ਪ੍ਰਸ਼ਨ. ਪਾਨੀਪਤ ਦੀ ਪਹਿਲੀ ਲੜਾਈ ‘ਤੇ ਨੋਟ ਲਿਖੋ ।

ਪ੍ਰਸ਼ਨ. ਬਾਬਰ ਅਤੇ ਇਬਰਾਹੀਮ ਲੋਧੀ ਵਿਚਕਾਰ ਯੁੱਧ ਕਿੱਥੇ ਤੇ ਕਿਉਂ ਹੋਇਆ?

(Why and where did the battle take place between Babar and Ibrahim Lodhi ?)

ਜਾਂ

ਪ੍ਰਸ਼ਨ. ਪਾਨੀਪਤ ਦੀ ਪਹਿਲੀ ਲੜਾਈ ‘ਤੇ ਨੋਟ ਲਿਖੋ ।

(Give a brief account of the First Battle of Panipat.)

ਜਾਂ

ਪ੍ਰਸ਼ਨ. ਪਾਨੀਪਤ ਦੀ ਪਹਿਲੀ ਲੜਾਈ ਅਤੇ ਉਸ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ।

(Explain the First Battle of Panipat and its significance.)

ਉੱਤਰ – ਬਾਬਰ ਨੇ ਪੰਜਾਬ ਦੇ ਗਵਰਨਰ ਦੌਲਤ ਖ਼ਾਂ ਲੋਧੀ ਨੂੰ ਸਬਕ ਸਿਖਾਉਣ ਦੇ ਉਦੇਸ਼ ਨਾਲ ਨਵੰਬਰ, 1525 ਈ. ਵਿੱਚ ਪੰਜਾਬ ‘ਤੇ ਪੰਜਵੀਂ ਵਾਰ ਹਮਲਾ ਕੀਤਾ। ਦੌਲਤ ਖ਼ਾਂ ਨੇ ਕੁਝ ਚਿਰ ਮੁਕਾਬਲਾ ਕਰਨ ਮਗਰੋਂ ਆਪਣੇ ਹਥਿਆਰ ਸੁੱਟ ਦਿੱਤੇ। ਬਾਬਰ ਨੇ ਉਸ ਨੂੰ ਮੁਆਫ਼ ਕਰ ਦਿੱਤਾ। ਇਸ ਤਰ੍ਹਾਂ ਬਾਬਰ ਨੇ ਇੱਕ ਵਾਰ ਫਿਰ ਪੂਰੇ ਪੰਜਾਬ ਨੂੰ ਆਪਣੇ ਅਧੀਨ ਕਰ ਲਿਆ।

ਪੰਜਾਬ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਬਾਬਰ ਨੇ ਇਬਰਾਹੀਮ ਲੋਧੀ ਨਾਲ ਦੋ-ਦੋ ਹੱਥ ਕਰਨ ਦਾ ਫ਼ੈਸਲਾ ਕੀਤਾ। ਇਸ ਉਦੇਸ਼ ਨਾਲ ਉਸ ਨੇ ਆਪਣੀਆਂ ਫ਼ੌਜਾਂ ਨੂੰ ਦਿੱਲੀ ਵੱਲ ਵਧਣ ਦਾ ਹੁਕਮ ਦਿੱਤਾ। ਜਦੋਂ ਇਬਰਾਹੀਮ ਲੋਧੀ ਨੂੰ ਇਸ ਬਾਰੇ ਖ਼ਬਰ ਮਿਲੀ ਤਾਂ ਉਹ ਆਪਣੇ ਨਾਲ 1 ਲੱਖ ਸੈਨਿਕਾਂ ਨੂੰ ਲੈ ਕੇ ਬਾਬਰ ਦਾ ਮੁਕਾਬਲਾ ਕਰਨ ਲਈ ਪੰਜਾਬ ਵੱਲ ਤੁਰ ਪਿਆ। ਬਾਬਰ ਅਧੀਨ ਉਸ ਸਮੇਂ ਲਗਭਗ 20 ਹਜ਼ਾਰ ਸੈਨਿਕ ਸਨ।

