ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ
ਪ੍ਰਸ਼ਨ. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖ ਪੰਥ ਉੱਪਰ ਕੀ ਅਸਰ ਪਾਇਆ?
ਉੱਤਰ : ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਤੇ ਹਿੰਦੂਆਂ ਨੇ ਖਾਸ ਕਰਕੇ ਸਿੱਖਾਂ ਨੂੰ ਮੁਸਲਮਾਨਾਂ ਦਾ ਵੈਰੀ ਬਣਾ ਦਿੱਤਾ। ਇਸ ਸ਼ਹੀਦੀ ਨੇ ਸਿੱਖ ਪੰਥ ਦੇ ਇਤਿਹਾਸ ਵਿੱਚ ਇਕ ਨਵਾਂ ਮੋੜ ਲਿਆਂਦਾ। ਉਨ੍ਹਾਂ ਦੀ ਸ਼ਹੀਦੀ ਨਾਲ ਸ਼ਾਂਤਮਈ ਸਿੱਖ ਕੌਮ ਨੂੰ ਆਪਣੀ ਸੁਰੱਖਿਆ ਲਈ ਤਲਵਾਰ ਦੀ ਵਰਤੋਂ ਲਈ ਸੋਚਣਾ ਪਿਆ। ਇਸੇ ਸ਼ਹੀਦੀ ਦੇ ਕਾਰਨ ਗੁਰੂ ਹਰ ਗੋਬਿੰਦ ਜੀ ਨੇ ਦੋ ਤਲਵਾਰਾਂ ‘ਮੀਰੀ’ ਤੇ ‘ਪੀਰੀ’ ਦੀਆਂ ਪਹਿਨੀਆਂ ਸਨ।
ਸਿੱਖਾਂ ਨੇ ਧਰਮ ਦੀ ਰੱਖਿਆ ਲਈ ਆਪਣੇ ਹੱਥਾਂ ਵਿੱਚ ਹਥਿਆਰ ਚੁੱਕ ਲਏ ਸਨ, ਗੁਰੂ ਹਰਗੋਬਿੰਦ ਜੀ ਨੂੰ ਭੇਟਾ ਵੀ ਘੋੜਿਆਂ ਤੇ ਹਥਿਆਰਾਂ ਦੇ ਰੂਪ ਵਿੱਚ ਆਉਣੀ ਸ਼ੁਰੂ ਹੋ ਗਈ। ਉਨ੍ਹਾਂ ਨੇ ਆਪਣੇ ਅੰਗ ਰੱਖਿਅਕ ਰੱਖੇ। ਇਸ ਨਾਲ ਸੈਨਾ ਦਾ ਨਿਰਮਾਣ ਸ਼ੁਰੂ ਹੋ ਗਿਆ। ਕੁੱਝ ਦੇਰ ਪਿੱਛੋਂ ਮਾਝਾ ਤੇ ਮਾਲਵਾ ਦੇ 500 ਨੌਜੁਆਨਾਂ ਨੇ ਆਪਣੇ ਆਪ ਨੂੰ ਗੁਰੂ ਦੀ ਸੈਨਾ ਲਈ ਪੇਸ਼ ਕਰ ਦਿੱਤਾ। ਸਿੱਖ ਹੁਣ ਸੰਤ ਸਿਪਾਹੀ ਬਣ ਗਏ। ਇਸ ਸ਼ਹੀਦੀ ਨੇ ਸਿੱਖਾਂ ਅੰਦਰ ਮੁਸਲਮਾਨੀ ਰਾਜ ਪ੍ਰਤੀ ਘਿਰਣਾ ਭਰ ਦਿੱਤੀ। ਇਸ ਸ਼ਹੀਦੀ ਨਾਲ ਸਿੱਖ ਧਰਮ ਬਹੁਤ ਲੋਕਪ੍ਰਿਆ ਹੋ ਗਿਆ। ਸਿੱਖ ਆਪਣੇ ਧਰਮ ਲਈ ਆਪਣਾ ਸਭ ਕੁਝ ਵਾਰਨ ਲਈ ਤਿਆਰ ਹੋ ਗਏ। ਸੋ ਇਹ ਆਖ ਸਕਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸ਼ਾਂਤਮਈ ਸਿੱਖਾਂ ਨੂੰ ਸੈਨਿਕ ਦਲ ਵਿੱਚ ਬਦਲ ਦਿੱਤਾ।
प्रश्न. गुरु अर्जन देव जी की शहादत का सिख पंथ पर क्या प्रभाव पड़ा?
उत्तर: गुरु अर्जुन देव जी की शहादत ने और हिंदुओं ने विशेषकर सिखों को मुसलमानों का दुश्मन बना दिया। यह शहादत सिख पंथ के इतिहास में एक नया मोड़ लेकर आई। उनकी शहादत से शांतिपूर्ण सिख समुदाय को अपनी सुरक्षा के लिए तलवार का इस्तेमाल करने के बारे में सोचना पड़ा। इस शहादत के कारण गुरु हर गोबिंद जी ने दो तलवारें ‘मीरी’ और ‘पीरी’ पहनीं।
सिखों ने धर्म की रक्षा के लिए अपने हाथों में हथियार उठा लिए थे, गुरु हरगोबिंद जी को चढ़ावा भी घोड़ों और हथियारों के रूप में आने लगा। वे अपने अंगरक्षक रखते थे। इसके साथ ही सेना का निर्माण प्रारम्भ हुआ। कुछ समय बाद, माझा और मालवा के 500 युवा गुरु की सेना के लिए प्रस्तुत हुए। सिक्ख अब संत सैनिक बन गये। इस शहादत ने सिखों में मुस्लिम राज के प्रति नफरत भर दी। इस शहादत से सिख धर्म बहुत लोकप्रिय हो गया। सिख अपने धर्म के लिए सब कुछ बलिदान करने को तैयार थे। तो हम कह सकते हैं कि गुरु अर्जन देव जी की शहादत ने शांतिपूर्ण सिखों को एक सैन्य शक्ति में बदल दिया।
Question. What was the impact of Guru Arjan Dev Ji’s martyrdom on the Sikh Panth?
Answer: Guru Arjun Dev Ji’s martyrdom made the Hindus, especially the Sikhs, the enemy of the Muslims. This martyrdom brought a new turn in the history of the Sikh Panth. His martyrdom made the peaceful Sikh community think about using the sword for their protection. Due to this martyrdom, Guru Har Gobind Ji wore two swords ‘Miri’ and ‘Piri’.
Sikhs had taken up arms in their hands to protect the religion, offerings to Guru Hargobind Ji also started coming in the form of horses and weapons. They used to keep their bodyguards. With this, the formation of the army started. After some time, 500 youths from Majha and Malwa presented themselves for the Guru’s army. Sikhs now became saint soldiers. This martyrdom filled the Sikhs with hatred towards the Muslim rule. Sikhism became very popular due to this martyrdom. Sikhs were ready to sacrifice everything for their religion. So we can say that the martyrdom of Guru Arjan Dev Ji transformed the peaceful Sikhs into a military force.