ਚਿੱਠੀ – ਪੱਤਰ : ਜੁਰਮਾਨਾ ਮੁਆਫ਼ੀ ਲਈ ਅਰਜ਼ੀ।


ਜੁਰਮਾਨਾ ਮੁਆਫ਼ੀ ਲਈ ਅਰਜ਼ੀ।

ਸੇਵਾ ਵਿਖੇ

ਸ੍ਰੀਮਤੀ ਅਧਿਆਪਕਾ ਜੀ,

ਹੋਲੀ ਪਾਥ ਪਬਲਿਕ ਸਕੂਲ,

ਲੁਧਿਆਣਾ।

ਸ੍ਰੀਮਤੀ ਜੀ,

ਬੇਨਤੀ ਹੈ ਕਿ ਮੈਂ ਕਲ੍ਹ ਅਚਾਨਕ ਬਿਮਾਰ ਹੋਣ ਕਰ ਕੇ ਸਕੂਲ ਵਿੱਚ ਹਾਜ਼ਰ ਨਹੀਂ ਸੀ ਹੋ ਸਕੀ ਅਤੇ ਨਾ ਹੀ ਅਰਜ਼ੀ ਭੇਜ ਸਕੀ ਸੀ। ਮੇਰੀ ਅਧਿਆਪਕਾ ਜੀ ਨੇ ਮੈਨੂੰ 10 ਰੁ: ਜੁਰਮਾਨਾ ਕਰ ਦਿੱਤਾ ਹੈ। ਆਪ ਅੱਗੇ ਬੇਨਤੀ ਹੈ ਕਿ ਮੇਰਾ ਇਹ ਜੁਰਮਾਨਾ ਮੁਆਫ਼ ਕੀਤਾ ਜਾਵੇ।

ਧੰਨਵਾਦ ਸਹਿਤ।

ਆਪ ਜੀ ਦੀ ਆਗਿਆਕਾਰੀ ਵਿਦਿਆਰਥਣ,

ਸੀਤਾ ਠਾਕੁਰ

ਰੋਲ ਨੰਬਰ 17

ਜਮਾਤ ਦੂਜੀ A

ਮਿਤੀ : 5 ਜੂਨ 2022