ਕਾਰ ਵਿਹਾਰ ਸੰਬੰਧੀ ਪੱਤਰ – ਮੋਬਾਇਲ ਬੈਂਕਿੰਗ ਅਤੇ ਐਸ.ਐੱਮ.ਐਸ. ਅਲਰਟ ਸਬੰਧੀ ਸੇਵਾ ਲੈਣ ਵਾਸਤੇ।


ਤੁਹਾਡੀ ਨੂਰਮਹਿਲ ਵਿਖੇ ਆੜ੍ਹਤ ਦੀ ਦੁਕਾਨ ਹੈ। ਸਮੇਂ ਤੇ ਊਰਜਾ ਦੀ ਬੱਚਤ ਲਈ ਨੇੜਲੇ ਬੈਂਕ ਮੈਨੇਜਰ ਨੂੰ ਮੋਬਾਇਲ ਬੈਂਕਿੰਗ, ਨੈੱਟ ਬੈਂਕਿੰਗ ਤੇ ਐੱਸ.ਐਮ.ਐਸ. ਅਲਰਟ ਸੇਵਾ ਸ਼ੁਰੂ ਕਰਨ ਲਈ ਪੱਤਰ ਲਿਖੋ।

103 ਨਿਊ ਸਬਜ਼ੀ ਮੰਡੀ,

ਨੂਰਮਹਿਲ,

ਜਲੰਧਰ।

            ਮੈਨੇਜਰ ਸਾਹਿਬ,
            ਪੰਜਾਬ ਐਂਡ ਸਿੰਧ ਬੈਂਕ,
            ਜਲੰਧਰ ਰੋਡ, ਨੂਰਮਹਿਲ।

ਵਿਸ਼ਾ : ਖਾਤਾ ਨੰ. 201147188621 ਸਬੰਧੀ ਮੋਬਾਇਲ ਨੰ. 99988……… ਮੋਬਾਇਲ ਬੈਂਕਿੰਗ ਅਤੇ ਐਸ.ਐੱਮ.ਐਸ. ਅਲਰਟ ਸਬੰਧੀ ਸੇਵਾ ਲੈਣ ਵਾਸਤੇ।

ਸ੍ਰੀ ਮਾਨ ਜੀ,

         ਬੇਨਤੀ ਹੈ ਕਿ ਮੇਰੀ ਆੜ੍ਹਤੀ ਦੀ ਦੁਕਾਨ ਨਿਊ ਸਬਜ਼ੀ ਮੰਡੀ ਨੂਰਮਹਿਲ ਵਿੱਚ ਸਥਿਤ ਹੈ। ਮੈਨੂੰ ਰੁਪਏ – ਪੈਸੇ ਦੇ ਦੇਣ – ਲੈਣ ਸੰਬੰਧੀ ਕਾਫ਼ੀ ਤੇਜ਼ੀ ਅਤੇ ਕਾਹਲੀ ਤੋਂ ਕੰਮ ਲੈਣਾ ਪੈਂਦਾ ਹੈ। ਇਸ ਲਈ ਆਪ ਮੈਨੂੰ ਮੋਬਾਇਲ ਫ਼ੋਨ ਤੇ ਮੋਬਾਇਲ ਬੈਂਕਿੰਗ, ਐਸ.ਐਮ.ਐਸ. ਅਲਰਟ ਅਤੇ ਨੈੱਟ ਬੈਂਕਿੰਗ ਦੀ ਸੇਵਾ ਪ੍ਰਦਾਨ ਕਰੋ।

      ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।

ਆਪ ਦਾ ਵਿਸ਼ਵਾਸਪਾਤਰ
ਸੁਖਦੇਵ ਸਿੰਘ।
ਮੋਬਾਇਲ : 98153……….