CBSEEducationNCERT class 10thPunjab School Education Board(PSEB)ਰਸ/रस

ਪ੍ਰਸ਼ਨ. ਹਾਸ ਰਸ ਕੀ ਹੁੰਦਾ ਹੈ?


ਹਾਸ ਰਸ


ਹਾਸੇ ਤੋਂ ਹੀ ਹਾਸ ਰਸ ਪੈਦਾ ਹੁੰਦਾ ਹੈ। ਇਸ ਦਾ ਸਥਾਈ ਭਾਵ ਹਾਸਾ ਹੁੰਦਾ ਹੈ। ਸਾਹਿਤ ਜਾਂ ਨਾਟਕਾਂ ਦੇ ਉਹ ਰੂਪ, ਜਿਨ੍ਹਾਂ ਨੂੰ ਪੜ੍ਹ, ਸੁਣ ਤੇ ਵੇਖ ਕੇ ਬਦੋਬਦੀ ਹਾਸਾ ਆ ਜਾਵੇ, ਉਹ ਰਚਨਾ ਹਾਸ-ਰਸੀ ਹੁੰਦੀ ਹੈ। ਕਵੀ ਤੇ ਕਲਾਕਾਰਾਂ ਦਾ ਹਾਸਾ ਉਸਾਰੂ ਹੁੰਦਾ ਹੈ। ਮਨੁੱਖੀ ਜ਼ਿੰਦਗੀ ਵਿੱਚ ਕਈ ਅਣਮੋਲ ਗੱਲਾਂ, ਅਣਮੇਲ ਘਟਨਾਵਾਂ, ਅਣਮੇਲ ਹਰਕਤਾਂ ਤੇ ਕਈ ਹੋਰ ਅਣਜੋੜ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ। ਕਲਾਕਾਰ ਇਨ੍ਹਾਂ ਨੂੰ ਇਕੱਠਾ ਕਰਕੇ, ਉਹੋ ਜਿਹਾ ਮਾਹੌਲ ਸਿਰਜ ਕੇ, ਸ਼ਬਦਾਂ ਦੀ ਸੁਯੋਗ ਵਰਤੋਂ ਕਰਕੇ ਜੀਵਨ ਨੂੰ ਖ਼ੁਸ਼ੀਆਂ ਨਾਲ ਭਰਪੂਰ ਕਰਨ ਦੀ ਕੋਸ਼ਿਸ਼ ਕਰਦਾ ਹੈ।

ਉਂਝ ਹਾਸਾ ਕਈ ਤਰ੍ਹਾਂ ਦਾ ਹੁੰਦਾ ਹੈ। ਇੱਕ ਹਾਸਾ ਜੋ ਸਾਡਾ ਮਨ ਪਰਚਾਵੇ, ਇੱਕ ਹਾਸਾ ਉਹ ਜੋ ਸਾਨੂੰ ਤਣਾਅ ਤੋਂ ਮੁਕਤ ਕਰਾਵੇ, ਇੱਕ ਹਾਸਾ ਉਹ ਜਿਸ ਨਾਲ ਸਾਡਾ ਦਿਲ ਦੁਖੀ ਹੋਵੇ, ਇੱਕ ਹਾਸਾ ਉਹ ਜੋ ਸਾਨੂੰ ਸ਼ਰਮਿੰਦਾ ਕਰੇ। ਇੱਕ ਹਾਸਾ ਉਹ ਵੀ ਹੁੰਦਾ ਹੈ ਜੋ ਬੁਰਾਈਆਂ ਅਤੇ ਕਿਸੇ ਦੀਆਂ ਗ਼ਲਤ ਨੀਤੀਆਂ ‘ਤੇ ਵਿਅੰਗ ਕਰੇ ਆਦਿ।

