ਪ੍ਰਾਰਥਨਾ : ਇੱਕ ਦੋ ਸ਼ਬਦਾਂ ਵਿੱਚ ਉੱਤਰ


ਇੱਕ-ਦੋ ਸ਼ਬਦਾਂ ਜਾਂ ਇੱਕ ਵਾਕ/ਇੱਕ ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ਸਭ ਤੋਂ ਸਿਆਣਾ ਆਦਮੀ ਕਿਸ ਨੂੰ ਗਿਣਿਆ ਜਾਂਦਾ ਹੈ?

ਉੱਤਰ : ਸੁਕਰਾਤ ਨੂੰ।

ਪ੍ਰਸ਼ਨ 2. ਸੁਕਰਾਤ ਕਿਸ ਤੋਂ ਬੇਪਰਵਾਹ ਸੀ?

ਉੱਤਰ : ਮੌਤ ਤੋਂ।

ਪ੍ਰਸ਼ਨ 3. ਕਿਸ ਨੇ ਜ਼ਹਿਰ ਦਾ ਪਿਆਲਾ ਸ਼ਰਬਤ ਵਾਂਗ ਪੀ ਲਿਆ ਸੀ?

ਉੱਤਰ : ਸੁਕਰਾਤ ਨੇ।

ਪ੍ਰਸ਼ਨ 4. ਅਰਦਾਸ ਦੀ ਕਿਸ ਧਰਮ ਵਿੱਚ ਖ਼ਾਸ ਅਹਿਮੀਅਤ ਹੈ?

ਉੱਤਰ : ਸਿੱਖ ਧਰਮ ਵਿੱਚ।

ਪ੍ਰਸ਼ਨ 5. ਹਰ ਸੰਸਾਰਿਕ ਮੌਕੇ ਉੱਪਰ ਕਿਸ ਦੀ ਜ਼ਰੂਰਤ ਹੈ?

ਉੱਤਰ : ਅਰਦਾਸ ਦੀ।

ਪ੍ਰਸ਼ਨ 6. ਕੀ ਅਰਦਾਸ ਸੁਣੀ ਜਾਂਦੀ ਹੈ ਅਤੇ ਕੀ ਇਸ ਦਾ ਉੱਤਰ ਮਿਲਦਾ ਹੈ? ਇਹ ਪ੍ਰਸ਼ਨ ਕੌਣ ਪੁੱਛਦਾ ਹੈ?

ਉੱਤਰ : ਪੜ੍ਹੇ ਲਿਖੇ ਨੌਜਵਾਨ।

ਪ੍ਰਸ਼ਨ 7. ‘ਅਰਦਾਸ ਦਾ ਉੱਤਰ ਮਿਲਨਾ ਹੀ ਨਹੀਂ ਚਾਹੀਦਾ।” ਇਹ ਸ਼ਬਦ ਕਿਸ ਨੇ ਕਹੇ?

ਉੱਤਰ : ਔਸਕਰ ਵਾਇਲਡ ਨੇ।

ਪ੍ਰਸ਼ਨ 8. ਅਰਦਾਸ ਖ਼ਤੋ-ਕਿਤਾਬਤ ਦਾ ਸਿਲਸਿਲਾ ਕਦੋਂ ਬਣਦੀ ਹੈ?

ਉੱਤਰ : ਜੇ ਇਸ ਦਾ ਉੱਤਰ ਮਿਲੇ।

ਪ੍ਰਸ਼ਨ 9. ਕਿਸ ਧਰਮ ਵਿੱਚ ਅਰਦਾਸ ਸਰਬੱਤ ਦੇ ਭਲੇ ਦੀ ਮੰਗ ਵਿੱਚ ਖ਼ਤਮ ਹੁੰਦੀ ਹੈ?

ਉੱਤਰ : ਸਿੱਖ ਧਰਮ ਵਿੱਚ।

ਪ੍ਰਸ਼ਨ 10. ਸਿੱਖ ਦੀ ਅਰਦਾਸ ਕਦੋਂ ਸਫਲ ਹੁੰਦੀ ਹੈ?

ਉੱਤਰ : ਜਦੋਂ ਇਹ ਸਰਬੱਤ ਦੇ ਭਲੇ ਵਿੱਚ ਲੀਨ ਹੋ ਜਾਵੇ।

ਪ੍ਰਸ਼ਨ 11. ਸਿੱਖ ਲਈ ਚੜ੍ਹਦੀ ਕਲਾ ਦਾ ਸਾਧਨ ਕਿਹੜਾ ਹੈ?

