ਬਹੁ-ਵਿਕਲਪੀ ਪ੍ਰਸ਼ਨ


ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਦਿਓ।


ਪ੍ਰਸ਼ਨ. ਛਪਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ?

(ੳ) ਦੇਵੀ ਮਾਤਾ ਦੀ

(ਅ) ਗੁੱਗੇ ਦੀ

(ੲ) ਪੀਰਾਂ-ਫ਼ਕੀਰਾਂ ਦੀ

(ਸ) ਹਕੀਕਤ ਰਾਏ ਦੀ

ਪ੍ਰਸ਼ਨ. ਮੁਰਦੇ ਦੀ ਖੋਪਰੀ ਠਕੋਰਨ ਨੂੰ ਕੀ ਕਹਿੰਦੇ ਹਨ?

(ੳ) ਫੁੱਲ ਤਾਰਨਾ

(ਅ) ਲਾਂਬੂ ਲਾਉਣਾ

(ੲ) ਕਪਾਲ ਭਾਰਤੀ

(ਸ) ਕਪਾਲ ਕਿਰਿਆ

ਪ੍ਰਸ਼ਨ. ‘ਲੂਣ ਤੇਲ ਲਲ੍ਹੇ’ ਕਿਸ ਖੇਡ ਵਿੱਚ ਸਮਾ ਗਏ ਹਨ?

(ੳ) ਹਾਕੀ

(ਅ) ਬਾਂਦਰ ਕੀਲਾ

(ੲ) ਕ੍ਰਿਕਟ

(ਸ) ਕਬੱਡੀ

ਪ੍ਰਸ਼ਨ. ਕਿਸ ਲੋਕ-ਨਾਚ ਵਿੱਚ ਗੀਤ ਦੀ ਥਾਂ ਨਚਾਰ ਮੂੰਹੋਂ ਕਈ ਪ੍ਰਕਾਰ ਦੀਆਂ ਅਵਾਜ਼ਾਂ ਕੱਢਦੇ ਹਨ?

(ੳ) ਝੂੰਮਰ

(ੲ) ਸੰਮੀ

(ਅ) ਲੁੱਡੀ

(ਸ) ਧਮਾਲ

ਪ੍ਰਸ਼ਨ. ਮਾਘੀ ਦਾ ਪ੍ਰਸਿੱਧ ਮੇਲਾ ਕਿੱਥੇ ਲੱਗਦਾ ਹੈ?

(ੳ) ਨਨਕਾਣਾ ਸਾਹਿਬ

(ਅ) ਮੁਕਤਸਰ ਸਾਹਿਬ

(ੲ) ਅਨੰਦਪੁਰ ਸਾਹਿਬ

(ਸ) ਇਹਨਾਂ ਵਿੱਚੋਂ ਕੋਈ ਨਹੀਂ