ਪੰਜਾਬੀ ਵਿੱਚ ਸੁਥਰਾ (ਡਾ. ਚਰਨ ਸਿੰਘ ਸ਼ਹੀਦ), ਬੁੱਲ੍ਹੇ ਸ਼ਾਹ, ਈਸ਼ਰ ਸਿੰਘ ਭਾਈਆ, ਸੂਬਾ ਸਿੰਘ, ਡਾ. ਗੁਰਨਾਮ ਸਿੰਘ ਤੀਰ, ਪਿਆਰਾ ਸਿੰਘ ਦਾਤਾ, ਚਮਨ ਲਾਲ ‘ਸ਼ੁਗਲ’ ਆਦਿ ਹਾਸ ਰਸੀ ਕਵੀ ਤੇ ਲੇਖਕ ਹਨ। ਗੁਰਨਾਮ ਸਿੰਘ ਤੀਰ ਨੇ ਰਾਂਝੇ ਦਾ ਮੈਮੋਰੰਡਮ, ਵਿੱਚ ਰਾਂਝੇ ਦਾ ਅੰਗਰੇਜ਼ੀਕਰਨ ਇੰਜ ਕੀਤਾ ਹੈ :

“ਮੈਡਮ, ਕੀ ਆਖਾਂ ਤੈਨੂੰ ਕਿਵੇਂ ਆਖਾਂ?

ਅੱਜ ਆਖਣੇ ਦੀ ਪੈ ਗਈ ਲੋੜ ਹੀਰੇ।

ਫਸਟ ਏਡ ਦੇ ਥਾਂ ਤੂੰ ਰੇਡ ਕੀਤਾ ਸਾਡਾ ਹਿੱਲਿਆ ਏ ਜੋੜ-ਜੋੜ ਹੀਰੇ।

ਜੇ ਤੂੰ ਖੇੜਿਆਂ ਬਾਝ ਨਹੀਂ ਰਹਿ ਸਕਦੀ ਮੱਝਾਂ ਚਾਰੀਆਂ ਦੇ ਪੈਸੇ ਮੋੜ ਹੀਰੇ।

ਮੇਰੇ ਟੀ.ਏ. ਤੇ ਡੀ.ਏ. ਦਾ ਕਰ ਲੇਖਾ, ਮੈਂ ਨਾ ਮੰਗਦਾ ਲੱਖ ਕਰੋੜ ਹੀਰੇ।


हास्य रस

हँसी से हास्य उत्पन्न होता है। इसका स्थाई अर्थ हँसी है। साहित्य या नाटक की वह विधा जिसे पढ़ने, सुनने और देखने के बाद आप जोर-जोर से हंसने पर मजबूर हो जाएं, वह रचना हास्य रस से सराबोर होती है। कवियों और कलाकारों की हँसी रचनात्मक होती है। मानव जीवन में कई बेमेल चीजें, बेमेल कार्य और कई बेमेल घटनाएँ घटती रहती हैं। कलाकार उन्हें एक साथ लाकर, एक जैसा माहौल बनाकर, शब्दों का उचित उपयोग करके जीवन को खुशियों से भरा बनाने की कोशिश करता है।

हंसी कई प्रकार की होती है। एक हंसी जो हमारे मन को पिघला देती है, एक हंसी जो हमें तनाव से मुक्ति दिलाती है, एक हंसी जो हमारे दिल को दुखा देती है, एक हंसी जो हमें शर्मिंदा कर देती है। एक हास्य वह भी होता है जो किसी की बुराइयों और गलत नीतियों आदि पर व्यंग्य करता हो।

पंजाबी में सुथरा (डॉ. चरण सिंह शहीद), बुल्ले शाह, ईशर सिंह भाईया, सूबा सिंह, डॉ. गुरनाम सिंह तीर, प्यारा सिंह दाता, चमन लाल ‘शुगल’ आदि हास्य रसी कवि और लेखक हैं। गुरनाम सिंह तीर ने अपने रांझे के ज्ञापन में रांझे का अंग्रेजीकरण किया है:

“मैडम, मैं आपको कैसे बता सकता हूँ?

