ਸੋ ਕਿਉ ਮੰਦਾ ਆਖੀਐ: ਪ੍ਰਸ਼ਨ ਉੱਤਰ
ਬਹੁਵਿਕਲਪੀ ਪ੍ਰਸ਼ਨ-ਉੱਤਰ / MCQ
ਪ੍ਰਸ਼ਨ 1. ਗੁਰਮਤਿ-ਕਾਵਿ ਕਿਸ ਪ੍ਰਭਾਵ ਵਾਲੀ ਕਾਵਿ-ਧਾਰਾ ਹੈ?
(ੳ) ਅਧਿਆਤਮਿਕ
(ਅ) ਸੂਫ਼ੀਆਨਾ
(ੲ) ਸ਼ਿੰਗਾਰ-ਰਸੀ
(ਸ) ਬੀਰ-ਰਸੀ
ਪ੍ਰਸ਼ਨ 2. ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਾਈ ਗੁਰਦਾਸ ਜੀ ਦੀ ਰਚਨਾ ਦਾ ਸੰਬੰਧ ਕਿਸ ਕਾਵਿ-ਧਾਰਾ ਨਾਲ ਹੈ?
(ੳ) ਸੂਫ਼ੀ-ਕਾਵਿ ਦੀ ਧਾਰਾ ਨਾਲ
(ਅ) ਕਿੱਸਾ-ਕਾਵਿ ਦੀ ਧਾਰਾ ਨਾਲ
(ੲ) ਗੁਰਮਤਿ-ਕਾਵਿ ਦੀ ਧਾਰਾ ਨਾਲ
(ਸ) ਬੀਰ-ਕਾਵਿ ਦੀ ਧਾਰਾ ਨਾਲ
ਪ੍ਰਸ਼ਨ 3. ਗੁਰਮਤਿ-ਕਾਵਿ ਦਾ ਅਰੰਭ ਕਿਹੜੇ ਗੁਰੂ ਜੀ ਦੀ ਰਚਨਾ ਨਾਲ ਹੁੰਦਾ ਹੈ?
(ੳ) ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਨਾਲ
(ਅ) ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਨਾਲ
(ੲ) ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਨਾਲ਼
(ਸ) ਸ੍ਰੀ ਗੁਰੂ ਅੰਗਦ ਦੇਵ ਜੀ ਦੀ ਰਚਨਾ ਨਾਲ
ਪ੍ਰਸ਼ਨ 4. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਸੰਨ ਵਿੱਚ ਹੋਇਆ?
(ੳ) 1469 ਈ. ਵਿੱਚ
(ਅ) 1479 ਈ. ਵਿੱਚ
(ੲ) 1559 ਈ. ਵਿੱਚ
(ਸ) 1563 ਈ. ਵਿੱਚ
ਪ੍ਰਸ਼ਨ 5. ਸ੍ਰੀ ਗੁਰੂ ਨਾਨਕ ਦੇਵ ਜੀ ਕਦੋਂ ਜੋਤੀ-ਜੋਤ ਸਮਾਏ?
(ੳ) 1539 ਈ. ਵਿੱਚ
(ਅ) 1574 ਈ. ਵਿੱਚ
(ੲ) 1606 ਈ. ਵਿੱਚ
(ਸ) 1637 ਈ. ਵਿੱਚ
ਪ੍ਰਸ਼ਨ 6. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ-ਕਾਲ ਕਿਹੜਾ ਹੈ?
(ੳ) 1469-1539 ਈ.
(ਅ) 1479-1574 ਈ.
(ੲ) 1559-1637 ਈ.
(ਸ) 1563-1606 ਈ.
ਪ੍ਰਸ਼ਨ 7. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ-ਸਥਾਨ ਕਿਹੜਾ ਹੈ?
(ੳ) ਪਿੰਡ ਬਾਸਰਕੇ (ਸ੍ਰੀ ਅੰਮ੍ਰਿਤਸਰ)
(ਅ) ਸ੍ਰੀ ਅੰਮ੍ਰਿਤਸਰ
(ੲ) ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ)
(ਸ) ਤਰਨਤਾਰਨ
ਪ੍ਰਸ਼ਨ 8. ਸ੍ਰੀ ਗੁਰੂ ਨਾਨਕ ਦੇਵ ਜੀ ਕਿਸ ਸਥਾਨ ‘ਤੇ ਜੋਤੀ-ਜੋਤ ਸਮਾਏ?
