CBSEclass 11 PunjabiClass 12 PunjabiClass 9th NCERT PunjabiComprehension PassageEducationNCERT class 10thPunjab School Education Board(PSEB)ਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ


ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :


ਪੰਜਾਬੀਆਂ ਨੂੰ ਬੀਰਤਾ ਦੀ ਰੁਚੀ ਵਿਰਾਸਤ ਵਿੱਚੋਂ ਮਿਲੀ ਹੈ। ਸ਼ੁਰੂ ਤੋਂ ਹੀ ਇਨ੍ਹਾਂ ਨੂੰ ਭਾਰਤ ਉੱਤੇ ਧਾਵਾ ਕਰਨ ਵਾਲੇ ਧਾੜਵੀਆਂ ਨਾਲ ਲੋਹਾ ਲੈਣਾ ਪਿਆ ਹੈ। ਪ੍ਰਦੇਸੀ ਧਾੜਵੀਆਂ ਦੀ ਈਨ ਮੰਨਣੋਂ ਇਨਕਾਰੀ ਪੰਜਾਬੀਆਂ ਦੀ ਅਣਖ ਰੋਹ ਵਿੱਚ ਆ ਕੇ ਰਣ – ਭੂਮੀ ਵਿੱਚ ਬੀਰਤਾ ਦੇ ਹੱਥ ਵਿਖਾਉਂਦੀ ਰਹੀ ਹੈ। ਯੂਨਾਨੀਆਂ ਦੇ ਕਾਲ ਤੋਂ ਲੈ ਕੇ ਅੰਗਰੇਜ਼ੀ ਰਾਜ ਦੀ ਸਥਾਪਤੀ ਤੀਕ ਪੰਜਾਬੀਆਂ ਨੂੰ ਆਪਣੇ ਵੈਰੀਆਂ ਵਿਰੁੱਧ ਬੇਅੰਤ ਵਾਰ ਤੇਗਾਂ ਵਾਹੁਣੀਆਂ ਪਈਆਂ ਹਨ।

ਪੰਜਾਬ ਦੇ ਜਾਇਆਂ ਨੂੰ ਨਿੱਤ ਮੁਹਿੰਮਾਂ?’ ਕਹਾਵਤ ਇਸ ਗੱਲ ਦੀ ਗਵਾਹੀ ਦਿੰਦੀ ਹੈ।

ਪੰਜਾਬੀ ਲੋਕ – ਗੀਤ ਵੀ ਪੰਜਾਬੀਆਂ ਦੀ ਹਜ਼ਾਰਾਂ ਵਰ੍ਹਿਆਂ ਤੋਂ ਤੁਰੀ ਆ ਰਹੀ ਬੀਰ-ਪਰੰਪਰਾ ਨੂੰ ਸਾਂਭੀ ਤੁਰੇ ਆ ਰਹੇ ਹਨ। ਇਨ੍ਹਾਂ ਵਿੱਚ ਪੰਜਾਬੀ ਨਾਇਕ ਹਥਿਆਰਾਂ ਨਾਲ ਲੈਸ, ਨੀਲੇ ਘੋੜਿਆਂ ਤੇ ਅਸਵਾਰ, ਰਾਜੇ ਦੀ ਨੌਕਰੀ ਜਾਂ ਦੇਸ਼ ਦੀ ਰੱਖਿਆ ਲਈ ਨਿੱਤ ਨਵੀਆਂ ਮੁਹਿੰਮਾਂ ’ਤੇ ਸੱਜ-ਵਿਆਹੀਆਂ ਪਤਨੀਆਂ ਨੂੰ ਵਿਛੋੜਾ ਦੇ ਕੇ ਜਾਂਦੇ ਨਜ਼ਰ ਆਉਂਦੇ ਹਨ।


ਪ੍ਰਸ਼ਨ 1. ਪੰਜਾਬੀਆਂ ਨੂੰ ਬੀਰਤਾ ਦੀ ਰੁਚੀ ਕਿੱਥੋਂ ਮਿਲੀ ਹੈ?

ਪ੍ਰਸ਼ਨ 2. ਪੰਜਾਬੀ ਰਣ ਭੂਮੀ ਵਿੱਚ ਧਾੜਵੀਆਂ ਨਾਲ ਦੋ ਹੱਥ ਕਿਉਂ ਕਰਦੇ ਸਨ?

ਪ੍ਰਸ਼ਨ 3. ਪੰਜਾਬੀਆਂ ਵਿੱਚ ਕਿਹੜੀ ਕਹਾਵਤ ਵਰਤੀ ਜਾਂਦੀ ਹੈ?

ਪ੍ਰਸ਼ਨ 4. ਪੰਜਾਬੀਆਂ ਦੀ ਬੀਰ ਪਰੰਪਰਾ ਨੂੰ ਕਿਸਨੇ ਸਾਂਭਿਆ ਹੈ?

ਪ੍ਰਸ਼ਨ 5. ਪੈਰੇ ਦਾ ਢੁੱਕਵਾਂ ਸਿਰਲੇਖ ਲਿਖੋ।