ਆਰੀਆਂ ਦੀ ਭਾਰਤੀ ਸੱਭਿਅਤਾ ਨੂੰ ਦੇਣ


ਪ੍ਰਸ਼ਨ. ਆਰੀਆਂ ਦੀ ਭਾਰਤੀ ਸੱਭਿਅਤਾ ਨੂੰ ਕੀ ਦੇਣ ਸੀ?

ਉੱਤਰ : ਆਰੀਆਂ ਦੀ ਭਾਰਤੀ ਸੱਭਿਅਤਾ ਨੂੰ ਬਹੁਤ ਮਹੱਤਵਪੂਰਨ ਦੇਣ ਹੈ। ਉਹਨਾਂ ਨੇ ਹੀ ਭਾਰਤੀ ਸੱਭਿਅਤਾ ਨੂੰ ਬਹੁਤ ਮਜ਼ਬੂਤ ਬਣਾਇਆ। ਉਹਨਾਂ ਦਾ ਵਰਣ ਵਿਵਸਥਾ ਤੇ ਆਧਾਰਿਤ ਸਮਾਜ ਬਹੁਤ ਪੁਰਾਣਾ ਚਲਿਆ ਆ ਰਿਹਾ ਹੈ। ਉਹਨਾਂ ਨੇ ਵੈਦਿਕ ਸਾਹਿਤ ਦੀ ਰਚਨਾ ਕੀਤੀ ਤੇ ਸੰਸਕ੍ਰਿਤ ਭਾਸ਼ਾ ਦਾ ਪ੍ਚਾਰ ਕੀਤਾ।

ਉਪਨਿਸ਼ਦਾਂ ਦਾ ਅਧਿਆਤਮਕ ਚਿੰਤਨ ਵੀ ਆਰੀਆਂ ਦੀ ਮਹਾਨ ਦੇਣ ਹੈ ਜੋ ਪਿਛੋਂ ਦੀਆਂ ਚਿੰਤਨ ਪ੍ਰਣਾਲੀਆਂ ਦਾ ਆਧਾਰ ਬਣਿਆ। ਆਰੀਆਂ ਨੇ ਜੰਗਲਾਂ ਨੂੰ ਸਾਫ਼ ਕਰਕੇ ਖੇਤੀਬਾੜੀ ਕੀਤੀ ਸੀ। ਇਹ ਖੇਤੀਬਾੜੀ ਨਾਲ ਅਰਥ-ਵਿਵਸਥਾ ਦੇ ਵਿਸਥਾਰ ਦੇ ਕਾਰਨ ਹੀ ਉੱਤਰੀ ਭਾਰਤ ਵਿਚ ਸ਼ਕਤੀਸ਼ਾਲੀ ਰਾਜਾਂ ਦੀ ਸਥਾਪਨਾ ਹੋਈ ਸੀ। ਇਹ ਰਾਜ ਕਈਆਂ ਸਦੀਆਂ ਤੱਕ ਬਣੇ ਰਹੇ।

ਵਰਣ ਵਿਵਸਥਾ ਤੇ ਬਲੀ ਸੰਸਕਾਰ ਦੀ ਪ੍ਰਥਾ ਵਿਰੁੱਧ ਪ੍ਰਤਿਕਰਮ ਦੇ ਰੂਪ ਵਿਚ ਬੁੱਧ ਧਰਮ ਤੇ ਜੈਨ ਧਰਮ ਸਾਹਿਤ ਕੁਝ ਹੋਰ ਅੰਦੋਲਨਾਂ ਦਾ ਜਨਮ ਹੋਇਆ। ਇਹ ਅੰਦੋਲਨ ਵੀ ਭਾਰਤੀ ਆਰੀਆਂ ਦੀ ਮਹਾਨ ਦੇਣ ਹਨ।


प्रश्न. आर्यों के पास भारतीय सभ्यता को देने के लिए क्या था?

उत्तर: आर्यों का भारतीय सभ्यता में बहुत महत्वपूर्ण योगदान है। उन्होंने भारतीय सभ्यता को बहुत मजबूत बनाया। जाति व्यवस्था पर आधारित इनका समाज बहुत पुराना है। उन्होंने वैदिक साहित्य की रचना की और संस्कृत भाषा का प्रचार-प्रसार किया।

उपनिषदों का आध्यात्मिक विचार भी आर्यों का एक महान उपहार है जिसने बाद की विचार प्रणालियों का आधार बनाया। आर्यों ने जंगलों को साफ़ करके खेती की। कृषि के माध्यम से अर्थव्यवस्था के विस्तार के कारण ही उत्तर भारत में शक्तिशाली साम्राज्य स्थापित हुए। ये साम्राज्य कई शताब्दियों तक कायम रहे।

वर्ण व्यवस्था और बलि संस्कार की प्रथा के विरुद्ध प्रतिक्रिया के रूप में बौद्ध धर्म और जैन धर्म साहित्य में कुछ अन्य आंदोलनों का जन्म हुआ। ये आंदोलन भी भारतीय आर्यों की महान देन हैं।


Question. What did the Aryans have to offer to Indian civilization?

Answer: Aryans have a very important contribution to Indian civilization. They made Indian civilization very strong. Their society based on the caste system, is very old. They composed Vedic literature and propagated the Sanskrit language.

The spiritual thought of the Upanishads is also a great gift of the Aryans which formed the basis of later thought systems. The Aryans cleared the forests and did farming.  It was due to the expansion of the economy through agriculture that powerful empires were established in North India. These empires lasted for many centuries.

Some other movements arose in the literature of Buddhism and Jainism as a reaction against the caste system and the practice of sacrificial rites. These movements are also a great contribution of the Indian Aryans.