ਉੱਤਰ : ਅਰਦਾਸ।

ਪ੍ਰਸ਼ਨ 12. ਕਿਸ ਨੂੰ ਵੱਡੀਆਂ-ਵੱਡੀਆਂ ਮੁਹਿੰਮਾਂ ਤੇ ਭੀੜਾਂ ਪੈਂਦੀਆਂ ਰਹੀਆਂ?

ਉੱਤਰ : ਮਹਾਰਾਜਾ ਰਣਜੀਤ ਸਿੰਘ ਨੂੰ।

ਪ੍ਰਸ਼ਨ 13. ਔਕੜ ਵੇਲੇ ਮਹਾਰਾਜਾ ਰਣਜੀਤ ਸਿੰਘ ਆਪਣਾ ਕਾਰਜ ਕਿਵੇਂ ਸਿੱਧ ਕਰਵਾਉਂਦੇ ਸਨ?

ਉੱਤਰ : ਅਕਾਲ ਪੁਰਖ ਅੱਗੇ ਪ੍ਰਾਰਥਨਾ ਕਰ ਕੇ।

ਪ੍ਰਸ਼ਨ 14. ਮਹਾਰਾਜਾ ਰਣਜੀਤ ਸਿੰਘ ਨੇ ਕਿਸ ਨੂੰ ਬਹੁਤ ਮੁਸ਼ਕਲ ਨਾਲ ਜਿੱਤਿਆ?

ਉੱਤਰ : ਬਾਗੀ ਹੋਏ ਧਾੜਵੀ ਨੂੰ।

ਪ੍ਰਸ਼ਨ 15. ਮਹਾਰਾਜਾ ਰਣਜੀਤ ਸਿੰਘ ਨੇ ਬਾਗੀ ਹੋਏ ਧਾੜਵੀ ਨੂੰ ਕਿਹੜੇ ਕਿਲ੍ਹੇ ਵਿੱਚ ਕੈਦ ਕੀਤਾ?

ਉੱਤਰ : ਰੁਹਤਾਸ ਦੇ ਕਿਲ੍ਹੇ ਵਿੱਚ।

ਪ੍ਰਸ਼ਨ 16. ਕੈਦ ਵਿੱਚ ਧਾੜਵੀ ਕਿਸ ਨੂੰ ਹਮੇਸ਼ਾਂ ਗਾਲਾਂ ਦਿੰਦਾ ਸੀ?

ਉੱਤਰ : ਪਰਮੇਸ਼ਰ ਅਤੇ ਮਨੁੱਖਾਂ ਨੂੰ।

ਪ੍ਰਸ਼ਨ 17. ਕੌਣ ਜੋ ਮੂੰਹ ਆਉਂਦਾ ਬੋਲਦਾ ਸੀ?

ਉੱਤਰ : ਧਾੜਵੀ/ਕੈਦੀ।

ਪ੍ਰਸ਼ਨ 18. ਸਰਬ-ਸੁੱਖਾਂ ਦੀ ਖਾਣ ਕਿਹੜੀ ਹੈ?

ਉੱਤਰ : ਕਰਤਾਰ/ਪਰਮਾਤਮਾ ਵਿੱਚ ਵਿਸ਼ਵਾਸ।

ਪ੍ਰਸ਼ਨ 19. ਕੈਦਖ਼ਾਨੇ ਦੀਆਂ ਡਰਾਉਣੀਆਂ ਕੰਧਾਂ ਕਿਸ ਨੂੰ ਖਾਣ ਨੂੰ ਪੈਂਦੀਆਂ?

ਉੱਤਰ : ਧਾੜਵੀ/ਕਦੀ ਨੂੰ।

ਪ੍ਰਸ਼ਨ 20. ਹਨੇਰੇ ਵਿੱਚ ਅਨੇਕ ਤਰ੍ਹਾਂ ਦੇ ਡਰ ਕਿਸ ਦੀਆਂ ਅੱਖਾਂ ਅੱਗੇ ਆ ਕੇ ਉਸ ਦੇ ਦੁੱਖਾਂ ਨੂੰ ਦੂਣਾ ਕਰਦੇ ਸਨ?

