ਗੁਰੂ ਹਰਗੋਬਿੰਦ ਸਾਹਿਬ ਦੀ ਨਵੀਂ ਨੀਤੀ


ਪ੍ਰਸ਼ਨ. ਗੁਰੂ ਹਰਗੋਬਿੰਦ ਸਾਹਿਬ ਦੀ ਨਵੀਂ ਨੀਤੀ ਤੇ ਸਰਗਰਮੀਆਂ ਦਾ ਕੀ ਨਤੀਜਾ ਨਿਕਲਿਆ?

ਉੱਤਰ : ਗੁਰੂ ਹਰਗੋਬਿੰਦ ਸਾਹਿਬ ਦੀ ਨਵੀਂ ਨੀਤੀ ਤੇ ਸਰਗਮੀਆਂ ਦੇ ਕਈ ਮਹੱਤਵਪੂਰਨ ਨਤੀਜੇ ਨਿਕਲੇ। ਸਿੱਖ ਪਰੰਪਰਾ ਅਨੁਸਾਰ ਸਿੱਖਾਂ ਨੂੰ ਇਸ ਨਵੀਂ ਨੀਤੀ ਤੋਂ ਨਵਾਂ ਜੀਵਨ ਮਿਲਿਆ ਹੈ। ਇਸ ਨੀਤੀ ਨੇ ਸਿੱਖ ਪੰਥ ਦਾ ਸਰੂਪ ਹੀ ਬਦਲ ਕੇ ਰੱਖ ਦਿੱਤਾ। ਸਿੱਖ ਈਸ਼ਵਰ ਦੀ ਭਗਤੀ ਤੇ ਨਾਮ ਜਪਣ ਦੇ ਨਾਲ-ਨਾਲ ਸ਼ਸਤਰ ਵੀ ਰੱਖਣ ਲੱਗ ਪਏ। ਉਹਨਾਂ ਦੇ ਇਕ ਹੱਥ ਵਿੱਚ ਮਾਲਾ ਤੇ ਦੂਜੇ ਵਿਚ ਤਲਵਾਰ ਹੁੰਦੀ ਸੀ।

ਹੌਲੀ-ਹੌਲੀ ਉਹਨਾਂ ਯੋਧਿਆਂ ਦਾ ਰੂਪ ਧਾਰਨ ਕਰ ਲਿਆ। ਇਸ ਨਵੀਂ ਨੀਤੀ ਦੇ ਅਪਣਾਉਣ ਨਾਲ ਅੰਮ੍ਰਿਤਸਰ ਦੀ ਕਿਲ੍ਹਾਬੰਦੀ ਤੇ ਹੋਰ ਗਤੀਵਿਧੀਆਂ ਕਾਰਨ ਸਿੱਖਾਂ ਦੇ ਮੁਗਲਾਂ ਨਾਲ ਸੰਬੰਧ ਖਰਾਬ ਹੋ ਗਏ। ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਵਿੱਚ ਕੈਦ ਕਰ ਦਿੱਤਾ। ਦੋ ਸਾਲਾਂ ਪਿੱਛੋਂ ਬਾਹਰ ਆ ਕੇ ਆਪ ਨੇ ਆਪਣੀਆਂ ਸਰਗਰਮੀਆਂ ਫਿਰ ਸ਼ੁਰੂ ਕਰ ਦਿੱਤੀਆਂ, ਜਿਹਨਾਂ ਕਾਰਨ ਅੰਮ੍ਰਿਤਸਰ, ਲਹਿਰਾ, ਕਰਤਾਰਪੁਰ ਅਤੇ ਫਗਵਾੜਾ ਆਦਿ ਦੀਆਂ ਲੜਾਈਆਂ ਮੁਗਲਾਂ ਨਾਲ ਲੜੀਆਂ ਗਈਆਂ। ਇਹ ਨਵੀਂ ਨੀਤੀ ਗੁਰੂ ਜੀ ਦੀ ਦੂਰਦਰਸ਼ਤਾ ਦਾ ਸਬੂਤ ਹੈ। ਉਹਨਾਂ ਨੇ ਸਿੱਖਾਂ ਨੂੰ ਬੇਇੱਜ਼ਤੀ ਹੋਣ ਤੋਂ ਬਚਾ ਲਿਆ। ਸਿੱਖਾਂ ਵਿੱਚ ਆਤਮ ਵਿਸ਼ਵਾਸ ਤੇ ਆਤਮ ਸਨਮਾਨ ਪੈਦਾ ਹੋ ਗਿਆ।


प्रश्न. गुरु हरगोबिंद साहिब की नई नीति और गतिविधियों का परिणाम क्या हुआ?

उत्तर: गुरु हरगोबिंद साहिब की नई नीति और गतिविधियों से कई महत्वपूर्ण परिणाम सामने आए।  सिख परंपरा के अनुसार इस नई नीति से सिखों को नया जीवन मिला है। इस नीति ने सिख पंथ का स्वरूप बदल दिया। सिखों ने पूजा-अर्चना और ईश्वर का नाम जपने के साथ-साथ कवच पहनना भी शुरू कर दिया। उनके एक हाथ में माला और दूसरे हाथ में तलवार होती थी।

धीरे-धीरे उन्होंने योद्धाओं का रूप धारण कर लिया। इस नई नीति को अपनाने के साथ ही अमृतसर की किलेबंदी और अन्य गतिविधियों के कारण सिखों के मुगलों के साथ संबंध खराब हो गए। जहाँगीर ने गुरु हरगोबिंद साहिब को ग्वालियर में कैद कर लिया। दो वर्ष बाद बाहर आकर उन्होंने पुनः अपनी गतिविधियाँ प्रारम्भ कर दीं, जिसके फलस्वरूप मुगलों से अमृतसर, लहरा, करतारपुर तथा फगवाड़ा आदि की लड़ाइयाँ लड़ी गईं। यह नई नीति गुरु की दूरदर्शिता का प्रमाण है। उन्होंने सिक्खों को अपमानित होने से बचाया। सिक्खों में आत्मविश्वास और स्वाभिमान जाग उठा।


Question. What was the result of Guru Hargobind Sahib’s new policy and activities?

Answer: Guru Hargobind Sahib’s new policy and activities brought many important results. According to the Sikh tradition, this new policy has given a new life to the Sikhs. This policy changed the form of the Sikh sect. Along with worshiping and chanting the name of God, the Sikhs also started wearing armor. They used to have a rosary in one hand and a sword in the other.

Gradually they took the form of warriors. With the adoption of this new policy, the relations of the Sikhs with the Mughals deteriorated due to the fortification of Amritsar and other activities. Jahangir imprisoned Guru Hargobind Sahib in Gwalior. After coming out after two years, he started his activities again, as a result of which battles were fought with the Mughals at Amritsar, Lehra, Kartarpur Phagwara etc. This new policy is proof of the Guru’s foresight. He saved the Sikhs from being humiliated. Self-confidence and self-respect arose in the Sikhs.