ਅਖ਼ਬਾਰ ਦੇ ਸੰਪਾਦਕ ਨੂੰ ਪੱਤਰ
ਆਪਣੇ ਘਰ ਰੋਜ਼ਾਨਾ ਅਖ਼ਬਾਰ ਲਵਾਉਣ ਲਈ ਅਖ਼ਬਾਰ ਦੇ ਏਜੰਸੀ ਮੈਨੇਜਰ ਨੂੰ ਪੱਤਰ ਲਿਖੋ।
ਪ੍ਰੀਖਿਆ ਭਵਨ,
………………ਸ਼ਹਿਰ।
ਸੇਵਾ ਵਿਖੇ,
ਏਜੰਸੀ ਮੈਨੇਜਰ,
ਰੋਜ਼ਾਨਾ ਅਜੀਤ,
ਨਹਿਰੂ ਗਾਰਡਨ ਰੋਡ,
ਜਲੰਧਰ।
ਵਿਸ਼ਾ : ਆਪਣੇ ਘਰ ਅਖ਼ਬਾਰਾਂ ਲਵਾਉਣ ਸਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਅਜੀਤ ਅਖ਼ਬਾਰ ਦੀ ਹਰਮਨ ਪਿਆਰਤਾ ਤੇ ਮਿਆਰੀਪਨ ਤੋਂ ਬਹੁਤ ਪ੍ਰਭਾਵਤ ਹਾਂ। ਮੈਂ ਚਾਹੁੰਦਾ ਹਾਂ ਕਿ ਅਜੀਤ ਅਖ਼ਬਾਰ ‘ਰੋਜ਼ਾਨਾ ਅਜੀਤ’ ਤੇ ‘ਅਜੀਤ ਸਮਾਚਾਰ’ ਆਪਣੇ ਘਰ ਵਿੱਚ ਪੱਕੇ ਤੌਰ ‘ਤੇ ਮੰਗਵਾਇਆ ਜਾਵੇ ਪਰ ਸਾਡੇ ਇਲਾਕੇ ਵਿੱਚ ਇਹੋ ਜਿਹੀ ਕੋਈ ਸਹੂਲਤ ਨਹੀਂ ਹੈ। ਮੈਨੂੰ ਅਖ਼ਬਾਰ ਪ੍ਰਾਪਤ ਕਰਨ ਲਈ ਆਪਣੇ ਘਰ ਤੋਂ ਚਾਰ ਕਿਲੋਮੀਟਰ ਦੂਰ ਜਾਣਾ ਪੈਂਦਾ ਹੈ ਤੇ ਕਈ ਵਾਰ ਅਖ਼ਬਾਰ ਮਿਲਦੀ ਵੀ ਨਹੀਂ ਹੈ। ਇਸ ਲਈ ਮੈਂ ਆਪ ਜੀ ਦੇ ਦਫ਼ਤਰ ਤੋਂ ਸੰਪਰਕ ਪ੍ਰਾਪਤ ਕੀਤਾ। ਉਨ੍ਹਾਂ ਆਪ ਜੀ ਨੂੰ ਪੱਤਰ ਲਿਖ ਕੇ ਸਮੱਸਿਆ ਹੱਲ ਕਰਨ ਦੀ ਸਲਾਹ ਦਿੱਤੀ। ਸੋ ਮੈਂ ਇਸ ਪੱਤਰ ਰਾਹੀਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਅਜੀਤ ਅਖ਼ਬਾਰ ਘਰ ਵਿੱਚ ਹੀ ਮੁੱਹਈਆ ਕਰਵਾਈ ਜਾਵੇ। ਮੈਂ ਸਾਲਾਨਾ ਬਣਦਾ ਚੰਦਾ ਅਡਵਾਂਸ ਵਿੱਚ ਹੀ ਜਮ੍ਹਾ ਕਰਵਾ ਦਿਆਂਗਾ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ੳ. ਅ. ੲ.।
ਮਿਤੀ : 10 ਅਪ੍ਰੈਲ, 20…………