬਹਾਦਰ ਇਨਸਾਨ ਬਣਾ ਦਿੱਤਾ।

ਪ੍ਰਸ਼ਨ 2. ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੱਦੀ ਤੇ ਬੈਠਦਿਆਂ ਕੀ-ਕੀ ਫ਼ੁਰਮਾਨ ਜਾਰੀ ਕੀਤੇ?

ਉੱਤਰ : ਗੁਰਗੱਦੀ ਤੇ ਬੈਠਦਿਆਂ ਹੀ ਗੁਰੂ ਜੀ ਨੇ ਭਗਤੀ ਦੇ ਨਾਲ-ਨਾਲ ਸ਼ਕਤੀ ਦੇ ਪ੍ਰਯੋਗ ਨੂੰ ਵੀ ਉੱਤਮ ਦੱਸਿਆ। ਜ਼ੁਲਮ ਦਾ ਨਾਸ਼ ਕਰਨ ਲਈ ਉਨ੍ਹਾਂ ਨੇ ਇੱਕ ਵੱਡੀ ਫ਼ੌਜ਼ ਤਿਆਰ ਕੀਤੀ। ਉਨ੍ਹਾਂ ਨੇ ਭਾਈ ਬਿਧੀ ਚੰਦ ਦੇ ਸੁਡੌਲ ਸਰੀਰ ਨੂੰ ਵੇਖ ਕੇ ਆਪਣੀ ਫ਼ੌਜ਼ ਦਾ ਕਪਤਾਨ ਬਣਾਇਆ। ਗੁਰੂ ਜੀ ਨੇ ਜ਼ੁਲਮ ਦਾ ਨਾਸ਼ ਕਰਨ ਲਈ ਦੋ-ਧਾਰੀ ਤਲਵਾਰ ਧਾਰਨ ਕੀਤੀ। ਇਸ ਨੂੰ ਉਨ੍ਹਾਂ ਨੇ ‘ਮੀਰੀ’ ਅਤੇ ‘ਪੀਰੀ’ ਦਾ ਨਾਂ ਦਿੱਤਾ। ਗੁਰੂ ਜੀ ਦੀਵਾਨ ਸਜਾਉਂਦੇ। ਉਹ ਸੰਗਤਾਂ ਨੂੰ ਸੰਬੰਧੋਨ ਕਰਦੇ ਹੋਏ ਆਖਦੇ, “ਸ਼ਰਧਾਲੂਓਂ, ਸਮੇਂ ਦੀ ਸਰਕਾਰ ਨਾਲ ਟੱਕਰ ਲੈਣ ਲਈ ਅੱਗੇ ਆਓ। ਜੇ ਤੁਸੀਂ ਮੈਨੂੰ ਆਪਣਾ ਸੱਚਾ ਗੁਰੂ ਮੰਨਦੇ ਹੋ ਤਾਂ ਭੇਟਾਂ ਦੇ ਰੂਪ ਵਿੱਚ ਮਾਇਆ ਅਤੇ ਹੋਰ ਪਦਾਰਥਾਂ ਦੇ ਨਾਲ-ਨਾਲ ਸ਼ਸਤਰ ਤੇ ਉੱਚੀ ਨਸਲ ਦੇ ਘੋੜੇ ਵੀ ਲੈ ਕੇ ਆਓ।”

ਪ੍ਰਸ਼ਨ 3. ਕਰੋੜੀ ਮੁੱਲ ਕੋਲੋਂ ਘੋੜੇ ਕਿਸ ਨੇ ਖੋਹੇ ਸਨ? ਗੁਰੂ ਜੀ ਨੇ ਘੋੜੇ ਵਾਪਸ ਲਿਆਉਣ ਲਈ ਕਿਸਨੂੰ ਭੇਜਿਆ?

ਉੱਤਰ : ਲਾਹੌਰ ਦੇ ਸੂਬੇਦਾਰ ਨੇ ਕਰੋੜੀ ਮਲ ਕੋਲੋਂ ਘੋੜੇ ਖੋਹੇ ਸਨ। ਗੁਰੂ ਜੀ ਨੇ ਬਿਧੀ ਚੰਦ ਨੂੰ ਘੋੜੇ ਵਾਪਸ ਲਿਆਉਣ ਲਈ ਕਿਹਾ। ਗੁਰੂ ਜੀ ਨੂੰ ਬਿਧੀ ਚੰਦ ਤੇ ਵਿਸ਼ਵਾਸ ਸੀ ਕਿ ਇਹ ਦੋਨੋਂ ਘੋੜੇ ਉਹ ਹੀ ਵਾਪਸ ਲਿਆ ਸਕਦੇ ਹਨ।

ਪ੍ਰਸ਼ਨ 4. ਜੋਤਸ਼ੀ ਦੇ ਰੂਪ ਵਿੱਚ ਬਿਧੀ ਚੰਦ ਕੀ ਕਰਨ ਲੱਗੇ?

ਉੱਤਰ : ਜੋਤਸ਼ੀ ਦੇ ਰੂਪ ਧਾਰਨ ਕਰਕੇ ਬਿਧੀ ਚੰਦ ਲਾਹੌਰ ਪਹੁੰਚ ਗਏ। ਇਥੇ ਉਹ ਲੋਕਾਂ ਦੀਆਂ ਪੁੱਛਾਂ ਦਾ ਉੱਤਰ ਦੇਣ ਲੱਗੇ। ਉਨ੍ਹਾਂ ਦੇ ਜੋਤਿਸ਼ ਦੀ ਪ੍ਰਸਿੱਧੀ ਦੂਰ – ਦੂਰ ਤੱਕ ਫੈਲਣ ਲੱਗੀ। ਲਾਹੌਰ ਦੇ ਸੂਬੇਦਾਰ ਕੋਲ ਵੀ ਉਨ੍ਹਾਂ ਦੀ ਪ੍ਰਸਿੱਧੀ ਪਹੁੰਚ ਗਈ।