(ੳ) ਸ੍ਰੀ ਅੰਮ੍ਰਿਤਸਰ ਵਿਖੇ
(ਅ) ਸੁਲਤਾਨਪੁਰ ਲੋਧੀ ਵਿਖੇ
(ੲ) ਕਰਤਾਰਪੁਰ (ਪਾਕਿਸਤਾਨ) ਵਿਖੇ
(ਸ) ਵਡਾਲਾ ਵਿਖੇ
ਪ੍ਰਸ਼ਨ 9. ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਕਿੱਤੇ ਵਜੋਂ ਕੀ ਸਨ?
(ੳ) ਅਧਿਆਪਕ
(ਅ) ਕਿਸਾਨ
(ੲ) ਪਟਵਾਰੀ
(ਸ) ਲੇਖਾਕਾਰ
ਪ੍ਰਸ਼ਨ 10. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ?
(ੳ) ਦੋ
(ਅ) ਤਿੰਨ
(ੲ) ਚਾਰ
(ਸ) ਪੰਜ
ਪ੍ਰਸ਼ਨ 11. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਸਥਾਨ ‘ਤੇ ਖੇਤੀਬਾੜੀ ਕੀਤੀ?
(ੳ) ਸ੍ਰੀ ਅੰਮਿ੍ਤਸਰ ਵਿਖੇ
(ਅ) ਕਰਤਾਰਪੁਰ (ਪਾਕਿਸਤਾਨ) ਸਾਹਿਬ ਵਿਖੇ
(ੲ) ਪਟਨਾ ਸਾਹਿਬ ਵਿਖੇ
(ਸ) ਗੋਇੰਦਵਾਲ ਸਾਹਿਬ ਵਿਖੇ
ਪ੍ਰਸ਼ਨ 12. ‘ਜਪੁਜੀ ਸਾਹਿਬ’ ਕਿਸ ਦੀ ਰਚਨਾ ਹੈ?
(ੳ) ਸ੍ਰੀ ਗੁਰੂ ਅਰਜਨ ਦੇਵ ਜੀ ਦੀ
(ਅ) ਭਾਈ ਗੁਰਦਾਸ ਜੀ ਦੀ
(ੲ) ਸ੍ਰੀ ਗੁਰੂ ਅਮਰਦਾਸ ਜੀ ਦੀ
(ਸ) ਸ੍ਰੀ ਗੁਰੂ ਨਾਨਕ ਦੇਵ ਜੀ ਦੀ
ਪ੍ਰਸ਼ਨ 13. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਰਚਨਾ ਮੂਲ ਮੰਤਰ ਨਾਲ ਅਰੰਭ ਹੁੰਦੀ ਹੈ?
(ੳ) ਆਸਾ ਦੀ ਵਾਰ
(ਅ) ਜਪੁਜੀ ਸਾਹਿਬ
(ੲ) ਬਾਰਹ ਮਾਹ ਤੁਖਾਰੀ
(ਸ) ਸਿਧ ਗੋਸਟਿ
ਪ੍ਰਸ਼ਨ 14. ‘ਆਸਾ ਦੀ ਵਾਰ’ ਦੀ ਰਚਨਾ ਕਿਸ ਨੇ ਕੀਤੀ?
(ੳ) ਸ੍ਰੀ ਗੁਰੂ ਅਮਰਦਾਸ ਜੀ ਨੇ
(ਅ) ਸ੍ਰੀ ਗੁਰੂ ਅਰਜਨ ਦੇਵ ਜੀ ਨੇ
(ੲ) ਸ੍ਰੀ ਗੁਰੂ ਨਾਨਕ ਦੇਵ ਜੀ ਨੇ
(ਸ) ਭਾਈ ਗੁਰਦਾਸ ਜੀ ਨੇ
ਪ੍ਰਸ਼ਨ 15. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਵਾਰਾਂ ਰਚੀਆਂ?
(ੳ) ਦੋ
(ਅ) ਤਿੰਨ
(ੲ) ਚਾਰ
(ਸ) ਪੰਜ
ਪ੍ਰਸ਼ਨ 16. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ?
