ਚਿੱਠੀ / पत्र / खत / Letter
ਚਿੱਠੀ ਸ਼ਬਦ ਲਿਖਦਿਆਂ ਹੀ ਮਨ ਅੰਦਰ ਅਜਿਹਾ ਯੁੱਗ ਸਿਰਜਿਆ ਜਾਂਦਾ ਹੈ ਜਿਸ ਦੀ ਅੱਜ ਦੀ ਨੌਜਵਾਨ ਪੀੜ੍ਹੀ ਕਲਪਨਾ ਵੀ ਨਹੀਂ ਕਰ ਸਕਦੀ। ਮਨ ਵਿੱਚ ਉਠੇ ਵਲਵਲੇ, ਇੱਕ ਦੂਜੇ ਪ੍ਰਤੀ ਅਪਣੱਤ ਦੀ ਭਾਵਨਾ ਜਾਂ ਉਹ ਗੁੰਝਲਦਾਰ ਬੁਝਾਰਤਾਂ ਜੋ ਕੋਈ ਸਾਹਮਣੇ ਪ੍ਰਗਟ ਨਹੀਂ ਕਰ ਸਕਦਾ ਸੀ, ਚਿੱਠੀ ਰਾਹੀਂ ਸਹਿਜੇ ਹੀ ਲਿਖ ਕੇ ਮਨ ਸ਼ਾਂਤ ਕਰ ਲੈਂਦਾ।
ਚਿੱਠੀ ਦਾ ਇਤਿਹਾਸ ਬਹੁਤ ਲੰਮਾ ਹੈ। ਇਹ ਜਿੰਨਾ ਲੰਮਾ ਹੈ, ਓਨਾ ਹੀ ਰੌਚਿਕ ਤੇ ਔਕੜਾਂ ਭਰਪੂਰ ਹੈ। ਬਹੁਤ ਪੁਰਾਣੇ ਸਮਿਆਂ ਵਿਚ ਲੋਕ ਇੱਕ ਦੂਸਰੇ ਨੂੰ ਸੰਦੇਸ਼ ਭੇਜਣ ਲਈ ਕਬੂਤਰਾਂ ਦਾ ਸਹਾਰਾ ਲੈਂਦੇ ਸਨ ਪਰ ਸਮਾਂ ਬਦਲਣ ਨਾਲ ਫਿਰਇਹ ਕੰਮ ਰਾਹਗੀਰਾਂ ਕੋਲੋਂ ਲਿਆ ਜਾਣ ਲੱਗਾ। ਰਾਹਗੀਰ ਇੱਕ ਪਿੰਡ ਤੋਂ ਦੂਸਰੇ ਪਿੰਡ ਪੈਦਲ ਚੱਲ ਕੇ ਚਿੱਠੀਆਂ ਦਿੰਦੇ ਰਹੇ। ਇਸ ਦੌਰ ਵਿਚ ਰਾਜੇ-ਮਹਾਰਾਜੇ ਸੰਦੇਸ਼ ਦੂਸਰੀਆਂ ਰਿਆਸਤਾਂ ਨੂੰ ਭੇਜਣ ਲਈ ਘੋੜ ਸਵਾਰਾਂ ਤੋਂ ਕੰਮ ਲੈਣ ਲੱਗ ਪਏ। ਰਾਹਗੀਰਾਂ ਦੇ ਪੈਦਲ ਚਿੱਠੀ-ਪੱਤਰ ਰਾਹੀ ਸੰਦੇਸ਼ ਪਹੁੰਚਣ ਦੇ ਮੁਕਾਬਲੇ ਘੋੜ ਸਵਾਰ ਰਾਹੀਂ ਸੰਦੇਸ਼ ਪਹੁੰਚਾਉਣ ਵਾਲਾ ਕੰਮ ਜਲਦੀ ਹੋ ਜਾਂਦਾ।
18ਵੀਂ ਸਦੀ ਵਿਚ ਈਸਟ ਇੰਡੀਆ ਕੰਪਨੀ ਨੇ ਆਪਣੀਆਂ ਆਰਥਿਕ ਤੇ ਰਾਜਨੀਤਕ ਜ਼ਰੂਰਤਾਂ ਦੀ ਪੂਰਤੀ ਲਈ ਭਾਰਤ ਅੰਦਰ ਕੋਲਕਾਤਾ, ਚੇਨਈ, ਮੁੰਬਈ ਆਦਿ ਵਿਚ ਆਪਣੇ ਡਾਕਖਾਨੇ ਖੋਲ੍ਹੇ। ਭਾਰਤ ਵਿਚ ਪਹਿਲਾ ਡਾਕਖਾਨਾ ਕੋਲਕਾਤਾ ਵਿਚ ਖੋਲ੍ਹਿਆ ਗਿਆ। ਵਾਰੇਨ ਹੇਸਟਿੰਗਜ਼ ਨੇ 31 ਮਾਰਚ 1774 ਨੂੰ ਭਾਰਤ ਦੇ ਆਮ ਲੋਕਾਂ ਲਈ ਡਾਕ ਸੇਵਾ ਦਾ ਕੰਮ ਸ਼ੁਰੂ ਕਰਵਾਇਆ। ਇਸ ਨੂੰ ਅਸੀਂ ਇਤਿਹਾਸਕ ਕਾਰਜ ਕਹਿ ਸਕਦੇ ਹਾਂ। ਈਸਟ ਇੰਡੀਆ ਕੰਪਨੀ ਨੇ 1837 ਵਿਚ ਡਾਕ ਨਿਯਮ ਲਾਗੂ ਕੀਤੇ ਜਿਸ ਦੇ ਫਲਸਰੂਪ ਸਰਵ ਭਾਰਤੀ ਡਾਕ ਸੇਵਾ ਸ਼ੁਰੂ ਹੋਣ ਦਾ ਰਸਤਾ ਸਾਫ਼ ਹੋਇਆ। 1837 ਤੋਂ ਬਾਅਦ 1854 ਵਿਚ ਦੂਸਰਾ ਐਕਟ ਲਿਆਂਦਾ ਗਿਆ ਜਿਸ ਤਹਿਤ ਡਾਕਘਰਾਂ ਨੂੰ ਪੂਰੀ ਤਰ੍ਹਾਂ ਸੁਧਾਰ ਦਿੱਤਾ ਗਿਆ। ਇਹ ਉਹ ਸਮਾਂ ਸੀ ਜਦੋਂ ਡਾਕਘਰ ਅਤੇ ਤਾਰਘਰਾਂ ਦਾ ਬਰਾਬਰ ਦਾ ਵਿਕਾਸ ਹੋਣ ਲੱਗਾ। ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂਆਤ ਸਮੇਂ ਦੋਹਾਂ ਵਿਭਾਗਾਂ ਨੂੰ ਮਿਲਾ ਦਿੱਤਾ ਗਿਆ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਡਾਕਘਰਾਂ ਦੀ ਜਿੰਮੇਵਾਰੀ ਖ਼ੁਦ ਸੰਭਾਲੀ।
ਅੱਜ ਦੇ ਦੌਰ ਵਿਚ ਚਿੱਠੀ ਡਾਕਘਰਾਂ ‘ਚੋਂ ਗਾਇਬ ਹੋ ਗਈ ਹੈ। ਅਸਲ ਵਿਚ ਜੋ ਸੰਦੇਸ਼ ਚਿੱਠੀ ਰਾਹੀਂ ਦਿਨ, ਹਫਤੇ, ਮਹੀਨੇ ਵਿਚ ਮਿਲਦੇ ਸਨ, ਉਹ ਹੁਣ ਮੋਬਾਈਲ ਫੋਨ ਰਾਹੀਂ ਸਕਿੰਟਾਂ ਵਿਚ ਹੀ ਪ੍ਰਾਪਤ ਹੋ ਜਾਂਦੇ ਹਨ। ਉਂਝ ਤਾਂ ਹਰ ਦੌਰ ਉੱਨਤੀ ਕਰਨ ਨਾਲ ਕੁਝ ਨਾ ਕੁਝ ਖ਼ਤਮ ਕਰ ਜਾਂਦਾ ਹੈ ਪਰ ਅਜੋਕੇ ਦੌਰ ਵਿਚ ਮੋਬਾਈਲ ਫੋਨ ਤਾਂ ਚਿੱਠੀ ਨੂੰ ਖਾ ਹੀ ਗਿਆ ਹੈ।
पत्र