ਉੱਤਰ : ਧਾੜਵੀ/ਕੈਦੀ ਦੀਆਂ ਅੱਖਾਂ ਅੱਗੇ।

ਪ੍ਰਸ਼ਨ 21. ਕੈਦੀ ਕਦੋਂ ਮਹਾਰਾਜੇ ਨੂੰ ਇੱਕੋ ਸਾਹੇ ਹਜ਼ਾਰ ਹਜ਼ਾਰ ਗਾਲ ਸੁਣਾਉਂਦਾ ਸੀ?

ਉੱਤਰ : ਜਦੋਂ ਕੋਈ ਸਰਕਾਰੀ ਨੌਕਰ ਉਸ ਨੂੰ ਅੰਨ-ਪਾਣੀ ਦੇਣ ਆਉਂਦਾ ਸੀ।

ਪ੍ਰਸ਼ਨ 22. ਕਿਸ ਦੇ ਹੱਥ ਪੁਰਾਣੀ ਪੋਥੀ ਲੱਗੀ?

ਉੱਤਰ : ਧਾੜਵੀ/ਕੈਦੀ ਦੇ ਹੱਥ।

ਪ੍ਰਸ਼ਨ 23. ਧਾੜਵੀ/ਕੈਦੀ ਪਰਮੇਸ਼ਰ ਨੂੰ ਕੀ ਸਮਝਦਾ ਸੀ?

ਉੱਤਰ : ਡਰਾਉਣਾ ਭੂਤ।

ਪ੍ਰਸ਼ਨ 24. ਗੁਰਬਾਣੀ ਦੀ ਤੁਕ ਦੇ ਪਵਿੱਤਰ ਭਾਵ ਨੇ ਕਿਹੜੇ ਡੁੱਬਦੇ ਪੁਰਖ ਨੂੰ ਸਹਾਰਾ ਦਿੱਤਾ?

ਉੱਤਰ : ਧਾੜਵੀ/ਕੈਦੀ ਨੂੰ।

ਪ੍ਰਸ਼ਨ 25. ਕੋਣ ਆਪਣੇ ਆਪ ਨੂੰ ਕੁੰਭੀ ਨਰਕ ਦੇ ਯੋਗ ਸਮਝਦਾ ਹੈ?

ਉੱਤਰ : ਕੈਦੀ।

ਪ੍ਰਸ਼ਨ 26. ਕੈਦੀ ਨੂੰ ਵੱਡਾ ਅਨੰਦ ਪ੍ਰਾਪਤ ਕਿਵੇਂ ਹੋਇਆ?

ਉੱਤਰ : ‘ਜਾ ਕਉ ਮੁਸਕਲੁ ਅਤਿ ਬਣੈ ………… ਸ਼ਬਦ ਪੜ੍ਹ ਕੇ।

ਪ੍ਰਸ਼ਨ 27. ਕਿਸ ਦਾ ਦਿਲ, ਜੋ ਸਮੁੰਦਰ ਦੀਆਂ ਲਹਿਰਾਂ ਵਾਂਗ ਡੋਲ ਰਿਹਾ ਸੀ, ਸ਼ਾਂਤ ਹੋ ਗਿਆ?

ਉੱਤਰ : ਕੈਦੀ ਦਾ।

ਪ੍ਰਸ਼ਨ 28. ਕਿਸ ਦਾ ਵਰਤੋਂ-ਵਰਤਾਰਾ ਬਦਲ ਗਿਆ ਸੀ?

ਉੱਤਰ : ਕੈਦੀ ਦਾ।

ਪ੍ਰਸ਼ਨ 29. ਕੈਦੀ ਦੇ ਸੁਭਾਅ ਵਿੱਚ ਆਈ ਤਬਦੀਲੀ ਕਾਰਨ ਕੌਣ ਹੈਰਾਨ ਸਨ?

ਉੱਤਰ : ਸਾਰੇ ਲੋਕ।

ਪ੍ਰਸ਼ਨ 30. ਮਹਾਰਾਜਾ ਰਣਜੀਤ ਸਿੰਘ ਨੇ ਕਿੱਥੇ ਆ ਕੇ ਡੇਰੇ ਲਾਏ ਸਨ?