(ੳ) 19 ਰਾਗਾਂ ਵਿੱਚ
(ਅ) 29 ਰਾਗਾਂ ਵਿੱਚ
(ੲ) 30 ਰਾਗਾਂ ਵਿੱਚ
(ਸ) 31 ਰਾਗਾਂ ਵਿੱਚ
ਪ੍ਰਸ਼ਨ 17. ਜਪੁਜੀ ਸਾਹਿਬ, ਆਸਾ ਦੀ ਵਾਰ, ਬਾਰਹ ਮਾਹ ਤੁਖਾਰੀ, ਸਿਧ ਗੋਸਟਿ, ਪੱਟੀ, ਬਾਬਰ ਬਾਣੀ ਦੇ ਸ਼ਬਦ ਨਾਂ ਦੀਆਂ ਰਚਨਾਵਾਂ ਕਿਸ ਦੁਆਰਾ ਰਚੀਆਂ ਗਈਆਂ ਹਨ?
(ੳ) ਭਾਈ ਗੁਰਦਾਸ ਜੀ ਦੁਆਰਾ
(ਅ) ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ
(ੲ) ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ
(ਸ) ਸ੍ਰੀ ਗੁਰੂ ਅਮਰਦਾਸ ਦੀ ਦੁਆਰਾ
ਪ੍ਰਸ਼ਨ 18. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਕਿਸ ਗ੍ਰੰਥ ਵਿੱਚ ਸ਼ਾਮਲ ਹੈ?
(ੳ) ਦਸਮ ਗ੍ਰੰਥ ਵਿੱਚ
(ਅ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ
(ੲ) ਗੁਰਮਤ ਮਾਰਤੰਦ ਵਿੱਚ
(ਸ) ਗੁਰਪ੍ਰਤਾਪ ਸੂਰਜ ਗ੍ਰੰਥਾਵਲੀ ਵਿੱਚ
ਪ੍ਰਸ਼ਨ 19. ‘ਸੋ ਕਿਉ ਮੰਦਾ ਆਖੀਐ’ ਕਿਸ ਦੀ ਰਚਨਾ ਹੈ?
(ੳ) ਸ੍ਰੀ ਗੁਰੂ ਅਰਜਨ ਦੇਵ ਜੀ ਦੀ
(ਅ) ਸ੍ਰੀ ਗੁਰੂ ਅਮਰਦਾਸ ਜੀ ਦੀ
(ੲ) ਸ੍ਰੀ ਗੁਰੂ ਨਾਨਕ ਦੇਵ ਜੀ ਦੀ
(ਸ) ਭਾਈ ਗੁਰਦਾਸ ਜੀ ਦੀ
ਪ੍ਰਸ਼ਨ 20. ‘ਸੋ ਕਿਉ ਮੰਦਾ ਆਖੀਐ’ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਸ ਰਚਨਾ ਵਿੱਚੋਂ ਹੈ?
(ੳ) ‘ਜਪੁਜੀ ਸਾਹਿਬ’ ਵਿੱਚੋਂ
(ਅ) ‘ਆਸਾ ਦੀ ਵਾਰ’ ਵਿੱਚੋਂ
(ੲ) ‘ਬਾਰਹ ਮਾਹ ਤੁਖਾਰੀ’ ਵਿੱਚੋਂ
(ਸ) ‘ਸਿੱਧ ਗੋਸਟਿ’ ਵਿੱਚੋਂ
ਪ੍ਰਸ਼ਨ 21. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਕਿਹੜੀ ਹੈ?
(ੳ) ਕਿਰਪਾ ਕਰਿ ਕੈ ਬਖਸਿ ਲੈਹੁ
(ਅ) ਸੋ ਕਿਉ ਮੰਦਾ ਆਖੀਐ
(ੲ) ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ
(ਸ) ਸਤਿਗੁਰੂ ਨਾਨਕ ਪ੍ਰਗਟਿਆ
ਪ੍ਰਸ਼ਨ 22. ‘ਸੋ ਕਿਉ ਮੰਦਾ ਆਖੀਐ’ ਸ਼ਬਦ ਵਿੱਚ ਮਨੁੱਖ ਨੂੰ ਕਿਸ ਨੂੰ ਮੰਦਾ ਕਹਿਣ ਤੋਂ ਵਰਜਿਆ ਗਿਆ ਹੈ?