आज कहना पड़ा, हीरे।

प्राथमिक उपचार के बजाय, आपने हमारे जोड़-जोड़ पर धावा बोल दिया।

यदि आप खेले बिना नहीं रह सकतीं तो भैंसें चराने के पैसे वापिस कर दें।

करो मेरे टी ए और डी ए का हिसाब-किताब, मैं लाखों करोड़ों के हीरे नहीं मांगता।


ਹੇਠਲੇ ਕਾਵਿ-ਟੋਟੇ ਹਾਸ-ਰਸ ਦੀਆਂ ਉਦਾਹਰਨਾਂ ਹਨ :-

()

ਪੰਜ ਸੱਤ ਜੇਬਾਂ ਲਵਾਈਆਂ ਬਾਪੂ ਨੇ ਬਨਿਆਣ ਨੂੰ,

ਸੋਨੇ ਦੇ ਅਮਰੀਕਨ ਬਿਸਕੁਟ ਪਾਕਿਸਤਾਨੋਂ ਲਿਆਉਣ ਨੂੰ।

ਕੱਲ੍ਹ ਬਾਪੂ ਬਨਿਆਣ ਮੰਗੀ ਤਾਂ ਬੇਬੇ ਹੱਸ ਕੇ ਬੋਲੀ,

ਉਹ ਬਨਿਆਣ ਤਾਂ ਕਾਕਾ ਪਾ ਕੇ ਤੁਰ ਗਿਆ ਇਮਤਿਹਾਨ ਨੂੰ।

(ਪ੍ਰਿੰਸੀਪਲ ਮਕਰੰਦ)

()

ਬਾਊ ਇਕ ਵਲੈਤ ਜਦ ਜਾਣ ਲੱਗਾ,

ਤੇ ਵਹੁਟੀ ਉਹਦੀ ਨੇ ਰੇੜਕਾ ਪਾ ਦਿੱਤਾ।

ਉਥੋਂ ਏਸ ਨੇ ਮੇਮ ਹੈ ਲੈ ਆਉਣੀ,

ਖੜ ਕੇ ਗਲੀ ‘ਚ ਸ਼ੋਰ ਮਚਾ ਦਿੱਤਾ।

ਪੁੱਛਿਆ ਇਕ ਗਵਾਂਢੀ ਤਾਂ ਕਿਹਾ ਬਾਬੂ,

ਮੈਂ ਤਾਂ ਝਗੜਾ ਹੀ ਸਾਰਾ ਮੁਕਾ ਦੇਣੈ।

ਆਪਣੇ ਲਈ ਜੇ ਮੇਮ ਇਕ ਲੈ ਆਂਦੀ,

ਇਹਦੇ ਲਈ ਵੀ ਸਾਹਬ ਲਿਆ ਦੇਣੈ।

(ਅਨੰਤ ਸਿੰਘ ‘ਕਾਬਲੀ’)


हास्य रस के उदाहरण निम्नलिखित हैं:-

()

बापू ने बनियान में पाँच – सात जेबें लगवा डालीं,

सोने के अमेरिकन बिस्किट पाकिस्तान से लाने के लिए।

कल बापू ने बनियान माँगी तो बेबे हँसकर बोली,

वह बनियान पहनकर तो काका परीक्षा देने चला गया है।

(प्रिंसिपल मकरंद)

()

जब एक बाबू विदेश जाने लगा,

तो उसकी पत्नी ने डंडा गाड़ दिया।

वहां से ये मेम लेकर आएगा,

खड़ी हो गई गली में और शोर मचा दिया।

एक पड़ोसी ने पूछा तो बोला बाबू!

मैं तो सारे झगड़े ही ख़त्म कर दूंगा।

यदि अपने लिए एक मेम लेकर आया,

तो इसके लिए साहब हैं लेकर आने।

(अनंत सिंह ‘काबली’)