21 ਅਪਰੈਲ, 1526 ਈ. ਨੂੰ ਦੋਹਾਂ ਫ਼ੌਜਾਂ ਵਿਚਾਲੇ ਪਾਨੀਪਤ ਦੀ ਪਹਿਲੀ ਲੜਾਈ ਹੋਈ। ਇਸ ਲੜਾਈ ਵਿੱਚ ਇਬਰਾਹੀਮ ਲੋਧੀ ਦੀ ਹਾਰ ਹੋਈ ਅਤੇ ਉਹ ਲੜਾਈ ਦੇ ਮੈਦਾਨ ਵਿੱਚ ਮਾਰਿਆ ਗਿਆ। ਪਾਨੀਪਤ ਦੀ ਇਸ ਨਿਰਣਾਇਕ ਜਿੱਤ ਕਾਰਨ ਪੰਜਾਬ ਵਿੱਚੋਂ ਲੋਧੀ ਵੰਸ਼ ਦੇ ਸ਼ਾਸਨ ਦਾ ਹਮੇਸ਼ਾਂ ਲਈ ਖ਼ਾਤਮਾ ਹੋ ਗਿਆ ਅਤੇ ਹੁਣ ਇਹ ਮੁਗ਼ਲ ਵੰਸ਼ ਦੇ ਅਧੀਨ ਹੋ ਗਿਆ।


हिंदी संकलन

प्रश्न. बाबर और इब्राहिम लोदी के बीच युद्ध कहाँ और क्यों हुआ था?

अथवा

प्रश्न. पानीपत के प्रथम युद्ध पर एक संक्षिप्त नोट लिखिए।

अथवा

प्रश्न. पानीपत के प्रथम युद्ध और उसके महत्व का संक्षेप में वर्णन करें।

उत्तर – पंजाब के राज्यपाल दौलत खान लोधी को सबक सिखाने के लिए बाबर ने पांचवीं बार पंजाब पर हमला किया। कुछ देर मुकाबला करने के बाद दौलत खान ने अपने हथियार फेंक दिए। बाबर ने उसे माफ कर दिया। इस तरह बाबर ने एक बार फिर पूरे पंजाब को अपने अधीन कर लिया।

पंजाब पर जीत से उत्साहित होकर बाबर ने इब्राहिम लोधी के साथ दो-दो हाथ करने का फैसला किया। इस उद्देश्य के लिए उसने अपने सैनिकों को दिल्ली की ओर बढ़ने का आदेश दिया। जब इब्राहिम लोदी ने यह सुना तो वह बाबर का मुकाबला करने के लिए 1 लाख सैनिकों के साथ पंजाब की ओर चल पड़ा। उस समय बाबर के पास लगभग 20,000 सैनिक थे।

21 अप्रैल, 1526 ई. में पानीपत की पहली लड़ाई दोनों सेनाओं के बीच हुई थी। इस युद्ध में इब्राहिम लोधी की हार हुई और वह युद्ध के मैदान में मारा गया। पानीपत की इस निर्णायक जीत के कारण पंजाब में लोधी वंश का शासन हमेशा के लिए समाप्त हो गया और यह मुगल वंश के अधीन हो गया।


English Version

Q. Why and where did the battle take place between Babar and Ibrahim Lodhi?

Or

Q.Give a brief account of the First Battle of Panipat.

Or

Q. Explain the First Battle of Panipat and its significance.

Answer – Babur attacked Punjab for the fifth time to teach a lesson to Daulat Khan Lodhi, the governor of Punjab. After fighting for some time, Daulat Khan accepted his defeat. Babur forgave him. In this way, Babur once again subjugated the whole of Punjab.

Encouraged by the victory over Punjab, Babur decided to do a two-handed fight with Ibrahim Lodhi. For this purpose, he ordered his troops to move towards Delhi. When Ibrahim Lodi heard this, he started coming towards Punjab with 1 lakh soldiers to counter Babur. At that time Babur had about 20,000 soldiers.

On April 21, 1526, the first battle of Panipat took place between the two armies. Ibrahim Lodhi was defeated in this battle and he was killed on the battlefield. Due to this decisive victory of Panipat, the rule of the Lodhi dynasty in Punjab came to an end forever and it came under the Mughal dynasty.