ਕਾਰ ਵਿਹਾਰ ਦੇ ਪੱਤਰ


ਆਪਣੇ ਇਲਾਕੇ ਦੇ ਪ੍ਰਕਾਸ਼ਕ ਤੋਂ ਵੀ.ਪੀ.ਪੀ. ਰਾਹੀਂ ਪੁਸਤਕਾਂ ਮੰਗਵਾਉਣ ਲਈ ਪੱਤਰ ਲਿਖੋ।



121, ਅਮਨ ਨਗਰ

ਬੰਗਾ ਰੋਡ,

ਫਗਵਾੜਾ।

12 ਮਈ, 20…..

ਸੇਵਾ ਵਿਖੇ

ਮੈਨੇਜਰ ਸਾਹਿਬ,

ਨਿਊ ਬੁੱਕ ਕੰਪਨੀ,

ਮਾਈ ਹੀਰਾਂ ਗੇਟ,

ਜਲੰਧਰ।

ਵਿਸ਼ਾ : ਵੀ.ਪੀ.ਪੀ. ਰਾਹੀਂ ਪੁਸਤਕਾਂ ਮੰਗਵਾਉਣ ਸਬੰਧੀ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਂ ਬਾਰ੍ਹਵੀਂ ਜਮਾਤ (ਸੀ.ਬੀ.ਐੱਸ.ਈ. ਬੋਰਡ) ਦਾ ਵਿਦਿਆਰਥੀ ਹਾਂ। ਮੈਨੂੰ ਕੁਝ ਪੁਸਤਕਾਂ ਦੀ ਲੋੜ ਹੈ, ਜਿਨ੍ਹਾਂ ਦੀ ਸੂਚੀ ਮੈਂ ਨਾਲ ਨੱਥੀ ਕੀਤੀ ਹੈ। ਆਪ ਇਨ੍ਹਾਂ ਪੁਸਤਕਾਂ ਦੇ ਬਿੱਲ ਉੱਪਰ ਬਣਦਾ ਯੋਗ ਕਮਿਸ਼ਨ ਕੱਟ ਕੇ, ਡਾਕ ਰਾਹੀਂ (ਵੀ.ਪੀ.ਪੀ. ) ਭੇਜਣ ਦੀ ਕਿਰਪਾਲਤਾ ਕਰਨੀ ਜੀ। ਹਰ ਪੁਸਤਕ ਦਾ ਐਡੀਸ਼ਨ ਨਵਾਂ ਹੋਣਾ ਚਾਹੀਦਾ ਹੈ ਤੇ ਸਾਰੀਆਂ ਪੁਸਤਕਾਂ ਸਜਿਲਦ ਹੀ ਹੋਣ। ਪੁਸਤਕਾਂ ਦੀ ਅਦਾਇਗੀ ਛਪੀ ਹੋਈ ਕੀਮਤ ਅਨੁਸਾਰ ਹੀ ਕੀਤੀ ਜਾਵੇਗੀ।

ਪੁਸਤਕਾਂ ਦੀ ਸੂਚੀ ਇਸ ਪ੍ਰਕਾਰ ਹੈ :

1. ਚਿੱਟਾ ਲਹੂ : ਨਾਨਕ ਸਿੰਘ

2. ਪੰਜਾਬੀ ਵਿਆਕਰਨ ਤੇ ਲਿਖਤ ਰਚਨਾ : ਸ. ਨਰਿੰਦਰ ਸਿੰਘ ਦੁੱਗਲ

3. ਲਾਜ਼ਮੀ ਪੰਜਾਬੀ-XII ; ਇੱਕ ਸਰਲ ਅਧਿਐਨ

4 ਸਾਹਿਤ ਮਾਲਾ-12 : ਇੱਕ ਸਰਲ ਅਧਿਐਨ

5. ਚੰਦਨ ਦੇ ਓਹਲੇ (ਨਾਟਕ) : ਪਾਲੀ ਭੁਪਿੰਦਰ ਧੰਨਵਾਦ ਸਹਿਤ।

ਧੰਨਵਾਦ ਸਹਿਤ।

ਆਪ ਦਾ ਵਿਸ਼ਵਾਸਪਾਤਰ,

ਹਰਪਾਲ ਸਿੰਘ