पत्र लिखते ही मन में एक ऐसा युग रच-बस जाता है जिसकी आज की युवा पीढ़ी कल्पना भी नहीं कर सकती। मन में उठने वाली भावनाएँ, एक-दूसरे के प्रति अपनेपन की भावना या वो जटिल पहेलियाँ जिन्हें कोई सामने व्यक्त नहीं कर पाता, उन्हें मन को शांत करने के लिए एक पत्र के माध्यम से आसानी से लिख लेता है।
पत्र का एक लंबा इतिहास है। यह जितना लंबा है, उतना ही दिलचस्प और चुनौतीपूर्ण है। प्राचीन समय में लोग एक-दूसरे को संदेश भेजने के लिए कबूतरों का इस्तेमाल करते थे, लेकिन समय बदलने के साथ-साथ यह काम राहगीरों ने ले लिया। राहगीर एक गाँव से दूसरे गाँव तक पैदल जाते थे और पत्र वितरित करते थे। इस काल में राजा-महाराजा अन्य रियासतों को संदेश भेजने के लिए घुड़सवारों को नियुक्त करने लगे। घोड़े पर संदेश पहुंचाने का काम पैदल यात्रियों की तुलना में तेज़ होता।
18वीं शताब्दी में ईस्ट इंडिया कंपनी ने अपनी आर्थिक और राजनीतिक जरूरतों को पूरा करने के लिए भारत में कोलकाता, चेन्नई, मुंबई आदि में अपने डाकघर खोले।
भारत में पहला डाकघर कोलकाता में खोला गया था। वारेन हेस्टिंग्स ने 31 मार्च 1774 को भारत के आम लोगों के लिए डाक सेवा शुरू की। इसे हम ऐतिहासिक कार्य कह सकते हैं। ईस्ट इंडिया कंपनी ने 1837 में डाक नियम लागू किए जिससे अंततः अखिल भारतीय डाक सेवा की स्थापना का मार्ग प्रशस्त हुआ।
1837 के बाद 1854 में एक और अधिनियम लाया गया जिसके तहत डाकघरों में पूरी तरह से सुधार किया गया। यह वह समय था जब डाकघर और टेलीग्राफ कार्यालय समान रूप से विकसित थे।
प्रथम विश्व युद्ध की शुरुआत में, दोनों विभागों का विलय कर दिया गया। देश की आजादी के बाद भारत सरकार ने डाकघरों की जिम्मेदारी खुद अपने हाथ में ले ली।
आज के युग में डाकघरों से पत्र गायब हो गए हैं ।मूल रूप से जो संदेश पत्रों के माध्यम से दिनों, हफ्तों, महीनों में प्राप्त होते थे, वे अब मोबाइल फोन के माध्यम से कुछ ही सेकंड में प्राप्त हो जाते हैं। वैसे तो हर तरक्की के साथ कुछ न कुछ खत्म होता है, लेकिन आज के दौर में मोबाइल फोन ने खत को खा ही लिया है।
Letter
