Aukhe shabad (ਔਖੇ ਸ਼ਬਦਾਂ ਦੇ ਅਰਥ)CBSEEducation

ਔਖੇ ਸ਼ਬਦਾਂ ਦੇ ਅਰਥ


ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਅੰਤਰਾ : ਗੀਤ ਦੀਆਂ ਅਸਥਾਈ ਤੋਂ ਬਾਅਦ ਦੀਆਂ ਤੁਕਾਂ

ਅੰਤਰਿਕਸ਼ : ਖਲਾਅ, ਆਕਾਸ਼

ਅੰਤਰਿਮ : ਮੱਧ ਦਾ ਸਮਾਂ, ਮੱਧਕਾਲ, ਵਿਚਲਾ ਸਮਾਂ

ਅੰਤਰੀਵ : ਅੰਦਰ ਦਾ, ਵਿਚਲਾ

ਅੰਤੜੀ : ਆਂਦਰ

ਅੰਤਲਾ : ਅਖੀਰਲਾ, ਸਿਰੇ ਦਾ

ਅੱਤਵਾਦ : ਅੱਤ ਚੁੱਕਣ ਦਾ ਭਾਵ, ਅਤੰਕਵਾਦ, ਦਹਿਸ਼ਤਗਰਦੀ

ਅੱਤਵਾਦੀ : ਅੱਤ ਚੁੱਕਣ ਵਾਲਾ, ਅਤੰਕਵਾਦੀ, ਦਹਿਸ਼ਤਗਰਦ

ਅਤਾ-ਪਤਾ : ਖ਼ਬਰ, ਸੂਚਨਾ, ਜਾਣਕਾਰੀ

ਅੱਤਾਰ : ਅਤਰ ਬਣਾਉਣ ਤੇ ਵੇਚਣ ਵਾਲਾ

ਅਤਿ : ਬਹੁਤ, ਉੱਚ, ਉੱਚਤਮ ਅਵਸਥਾ

ਅਤਿਅੰਤ : ਬਹੁਤ, ਉੱਚ, ਕਾਫ਼ੀ, ਸਿੱਖਰ

ਅਤਿਆਚਾਰ : ਜ਼ੁਲਮ, ਵਧੀਕੀ, ਜ਼ਬਰ, पॅरा

ਅਤਿਆਚਾਰੀ : ਅਤਿਆਚਾਰ ਕਰਨ ਵਾਲਾ, ਜ਼ਾਬਰ

ਅਤਿਕਥਨੀ : ਅਤਕਥਨੀ

ਅਤਿਥੀ : ਪ੍ਰਾਹੁਣਾ, ਮਹਿਮਾਨ

ਅਤਿਰਿਕਤ : ਇਸ ਤੋਂ ਇਲਾਵਾ, ਇਲਾਵਾ, ਫਾਲਤੂ ਵਾਧੂ

ਅਤੀਸਾਰ : ਤੱਤ, ਨਿਚੋੜ, ਇਕ ਰੋਗ ਜੋ ਹਾਜ਼ਮਾ ਵਿਗੜਨ ਤੋਂ ਹੁੰਦਾ ਹੈ

ਅਤੀਤ : ਗੁਜ਼ਰਿਆ, ਪਿਛਲਾ, ਬਤੀਤ ਹੋਇਆ, ਭੂਤਕਾਲ, ਪਰੇ, ਬਾਹਰ

ਅਤੁੱਟ : ਨਾ ਟੁੱਟਣ ਵਾਲਾ, ਨਾ ਖਤਮ ਹੋਣ ਵਾਲਾ, ਨਿਰੰਤਰ ਚਲਾਇਮਾਨ

ਅਤੁੱਲ : ਨਾ ਤੁਲਣ ਯੋਗ, ਤੋਲ ਤੋਂ ਪਰ੍ਹਾਂ, ਜਿਸਦੀ ਤੁਲਨਾ ਨਾ ਕੀਤੀ ਜਾ ਸਕੇ, ਅਪੂਰਵ, ਬੇਮਿਸਾਲ, ਅਨੋਖਾ

