ਦਿੱਲੀ ਦੇ ਸੁਲਤਾਨ ਅਤੇ ਸ਼ਾਸਕ ਵਰਗ


ਪ੍ਰਸ਼ਨ. ਦਿੱਲੀ ਦੇ ਸੁਲਤਾਨਾਂ ਦੇ ਸ਼ਾਸਕ ਵਰਗ ਨਾਲ ਕਿਹੋ-ਜਿਹੇ ਸੰਬੰਧ ਸਨ?

ਉੱਤਰ : ਦਿੱਲੀ ਸਲਤਨਤ ਵਿਚ ਸ਼ਾਸਕ ਵਰਗ ਦਾ ਬਹੁਤ ਮਹੱਤਵ ਸੀ। ਸ਼ੁਰੂ-ਸ਼ੁਰੂ ਵਿਚ ਸ਼ਾਸਕ ਵਰਗ ਵਿਚ ਤੁਰਕ ਜਾਗੀਰਦਾਰਾਂ ਦਾ ਇਕ ਸਮੂਹ ਹੁੰਦਾ ਸੀ। ਇਹ ਸਾਰੇ ਜਾਗੀਰਦਾਰ ਕਾਨੂੰਨੀ ਰੂਪ ਵਿਚ ਸੁਲਤਾਨ ਦੇ ਸੇਵਕ ਹੁੰਦੇ ਸਨ, ਪਰ ਕਈ ਵਾਰੀ ਇਹ ਜਾਗੀਰਦਾਰ ਐਨੇ ਸ਼ਕਤੀਸਾਲੀ ਹੋ ਜਾਂਦੇ ਸਨ ਕਿ ਸੁਲਤਾਨ ਨੂੰ ਵੀ ਚੁਨੌਤੀ ਦੇ ਦਿੰਦੇ ਸਨ। ਸ਼ਾਸਕ ਵਰਗ ਵਿਚ ਜਾਗੀਰਦਾਰਾਂ ਦੇ ਨਾਲ-ਨਾਲ ਅਮੀਰਾਂ ਤੇ ਸਰਦਾਰਾਂ ਦੀ ਗਿਣਤੀ ਹੁੰਦੀ ਸੀ। ਇਸ ਲਈ ਪ੍ਰਸ਼ਾਸਨਿਕ ਪੱਖ ਤੋਂ ਸੁਲਤਾਨ ਤੇ ਸ਼ਾਸਕ ਵਰਗ ਦੇ ਆਪਸੀ ਸੰਬੰਧਾਂ ਦੀ ਬਹੁਤ ਮਹੱਤਤਾ ਹੁੰਦੀ ਸੀ। ਉਸ ਦਾ ਕਾਰਨ ਇਹ ਸੀ ਕਿ ਦਿੱਲੀ ਦੇ ਸੁਲਤਾਨ ਸ਼ਾਸਕ ਵਰਗ ਦੀ ਸਹਾਇਤਾ ਨਾਲ ਹੀ ਸ਼ਾਸਨ ਕਰ ਸਕਦੇ ਸਨ। ਇਹਨਾਂ ਸੰਬੰਧਾਂ ਵਿਚ ਸਾਂਝ ਵੀ ਸੀ ਅਤੇ ਤਨਾਵ ਵੀ ਸੀ। ਇਲਤੁਤਮਿਸ਼ ਦੇ ਰਾਜਕਾਲ ਵਿਚ ਇਹ ਸੰਬੰਧ ਚੰਗੇ ਸਨ। ਪਰ ਉਸ ਦੇ ਉੱਤਰਾਧਿਕਾਰੀਆਂ ਦੇ ਸਮੇਂ ਸ਼ਾਸਕ ਵਰਗ ਸ਼ਕਤੀਸ਼ਾਲੀ ਹੋ ਗਿਆ ਸੀ। ਬਲਬਨ ਅਤੇ ਅਲਾਉਦੀਨ ਖਲਜੀ ਨੇ ਸੁਲਤਾਨ ਦੇ ਸਤਿਕਾਰ ਵਿਚ ਬਹੁਤ ਵਾਧਾ ਕੀਤਾ ਸੀ। ਮੁਹੰਮਦ-ਬਿਨ-ਤੁਗਲਕ ਪਿਛੋਂ ਕੋਈ ਸੁਲਤਾਨ ਵੀ ਸ਼ਾਸਕ ਵਰਗ ਦੇ ਭੋਗ ਵਿਲਾਸ ਦੇ ਖ਼ਰਚ ਨੂੰ ਨਾ ਰੋਕ ਸਕਿਆ। ਇਸ ਕਾਰਨ ਸਾਧਾਰਣ ਜਨਤਾ ਬਹੁਤ ਗਰੀਬ ਹੋ ਗਈ ਸੀ। ਉਹਨਾਂ ਨੂੰ ਕਾਫ਼ੀ ਕਰ ਦੇਣੇ ਪੈਂਦੇ ਸਨ।


प्रश्न. दिल्ली के सुल्तानों के शासक वर्ग के साथ क्या संबंध थे?

उत्तर: दिल्ली सल्तनत में शासक वर्ग बहुत महत्वपूर्ण था। प्रारंभ में, शासक वर्ग में तुर्क सामंतों का एक समूह शामिल था। ये सभी सामंत कानूनी तौर पर सुल्तान के सेवक थे, लेकिन कभी-कभी ये सामंत इतने शक्तिशाली हो जाते थे कि वे सुल्तान को चुनौती भी दे देते थे। शासक वर्ग में सामंतों के साथ-साथ कुलीन और सरदार भी शामिल थे। अत: प्रशासनिक दृष्टि से सुल्तान और शासक वर्ग के बीच संबंध बहुत महत्वपूर्ण थे। इसका कारण यह था कि दिल्ली का सुल्तान शासक वर्ग की सहायता से ही शासन कर सकता था। इन रिश्तों में सौहार्द और तनाव दोनों थे।  इल्तुतमिश के शासनकाल में ये संबंध अच्छे थे।  लेकिन उसके उत्तराधिकारियों के अधीन शासक वर्ग शक्तिशाली हो गया। बलबन और अलाउद्दीन खिलजी ने सुल्तान का सम्मान बहुत बढ़ा दिया था। मुहम्मद-बिन-तुगलक के बाद कोई भी सुल्तान शासक वर्ग के विलासितापूर्ण व्यय को नहीं रोक सका। इसके कारण आम लोग बहुत गरीब हो गये। उन्हें अनेक प्रकार के कर देने पड़ते थे।


Question. What were the relations of the Sultans of Delhi with the ruling class?

Answer: The ruling class was very important in the Delhi Sultanate.  Initially, the ruling class consisted of a group of Ottoman feudal lords. All these feudal lords were legally the servants of the Sultan, but sometimes these feudal lords became so powerful that they even challenged the Sultan. The ruling class included feudal lords as well as nobles and chieftains. Therefore, from the administrative point of view, the relationship between the Sultan and the ruling class was very important. The reason for this was that the Sultan of Delhi could rule only with the help of the ruling class. There was both harmony and tension in these relationships. These relations were good during the reign of Iltutmish. But under his successors the ruling class became powerful. Balban and Alauddin Khilji greatly increased the respect of the Sultan. After Muhammad-bin-Tughlaq, no Sultan could stop the luxurious expenditure of the ruling class. Due to this, the common people became very poor. They had to pay many types of taxes.