ਪੂਰਨ ਭਗਤ : ਔਖੇ ਸ਼ਬਦਾਂ ਦੇ ਅਰਥ


ਜਾਣ-ਪਛਾਣ : ‘ਪੂਰਨ ਭਗਤ’ ਨਾਂ ਦੀ ਦੰਤ-ਕਥਾ ਉੱਚੇ-ਸੁੱਚੇ, ਸੰਜਮੀ ਅਤੇ ਮੋਹ-ਮਾਇਆ ਤੋਂ ਨਿਰਲੇਪ ਜੀਵਨ ਵਿੱਚ ਵਿਸ਼ਵਾਸ ਪ੍ਰਗਟਾਉਂਦੀ ਹੈ। ਅਜਿਹੇ ਜੀਵਨ ਨੂੰ ਪੂਰਨ ਭਗਤ ਵਾਂਗ ਕੋਈ ਵਿਰਲਾ ਹੀ ਅਪਣਾ ਸਕਦਾ ਹੈ। ਪੂਰਨ ਭਗਤ ਦਾ ਜੀਵਨ ਆਤਮਿਕ ਸ਼ੁੱਧਤਾ ਵਾਲਾ ਸੀ। ਉਹ ਮੋਹ-ਮਾਇਆ ਅਤੇ ਕਾਮ ਤੋਂ ਨਿਰਲੇਪ ਰਿਹਾ। ਇਹ ਕਥਾ ਸਾਨੂੰ ਆਚਰਣਿਕ ਸ਼ੁੱਧਤਾ ਵਾਲਾ ਜੀਵਨ ਅਪਣਾਉਣ ਦੀ ਸਿੱਖਿਆ ਦਿੰਦੀ ਹੈ।


ਔਖੇ ਸ਼ਬਦਾਂ ਦੇ ਅਰਥ


ਸਾਜ਼ਸ਼ – ਚਾਲ।

ਵਾਰਸ — ਉੱਤਰਾਧਿਕਾਰੀ।

ਭੋਰੇ — ਜ਼ਮੀਨ ਵਿੱਚ ਰਹਿਣ ਲਈ ਬਣਾਈ ਗਈ ਥਾਂ।

ਆਦੇਸ਼ – ਹੁਕਮ।

ਦੰਗ ਰਹਿ ਗਈ — ਹੈਰਾਨ ਰਹਿ ਗਈ।

ਮੋਹਿਤ ਹੋਣਾ — ਡੁੱਲ੍ਹ ਜਾਣਾ।

ਮਨ ਵਿੱਚ ਮੈਲ ਆਉਣਾ – ਮਾੜਾ ਖ਼ਿਆਲ ਆਉਣਾ।

ਉਤਾਵਲੇ ਹੋਣਾ — ਕਾਹਲੇ ਪੈਣਾ।

ਤਤਕਾਲ— ਉਸੇ ਵੇਲ਼ੇ।

ਜੱਲਾਦ – ਕਤਲ ਕਰਨ ਵਾਲਾ, ਖੱਲ ਲਾਹੁਣ ਵਾਲਾ, ਸਜ਼ਾ ਦੇਣ ਵਾਲਾ ਕਰਿੰਦਾ।

ਨਿਰਦੋਸ਼ – ਦੋਸ਼ਰਹਿਤ।

ਹੱਡਬੀਤੀ – ਆਪਣੇ ਨਾਲ ਬੀਤੀ।

ਨੌਂ-ਬਰ-ਨੌਂ — ਬਿਲਕੁਲ ਠੀਕ।

ਡੁੱਲ੍ਹ ਜਾਣਾ — ਪਿਆਰ ਹੋ ਜਾਣਾ।

ਤਰੁੱਠ ਪਿਆ – ਪ੍ਰਸੰਨ ਹੋ ਗਿਆ।

ਮਨ ਉਚਾਟ ਹੋਣਾ — ਕਿਸੇ ਪਾਸੇ ਵੀ ਖ਼ੁਸ਼ੀ ਨਾ ਮਿਲ਼ਨਾ।

ਉਚਾਟ — ਉਦਾਸੀ, ਉਦਰੇਵਾਂ।

ਅਡੰਬਰਾਂ – ਝੂਠੇ ਦਿਖਾਵਿਆਂ।

ਮੁੱਕਰੇ – ਇਨਕਾਰ ਕਰੇ।

ਮਹਾਂਬਲੀ — ਬਹੁਤ ਤਾਕਤਵਰ।

ਮੋਹ – ਪਿਆਰ।