As soon as the letter is written, such an era is created in the mind, which today’s young generation cannot even imagine. The feelings that arise in the mind, the feeling of affinity towards each other, or the complex puzzles that no one can express in front, they can be easily written through a letter to calm the mind.
The letter has a long history. The longer it is, the more interesting and challenging it is. In ancient times, people used to use pigeons to send messages to each other, but with the change of time, this task was taken over by passers-by. Passers-by walked from one village to another and delivered letters. During this period, kings and Maharajas started hiring horsemen to send messages to other princely states. The task of delivering messages on horseback would have been faster than that of passengers on foot.
In the 18th century, the East India Company opened its post offices in Kolkata, Chennai, Mumbai, etc. in India to meet its economic and political needs.
The first post office in India was opened in Kolkata. Warren Hastings started the postal service for the common people of India on 31 March 1774. We can call it historical work. The East India Company introduced postal regulations in 1837, which eventually led to the establishment of the All India Postal Service.
After 1837, another act was brought in 1854 under which the post offices were completely reformed. This was the time when the post office and telegraph office were equally developed.
At the beginning of World War I, the two departments were merged. After the independence of the country, the Government of India took the responsibility of the post offices into its own hands.
In today’s era, letters have disappeared from post offices. Originally messages which were received through letters in days, weeks, and months are now received through mobile phones within seconds.
Well, with every progress, something ends, but in today’s era, the mobile phone has eaten the letter.