ਬੋਲੀ – ਵਸਤੂਨਿਸ਼ਠ ਪ੍ਰਸ਼ਨ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਬੋਲੀ – ਸ. ਗੁਰਬਖ਼ਸ਼ ਸਿੰਘ
ਵਾਰਤਕ – ਭਾਗ (ਜਮਾਤ – ਦਸਵੀਂ)
ਪ੍ਰਸ਼ਨ 1. ‘ਬੋਲੀ’ ਨਾਂ ਦਾ ਲੇਖ ਕਿਸ ਦਾ ਹੈ ?
ਉੱਤਰ – ਸ. ਗੁਰਬਖ਼ਸ਼ ਸਿੰਘ ਦਾ
ਪ੍ਰਸ਼ਨ 2 . ਸ. ਗੁਰਬਖ਼ਸ਼ ਸਿੰਘ ਦਾ ਲੇਖ ਕਿਹੜਾ ਹੈ ?
ਉੱਤਰ – ਬੋਲੀ
ਪ੍ਰਸ਼ਨ 3 . ਸ. ਗੁਰਬਖ਼ਸ਼ ਸਿੰਘ ਦਾ ਜਨਮ ਕਦੋਂ ਹੋਇਆ ?
ਉੱਤਰ – 1895 ਈ. ਵਿੱਚ
ਪ੍ਰਸ਼ਨ 4. ਸ. ਗੁਰਬਖ਼ਸ਼ ਸਿੰਘ ਦਾ ਜਨਮ ਕਿੱਥੇ ਹੋਇਆ ?
ਉੱਤਰ – ਸਿਆਲਕੋਟ ਵਿਖੇ
ਪ੍ਰਸ਼ਨ 5 . ਸ. ਗੁਰਬਖ਼ਸ਼ ਸਿੰਘ ਦਾ ਦਿਹਾਂਤ ਕਦੋਂ ਹੋਇਆ ?
ਉੱਤਰ – 1977 ਈ . ਵਿੱਚ
ਪ੍ਰਸ਼ਨ 6 . ਬੋਲੀ ਕਿਸ ਦਾ ਚਿੱਤਰ ਹੈ ?
ਉੱਤਰ – ਮਨੁੱਖ ਦੀ ਆਤਮਾ ਦਾ
ਪ੍ਰਸ਼ਨ 7 . ਮਨੁੱਖੀ ਅਮੀਰੀ ਦਾ ਮੇਚਾ ਕਿਸ ਤੋਂ ਲਿਆ ਜਾ ਸਕਦਾ ਹੈ ?
ਉੱਤਰ – ਬੋਲੀ ਤੋਂ
ਪ੍ਰਸ਼ਨ 8 . ਕਿਹੜਾ ਖ਼ਜ਼ਾਨਾ ਬਚਪਨ ਦੇ ਚੌਗਿਰਦੇ ਵਿੱਚ ਜੁੜਨਾ ਸ਼ੁਰੂ ਹੁੰਦਾ ਹੈ ?
ਉੱਤਰ – ਬੋਲੀ ਦਾ
ਪ੍ਰਸ਼ਨ 9 . ਕਿਹੜੀ ਥਾਂ ਮੁਹਰਾਂ ਦੀ ਖਾਣ ਹੈ ?
ਉੱਤਰ – ਜਿੱਥੇ ਸਾਡਾ ਬਚਪਨ ਬੀਤੇ।
ਪ੍ਰਸ਼ਨ 10 . ਕਿੰਨਾਂ ਦੀ ਦੁਨੀਆਂ ਦਿਨੋ – ਦਿਨ ਕੰਗਾਲ ਹੁੰਦੀ ਜਾਂਦੀ ਹੈ ?
ਉੱਤਰ – ਜਿਹੜੇ ਬੱਚਿਆਂ ਦੀ ਦੁਨੀਆਂ ਦਾ ਧਿਆਨ ਨਹੀਂ ਰੱਖਦੇ।
ਪ੍ਰਸ਼ਨ 11 . ਲੇਖਕ (ਸ. ਗੁਰਬਖ਼ਸ਼ ਸਿੰਘ) ਕਿਸ ਦੀ ਭੁੱਖ ਪੈਦਾ ਕਰਨ ਲਈ ਕਹਿੰਦਾ ਹੈ ?
ਉੱਤਰ – ਲਫ਼ਜ਼ਾਂ ਦੀ