ਉੱਤਰ : ਰੁਹਤਾਸ।

ਪ੍ਰਸ਼ਨ 31. ਮਹਾਰਾਜਾ ਰਣਜੀਤ ਸਿੰਘ ਨੂੰ ਕਦੋਂ ਤੱਕ ਨੀਂਦ ਨਾ ਆਈ?

ਉੱਤਰ : ਅੱਧੀ ਰਾਤ ਤੱਕ।

ਪ੍ਰਸ਼ਨ 32. ਮਹਾਰਾਜਾ ਰਣਜੀਤ ਸਿੰਘ ਨੇ ਨੀਂਦ ਦੀ ਬਖ਼ਸ਼ਸ਼ ਲਈ ਕਿਸ ਅੱਗੇ ਬੇਨਤੀ ਕੀਤੀ?

ਉੱਤਰ : ਅਕਾਲ ਪੁਰਖ ਅੱਗੇ।

ਪ੍ਰਸ਼ਨ 33. ਅਕਾਲ ਪੁਰਖ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਸ ਦੀ ਬਖ਼ਸ਼ਸ਼ ਕੀਤੀ?

ਉੱਤਰ : ਨੀਂਦ ਦੀ।

ਪ੍ਰਸ਼ਨ 34. ਸਵੇਰੇ ਉੱਠ ਕੇ ਮਹਾਰਾਜਾ ਰਣਜੀਤ ਸਿੰਘ ਨੇ ਕਿਸ ਨੂੰ ਬੁਲਾਇਆ?

ਉੱਤਰ : ਵਜ਼ੀਰ ਧਿਆਨ ਸਿੰਘ ਨੂੰ।

ਪ੍ਰਸ਼ਨ 35. ਮਹਾਰਾਜਾ ਰਣਜੀਤ ਸਿੰਘ ਸਿਰਜਣਹਾਰ ਦੇ ਧੰਨਵਾਦ ਵਿੱਚ ਕੀ ਕਰਨਾ ਚਾਹੁੰਦੇ ਸਨ?

ਉੱਤਰ : ਮਹਾਰਾਜਾ ਰਣਜੀਤ ਸਿੰਘ ਇੱਕ ਭਾਰੇ ਕੈਦੀ ਨੂੰ ਕੈਦ ਤੋਂ ਛੁਟਕਾਰਾ ਦੇਣਾ ਚਾਹੁੰਦੇ ਸਨ।

ਪ੍ਰਸ਼ਨ 36. ਵਜ਼ੀਰ ਧਿਆਨ ਸਿੰਘ ਨੇ ਕੈਦ ਤੋਂ ਛੁਟਕਾਰੇ ਲਈ ਕਿਸ ਦੀ ਸਿਫ਼ਾਰਸ਼ ਕੀਤੀ?

ਉੱਤਰ : ਵਜ਼ੀਰ ਧਿਆਨ ਸਿੰਘ ਨੇ ਕੈਦ ਤੋਂ ਛੁਟਕਾਰੇ ਲਈ ਇੱਕ ਧਾੜਵੀ ਕੈਦੀ ਸਰਦਾਰ ਦੀ ਸਿਫ਼ਾਰਸ਼ ਕੀਤੀ।

ਪ੍ਰਸ਼ਨ 37. “ਕਿਉਂ ਭਈ ! ਅਜੇ ਸਿੱਧਾ ਹੋਇਆ ਕਿ ਨਹੀਂ?” ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?

ਉੱਤਰ : ਇਹ ਸ਼ਬਦ ਮਹਾਰਾਜਾ ਰਣਜੀਤ ਸਿੰਘ ਨੇ ਕੈਦੀ ਨੂੰ ਕਹੇ।

ਪ੍ਰਸ਼ਨ 38. ”ਆਪ ਦੀ ਕਿਰਪਾ ਨਾਲ ਮੈਂ ਧਾੜਵੀ ਤੋਂ ਸਰਦਾਰ ਬਣਿਆ ਤੇ ਆਪ ਦੀ ਹੀ ਕੈਦ ਵਿੱਚ ਆਪਣੇ ਸੱਚੇ ਪਿਤਾ ਪਰਮੇਸ਼ਰ ਦੇ ਪ੍ਰੇਮ ਤੋਂ ਜਾਣੂ ਹੋਇਆ।” ਇਹ ਸ਼ਬਦ ਕਿਸ ਨੇ ਕਿਸ ਨੂੰ ਕਹੋ?