ਅਤੇ : ਫਿਰ, ਹੋਰ, ਤੇ

ਅਤੋਲਵਾਂ : ਅਤੁੱਲ

ਅਥਕ : ਨਾ ਥੱਕਣ ਵਾਲਾ, ਨਿਰੰਤਰ ਚਲਾਇਮਾਨ, ਅਣਥੱਕ, ਤਿਆਰ-ਬਰ-ਤਿਆਰ

ਅੱਥਰਾ : ਹਠੀ, ਅਸਥਿਰ

ਅੱਥਰੂ : ਹੰਝੂ, ਆਂਸੂ

ਅੱਥਰੂ ਪੂੰਝਣਾ : ਹੰਝੂ ਸਾਫ਼ ਕਰਨਾ, ਦਿਲਾਸਾ ਦੇਣਾ

ਅਥਵਾ : ਜਾਂ

ਅਥਾਹ : ਬਹੁਤ, ਗਹਿਰਾ, ਡੂੰਘਾ, ਅਸੀਮ

ਅਦਨਾ : ਛੋਟਾ, ਘਟੀਆ, ਹੇਠਲਾ, ਨੀਵਾਂ

ਅਦਬ : ਮਾਣ, ਸਤਿਕਾਰ, ਆਦਰ, ਸਨਮਾਨ, ਨੇਮ, ਕਾਇਦਾ, ਸਾਹਿਤ, ਸਾਹਿਤਕ ਰਚਨਾਵਾਂ

ਅਦਬੀ : ਸਾਹਿਤਕ

ਅਦਭੁਤ : ਅਜੀਬ, ਵਿਸਮੈਕਾਰੀ, ਨਿਰਾਲਾ, ਅਸਚਰਜਮਈ, ਅਨੋਖਾ, ਕਾਵਿ ਦੇ ਨੌਂ ਰਸਾਂ ‘ਚੋਂ ਇਕ

ਅਦਮ : ਜਿਸਨੂੰ ਦਮਨ ਨਾ ਕੀਤਾ ਜਾ ਸਕੇ, ਅਜਿੱਤ, ਅਣਹੋਂਦ, ਮੌਤ

ਅੰਦਰ : ਵਿੱਚ, ਭੀਤਰ, ਦੁਰਲਭ

ਅੰਦਰ ਖਾਤੇ : ਗੁਪਤ ਰੂਪ ‘ਚ ਵਿਚੋ-ਵਿਚ

ਅਦਰਕ : ਹਰੀ ਸੁੰਢ, ਆਦਾ

ਅੰਦਰਲਾ : ਅੰਦਰ ਦਾ, ਅੰਦਰੂਨੀ, ਭੀਤਰੀ

ਅੰਦਰਾਜ : ਪ੍ਰਵੇਸ਼, ਦਰਜ ਕਰਨਾ, ਲਿਖਤ, ਉਲੇਖ, ਸੂਚੀ

ਅੰਦਰੂਨੀ : ਅੰਦਰਲਾ

ਅਦਲ : ਘਿਉ, ਘੇ, ਨਿਆਂ, ਇਨਸਾਫ਼

ਅਦਲਾ-ਬਦਲੀ : ਆਪਸੀ ਬਦਲਾਅ, ਵਟਾਉਣਾ, ਬਦਲਾਉ, ਏਧਰ-ਉਧਰ ਕਰਨਾ

ਅਦਲੀ : ਜੱਜ, ਨਿਆਂਕਾਰ, ਨਿਆਂਕਰਤਾ, ਅਦਾਲਤ ਸੰਬੰਧੀ, ਅਦਾਲਤੀ

ਅਦਵੈਤ : ਜੋ ਦਵੈਤ ਜਾਂ ਦੂਈ ‘ਚ ਨਾ ਹੋਵੇ, ਇਕਰੂਪ, ਇਕਰਸ, ਉਦਾਸੀਨਤਾ

ਅਦਵੈਤਵਾਦ : ਵੇਦਾਂਤ, ਬ੍ਰਹਮਵਾਦ, ਇਕੇਸ਼ਵਰਵਾਦ

ਅਦਵੈਤਵਾਦੀ : ਇਕ ਈਸ਼ਵਰ ‘ਚ ਵਿਸ਼ਵਾਸ ਰੱਖਣ ਵਾਲਾ, ਇਕੀਸ਼ਵਰਵਾਦੀ, ਵੇਦਾਂਤੀ