(ੳ) ਪੁਰਸ਼ ਨੂੰ
(ਅ) ਰਾਜੇ ਨੂੰ
(ੲ) ਇਸਤਰੀ ਨੂੰ
(ਸ) ਭੰਡਾਰੀ ਨੂੰ
ਪ੍ਰਸ਼ਨ 23. ਮਨੁੱਖ ਕਿਸ ਦੀ ਕੁੱਖ ਤੋਂ ਪੈਦਾ ਹੁੰਦਾ ਹੈ?
(ੳ) ਧਰਤੀ ਦੀ
(ਅ) ਪ੍ਰਕਿਰਤੀ ਦੀ
(ੲ) ਇਸਤਰੀ ਦੀ
(ਸ) ਪਰਬਤ ਦੀ
ਪ੍ਰਸ਼ਨ 24. ਮਨੁੱਖ ਕਿਸ ਦੀ ਕੁੱਖ ਵਿੱਚ ਪਲ਼ਦਾ ਹੈ?
(ੳ) ਇਸਤਰੀ ਦੀ
(ਅ) ਪ੍ਰਕਿਰਤੀ ਦੀ
(ੲ) ਧਰਤੀ ਦੀ
(ਸ) ਜੰਗਲ ਦੀ
ਪ੍ਰਸ਼ਨ 25. ਕਿਸ ਦੀ ਕੁੱਖ ਤੋਂ ਰਾਜੇ/ਵੱਡੇ-ਵੱਡੇ ਲੋਕ ਪੈਦਾ ਹੁੰਦੇ ਹਨ?
(ੳ) ਧਰਤੀ ਦੀ
(ਅ) ਇਸਤਰੀ ਦੀ
(ੲ) ਪ੍ਰਕਿਰਤੀ ਦੀ
(ਸ) ਪਰਬਤਾਂ ਦੀ
ਪ੍ਰਸ਼ਨ 26. ਸੰਤਾਨ ਦੀ ਉਤਪਤੀ ਜਾਂ ਪਰਿਵਾਰਿਕ ਵਿਕਾਸ ਦਾ ਰਾਹ ਕਿਸ ਤੋਂ ਚੱਲਦਾ ਹੈ?
(ੳ) ਇਸਤਰੀ ਤੋਂ
(ਅ) ਜੀਵਾਂ ਤੋਂ
(ੲ) ਭੂਮੀ ਤੋਂ
(ਸ) ਖੂਨ ਤੋਂ
ਪ੍ਰਸ਼ਨ 27. ‘ਭੰਡਿ’ ਦਾ ਕੀ ਅਰਥ ਹੈ?
(ੳ) ਭੰਡਣਾ
(ਅ) ਨਕਲਚੀ
(ੲ) ਭਾਂਡਾ
(ਸ) ਇਸਤਰੀ
ਪ੍ਰਸ਼ਨ 28. ‘ਮੰਗਣੁ’ ਦਾ ਕਿਹੜਾ ਅਰਥ ਠੀਕ ਹੈ?
(ੳ) ਕੁੜਮਾਈ
(ਅ) ਭਿਖਾਰੀ
(ੲ) ਭਿੱਖਿਆ
(ਸ) ਸਾਥ
ਪ੍ਰਸ਼ਨ 29. ‘ਬੰਧਾਨੁ’ ਸ਼ਬਦ ਦਾ ਕੀ ਅਰਥ ਹੈ?
(ੳ) ਰਿਸ਼ਤੇਦਾਰੀ
(ਅ) ਰੁਕਾਵਟ
(ੲ) ਵਿਰੋਧ
(ਸ) ਬੰਧਨ
ਪ੍ਰਸ਼ਨ 30. ‘ਰਾਜਾਨ’ ਦਾ ਠੀਕ ਅਰਥ ਚੁਣੋ।
(ੳ) ਰਾਜਕੁਮਾਰ
(ਅ) ਸਿਆਣਾ
(ੲ) ਅਕਲਮੰਦ
(ਸ) ਰਾਜੇ