ਮਾਏ ਨੀ……….. ਮਨ ਵਿੱਚ ਚਾਅ।


ਚੋਣਵੀਆਂ ਸਤਰਾਂ ‘ਤੇ ਆਧਾਰਿਤ ਪ੍ਰਸ਼ਨ


ਮਾਏ ਨੀ ਸੁਣ ਮੇਰੀਏ ਵਾਰੀ,

ਬਾਬਲ ਮੇਰੇ ਨੂੰ ਸਮਝਾ।

ਸਾਡੇ ਤਾਂ ਹਾਣ ਦੀਆਂ ਸਾਵਰੇ ਵਾਰੀ,

ਸਾਡੜੇ ਮਨ ਵਿੱਚ ਚਾਅ।

ਬਾਬਲ ਰੋਂਦੇ ਦੀ ਦਾੜ੍ਹੀ ਭਿੱਜੀ ਵਾਰੀ,

ਮਾਈ ਨੇ ਦਰਿਆ ਚਲਾ।

ਵੀਰੇ ਰੋਂਦੇ ਦਾ ਰੁਮਾਲ ਭਿੱਜਾ ਵਾਰੀ,

ਭਾਬੋ ਦੇ ਮਨ ਵਿੱਚ ਚਾਅ।


ਪ੍ਰਸ਼ਨ 1. ਧੀ/ਬੇਟੀ ਮਾਂ ਨੂੰ ਕਿਸ ਨੂੰ ਸਮਝਾਉਣ ਲਈ ਕਹਿੰਦੀ ਹੈ?

(ੳ) ਚਾਚੇ ਨੂੰ

(ਅ) ਬਾਬਲ ਨੂੰ

(ੲ) ਮਾਮੇ ਨੂੰ

(ਸ) ਦਾਦੇ ਨੂੰ

ਪ੍ਰਸ਼ਨ 2. ਧੀ/ਬੇਟੀ ਦੇ ਹਾਣ ਦੀਆਂ ਕਿੱਥੇ ਚਲੀਆਂ ਗਈਆਂ ਹਨ?

(ੳ) ਸਕੂਲ

(ਅ) ਪਿੰਡ

(ੲ) ਸਹੁਰੇ

(ਸ) ਦੂਰ

ਪ੍ਰਸ਼ਨ 3. ਧੀ ਦੇ ਮਨ ਵਿੱਚ ਕਿਸ ਦਾ ਚਾਅ ਹੈ?

(ੳ) ਸਹੇਲੀਆਂ ਨਾਲ ਖੇਡਣ ਦਾ

(ਅ) ਕਸੀਦਾ ਕੱਢਣ ਦਾ

(ੲ) ਗਹਿਣੇ ਪਾਉਣ ਦਾ

(ਸ) ਸਹੁਰੇ ਜਾਣ ਦਾ

ਪ੍ਰਸ਼ਨ 4. ਕਿਸ ਦੀ ਰੋਂਦੇ ਦੀ ਦਾੜ੍ਹੀ ਭਿੱਜ ਗਈ?

(ੳ) ਮਾਮੇ ਦੀ

(ਅ) ਭਰਾ ਦੀ

(ੲ) ਬਾਬਲ ਦੀ

(ਸ) ਚਾਚੇ ਦੀ

ਪ੍ਰਸ਼ਨ 5. ਕਿਸ ਨੇ ਹੰਝੂਆਂ ਦਾ ਦਰਿਆ ਚਲਾ ਦਿੱਤਾ?

(ੳ) ਮਾਂ ਨੇ

(ਅ) ਭੈਣ ਨੇ

(ੲ) ਮਾਮੀ ਨੇ

(ਸ) ਮਾਸੀ ਨੇ

ਪ੍ਰਸ਼ਨ 6. ਕਿਸ ਦਾ ਰੋਂਦੇ ਦਾ ਰੁਮਾਲ ਭਿੱਜ ਗਿਆ?

(ੳ) ਮਾਸੜ ਦਾ

(ਅ) ਭਾਣਜੇ ਦਾ

(ੲ) ਭਤੀਜੇ ਦਾ

(ਸ) ਭਰਾ ਦਾ