ਉੱਤਰ : ਇਹ ਸ਼ਬਦ ਕੈਦੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਹੇ।

ਪ੍ਰਸ਼ਨ 39. ਪਰਮੇਸ਼ਰ ਸਾਡੇ ਨਾਲ ਕੀ ਕਰਦਾ ਹੈ?

ਉੱਤਰ : ਪ੍ਰੇਮ/ਪਿਆਰ।

ਪ੍ਰਸ਼ਨ 40. ਪਰਮੇਸ਼ਰ ਨੂੰ ਪ੍ਰਾਪਤ ਕਰਨ ਦੀ ਕੁੰਜੀ ਕਿਹੜੀ ਹੈ?

ਉੱਤਰ : ਪਰਮੇਸ਼ਰ ਨਾਲ ਪਿਆਰ/ਪ੍ਰੇਮ ਕਰਨਾ।

ਪ੍ਰਸ਼ਨ 41. ਹੇਠ ਦਿੱਤੇ ਸ਼ਬਦਾਂ ਦੇ ਅਰਥ ਦੱਸੋ :

ਰਾਠ, ਟ੍ਰੈੱਕਟ, ਤੀਸ ਮਾਰ ਖ਼ਾਂ, ਖੇਪ

ਉੱਤਰ : ਰਾਠ : ਰਾਜਾ, ਸਰਦਾਰ।

ਤੀਸ ਮਾਰ ਖਾਂ : ਨਾਢੂ ਖਾਂ, ਆਕੜਖੋਰ।

ਟ੍ਰੈੱਕਟ : ਪੈਂਫਲਿਟ, ਛੋਟੀ ਜਿਹੀ ਕਿਤਾਬ।

ਖੇਪ : ਇੱਕ ਵਾਰ ਲੱਦਿਆ ਜਾਣ ਵਾਲਾ ਭਾਰ।

ਪ੍ਰਸ਼ਨ 42. ਤੁਹਾਡੀ ਪਾਠ-ਪੁਸਤਕ ਵਿੱਚ ਡਾ. ਬਲਬੀਰ ਸਿੰਘ ਦਾ ਕਿਹੜਾ ਲੇਖ ਦਰਜ ਹੈ?

ਉੱਤਰ : ਪ੍ਰਾਰਥਨਾ।

ਪ੍ਰਸ਼ਨ 43. ਤੁਹਾਡੀ ਪਾਠ-ਪੁਸਤਕ ਵਿੱਚ ਦਰਜ ‘ਪ੍ਰਾਰਥਨਾ’ ਨਾਂ ਦੇ ਲੇਖ ਦਾ ਲੇਖਕ ਕੌਣ ਹੈ?

ਉੱਤਰ : ਡਾ. ਬਲਬੀਰ ਸਿੰਘ।

ਪ੍ਰਸ਼ਨ 44. ‘ਕਲਮ ਦੀ ਕਰਾਮਾਤ’ ਪੁਸਤਕ ਦਾ ਲੇਖਕ ਕੌਣ ਹੈ?

ਉੱਤਰ : ਡਾ. ਬਲਬੀਰ ਸਿੰਘ।

ਪ੍ਰਸ਼ਨ 45. ਡਾ. ਬਲਬੀਰ ਸਿੰਘ ਦੀ ਕਿਸੇ ਇੱਕ ਪੁਸਤਕ ਦਾ ਨਾਂ ਲਿਖੋ।

ਉੱਤਰ : ਲੰਮੀ ਨਦਰ।

ਪ੍ਰਸ਼ਨ 46. ਡਾ. ਬਲਬੀਰ ਸਿੰਘ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ?

ਉੱਤਰ : ਡਾ. ਬਲਬੀਰ ਸਿੰਘ ਦਾ ਜਨਮ 10 ਦਸੰਬਰ, 1896 ਈ. ਨੂੰ ਅੰਮ੍ਰਿਤਸਰ ਵਿੱਖੇ ਹੋਇਆ।

ਪ੍ਰਸ਼ਨ 47. ਡਾ. ਬਲਬੀਰ ਸਿੰਘ ਵਾਰਤਕਕਾਰ ਹੈ ਜਾਂ ਕਵੀ?

ਉੱਤਰ : ਵਾਰਤਕਕਾਰ।