ਚੜ੍ਹ ਚੁਬਾਰੇ…….. ਝੜਿਆ ਜਾ।
ਚੋਣਵੀਆਂ ਸਤਰਾਂ ‘ਤੇ ਆਧਾਰਿਤ ਪ੍ਰਸ਼ਨ
ਚੜ੍ਹ ਚੁਬਾਰੇ ਸੁੱਤਿਆ ਬਾਬਲ,
ਆਈ ਬਨੇਰੇ ਦੀ ਛਾਂ।
ਤੂੰ ਸੁੱਤਾ ਲੋਕੀਂ ਜਾਗਦੇ,
ਘਰ ਬੇਟੜੀ ਹੋਈ ਮੁਟਿਆਰ।
ਛੰਨਾ ਤਾਂ ਭਰਿਆ ਦੁੱਧ ਦਾ ਵਾਰੀ,
ਨਾਵਣ ਚੱਲੀ ਆਂ ਤਲਾਅ।
ਮੈਲ ਹੋਵੇ ਝੱਟ ਝੜ ਜਾਵੇ ਵਾਰੀ,
ਰੂਪ ਨਾ ਝੜਿਆ ਜਾ।
ਪ੍ਰਸ਼ਨ 1. ਬਾਬਲ ਕਿੱਥੇ ਸੁੱਤਾ ਪਿਆ ਹੈ?
(ੳ) ਅੰਦਰ
(ਅ) ਚੁਬਾਰੇ ਵਿੱਚ
(ੲ) ਛੱਤ ‘ਤੇ
(ਸ) ਵਿਹੜੇ ਵਿੱਚ
ਪ੍ਰਸ਼ਨ 2. ਕਿਸ ਦੀ ਛਾਂ ਦਾ ਜ਼ਿਕਰ ਹੈ?
(ੳ) ਆਪਣੀ
(ਅ) ਕੰਧ ਦੀ
(ੲ) ਬਨੇਰੇ ਦੀ
(ਸ) ਰੁੱਖ ਦੀ
ਪ੍ਰਸ਼ਨ 3. ਛੰਨਾ ਕਿਸ ਦਾ ਭਰਿਆ ਪਿਆ ਹੈ?
(ੳ) ਤੇਲ ਦਾ
(ਅ) ਦੁੱਧ ਦਾ
(ੲ) ਪਾਣੀ ਦਾ
(ਸ) ਲੱਸੀ ਦਾ
ਪ੍ਰਸ਼ਨ 4. ਧੀ/ਬੇਟੀ ਕਿੱਥੇ ਨ੍ਹਾਉਣ ਚੱਲੀ ਹੈ?
(ੳ) ਖੂਹ ‘ਤੇ
(ਅ) ਗੁਸਲਖ਼ਾਨੇ ਵਿੱਚ
(ੲ) ਤਲਾਅ ‘ਤੇ
(ਸ) ਨਹਿਰ ‘ਤੇ
ਪ੍ਰਸ਼ਨ 5. ‘ਰੂਪ’ ਸ਼ਬਦ ਦਾ ਕੀ ਅਰਥ ਹੈ?
(ੳ) ਕੱਦ-ਕਾਠ
(ਅ) ਸੁੰਦਰਤਾ/ਖੂਬਸੂਰਤੀ
(ੲ) ਬਚਪਨ
(ਸ) ਰੰਗ
ਪ੍ਰਸ਼ਨ 6. ਇਹ ਕਾਵਿ-ਸਤਰਾਂ ਲੋਕ-ਕਾਵਿ ਦੇ ਕਿਸ ਰੂਪ ਨਾਲ ਸੰਬੰਧਿਤ ਹਨ?
(ੳ) ਸਿੱਠਣੀ ਨਾਲ
(ਅ) ਸੁਹਾਗ ਨਾਲ
(ੲ) ਘੋੜੀ ਨਾਲ਼
(ਸ) ਟੱਪੇ ਨਾਲ