CBSEEducationPunjab School Education Board(PSEB)ਸੰਖੇਪ ਰਚਨਾ (Precis writing)

ਸੰਖੇਪ ਰਚਨਾ : ਰਸਮਾਂ-ਰਿਵਾਜਾਂ ਦੀ ਮਹੱਤਤਾ


ਹੇਠ ਲਿਖੀ ਵਾਰਤਾ ਦੀ ਇਕ-ਤਿਹਾਈ ਸ਼ਬਦਾਂ ਵਿਚ ਸੰਖੇਪ-ਰਚਨਾ ਕਰੋ ਤੇ ਢੁੱਕਵਾਂ ਸਿਰਲੇਖ ਵੀ ਦਿਓ

ਪੰਜਾਬੀ ਜਨ-ਜੀਵਨ ਵੱਖ-ਵੱਖ ਰਸਮਾਂ, ਰਿਵਾਜਾਂ ਨਾਲ ਓਤਪੋਤ ਹੈ। ਹਰੇਕ ਕਬੀਲੇ, ਜਾਤ ਅਤੇ ਧਰਮ ਦੇ ਲੋਕਾਂ ਦੇ ਆਪਣੇ-ਆਪਣੇ ਰਿਵਾਜ ਹਨ, ਜਿਹੜੇ ਥੋੜ੍ਹੇ ਬਹੁਤੇ ਫ਼ਰਕ ਨਾਲ ਲਗਪਗ ਹਰ ਥਾਂ ‘ਤੇ ਨਿਭਾਏ ਜਾਂਦੇ ਰਹੇ ਹਨ। ਅੱਜ ਦੇ ਤਕਨਾਲੋਜੀ ਯੁਗ ਵਿਚ ਪਰਿਸਥਿਤੀਆਂ ਦੇ ਬਦਲਣ ਅਤੇ ਲੋਕਾਂ ਦੀ ਸੋਚ-ਦ੍ਰਿਸ਼ਟੀ ਵਿਚ ਪਰਿਵਰਤਨ ਆਉਣ ਨਾਲ ਭਾਵੇਂ ਇਨ੍ਹਾਂ ਸਾਰੀਆਂ ਰਸਮਾਂ-ਰਿਵਾਜਾਂ ਦੀ ਇਨ-ਬਿਨ ਪਾਲਣਾ ਨਹੀਂ ਕੀਤੀ ਜਾਂਦੀ, ਪਰੰਤੂ ਫਿਰ ਵੀ ਅਸੀਂ ਵੇਖਦੇ ਹਾਂ ਕਿ ਕਿਸੇ ਨਾ ਕਿਸੇ ਰੂਪ ਵਿਚ ਥੋੜ੍ਹੇ ਬਹੁਤੇ ਫ਼ਰਕ ਨਾਲ ਇਹ ਰਸਮਾਂ-ਰਿਵਾਜ ਅੱਜ ਵੀ ਨਿਭਾਏ ਜਾ ਰਹੇ ਹਨ ਅਤੇ ਨਿਭਾਏ ਜਾਂਦੇ ਰਹਿਣਗੇ। ਲੋੜ ਹੈ, ਆਉਣ ਵਾਲੀਆਂ ਨਸਲਾਂ ਨੂੰ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਣ ਦੀ ਅਤੇ ਇਨ੍ਹਾਂ ਦੇ ਵਿਗਿਆਨਿਕ ਮਹੱਤਵ ਨੂੰ ਦ੍ਰਿੜ੍ਹ ਕਰਵਾਉਣ ਦੀ। ਸਮੁੱਚੇ ਤੌਰ ‘ਤੇ ਇਹ ਸਾਰੇ ਰਸਮ-ਰਿਵਾਜ ਮਨੁੱਖ ਨੂੰ ਮਨੁੱਖ ਨਾਲ, ਰਿਸ਼ਤੇਦਾਰ ਨੂੰ ਰਿਸ਼ਤੇਦਾਰ ਨਾਲ ਅਤੇ ਭਾਈਚਾਰੇ ਨੂੰ ਭਾਈਚਾਰੇ ਨਾਲ ਜੋੜਦੇ ਹਨ।


ਉੱਤਰ- ਸਿਰਲੇਖ : ਰਸਮਾਂ-ਰਿਵਾਜਾਂ ਦੀ ਮਹੱਤਤਾ

ਸੰਖੇਪ-ਰਚਨਾ : ਪੰਜਾਬੀ ਲੋਕ-ਜੀਵਨ ਵਿਚ ਰਸਮਾਂ-ਰਿਵਾਜਾਂ ਦੀ ਵਿਸ਼ੇਸ਼ ਮਹੱਤਤਾ ਹੈ। ਪਰ ਅਜੋਕੇ ਤਕਨੀਕੀ ਯੁਗ ਵਿਚ ਇਨ੍ਹਾਂ ਦੀ ਪਾਲਣਾ ਇਨ-ਬਿਨ ਨਹੀਂ ਰਹੀ। ਫਿਰ ਵੀ ਆਉਣ ਵਾਲੀਆਂ ਨਸਲਾਂ ਨੂੰ ਇਨ੍ਹਾਂ ਦੇ ਵਿਗਿਆਨਿਕ ਮਹੱਤਵ ਤੋਂ ਜਾਣੂ ਕਰਾਉਣ ਦੀ ਲੋੜ ਹੈ, ਕਿਉਂਕਿ ਇਹ ਸਮੁੱਚੇ ਭਾਈਚਾਰੇ ਵਿਚ ਸਦਭਾਵਨਾ ਪੈਦਾ ਕਰਦੇ ਸਨ।