ਵੇਰਕਾ ਮਿਲਕ ਪਲਾਂਟ ਨੂੰ ਪੱਤਰ


ਤੁਸੀਂ ਵੇਰਕਾ ਮਿਲਕ-ਪਲਾਂਟ ਦੇ ਉਤਪਾਦ ਵੇਚਣ ਦਾ ਕਾਰੋਬਾਰ ਆਪਣੇ ਇਲਾਕੇ ਵਿੱਚ ਕਰਨਾ ਚਾਹੁੰਦੇ ਹੋ। ਇਸ ਬਾਰੇ ਵੇਰਕਾ ਦੇ ਵੱਖ-ਵੱਖ ਉਤਪਾਦਾਂ ਆਦਿ ਦੀ ਜਾਣਕਾਰੀ ਲੈਣ ਹਿਤ ਨੇੜਲੇ ਵੇਰਕਾ ਮਿਲਕ ਪਲਾਂਟ ਦੇ ਮੈਨੇਜਰ ਨੂੰ ਪੱਤਰ ਲਿਖੋ।


ਪਿੰਡ ਤੇ ਡਾਕਘਰ…………,

ਤਹਿਸੀਲ…………,

ਜਿਲ੍ਹਾ …………,

………… ਸ਼ਹਿਰ।

ਮਿਤੀ : 7 ਮਾਰਚ, 20…..

ਸੇਵਾ ਵਿਖੇ

ਮੈਨੇਜਰ ਸਾਹਿਬ,

ਵੇਰਕਾ ਮਿਲਕ-ਪਲਾਂਟ,

………….ਸ਼ਹਿਰ।

ਵਿਸ਼ਾ : ਵੇਰਕਾ ਦੇ ਉਤਪਾਦ ਵੇਚਣ ਦਾ ਕਾਰੋਬਾਰ ਕਰਨ ਸੰਬੰਧੀ।

ਸ੍ਰੀਮਾਨ ਜੀ,

ਮੈਂ ਬੀ.ਏ. ਪਾਸ ਬੇਰੁਜ਼ਗਾਰ ਨੌਜਵਾਨ ਹਾਂ ਅਤੇ ਵੇਰਕਾ ਦੇ ਉਤਪਾਦ ਵੇਚਣ ਦਾ ਇੱਛਕ ਹਾਂ। ਇਸ ਸੰਬੰਧ ਵਿੱਚ ਮੈਂ ਹੇਠ ਦਿੱਤੀ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦਾ ਹਾਂ :

(ੳ) ਵੇਰਕਾ ਦੇ ਕਾਰੋਬਾਰ ਦੇ ਸੰਬੰਧ ਵਿੱਚ ਤੁਹਾਡੀਆਂ ਕੀ ਸ਼ਰਤਾਂ ਹਨ ?

(ਅ) ਇਸ ਸੰਬੰਧ ਵਿੱਚ ਕੋਈ ਸਕਿਊਰਿਟੀ ਜਮ੍ਹਾ ਕਰਵਾਉਣੀ ਪਏਗੀ ਜਾਂ ਨਹੀਂ ?

(ੲ) ਦੁੱਧ, ਦਹੀ, ਲੱਸੀ, ਮੱਖਣ, ਘਿਉ, ਪਨੀਰ, ਆਈਸ-ਕ੍ਰੀਮ ਆਦਿ ਦੀ ਘੱਟ ਤੋਂ ਘੱਟ ਕਿੰਨੀ ਮਾਤਰਾ ਲੈਣੀ ਪਏਗੀ ?

(ਸ) ਤੁਹਾਡੇ ਵੱਖ-ਵੱਖ ਉਤਪਾਦ ਕਿਸ-ਕਿਸ ਪੈਕਿੰਗ ਵਿੱਚ ਉਪਲਬਧ ਹੋਣਗੇ ਅਤੇ ਇਹਨਾਂ ਦੀ ਕੀ-ਕੀ ਕੀਮਤ ਹੋਏਗੀ ?

(ਹ) ਛਪੀ ਹੋਈ ਕੀਮਤ ‘ਤੇ ਕਿੰਨੇ ਪ੍ਰਤਿਸ਼ਤ ਛੋਟ ਦਿੱਤੀ ਜਾਏਗੀ ?

(ਕ) ਇਹਨਾਂ ਉਤਪਾਦਾਂ ਦਾ ਭੁਗਤਾਨ ਕਿਸ ਤਰ੍ਹਾਂ ਕਰਨਾ ਪਏਗਾ ?

ਆਸ ਹੈ ਤੁਸੀਂ ਉਪਰੋਕਤ ਜਾਣਕਾਰੀ ਦੇ ਕੇ ਧੰਨਵਾਦੀ ਬਣਾਓਗੇ।

ਧੰਨਵਾਦ ਸਹਿਤ,

ਆਪ ਦਾ ਵਿਸ਼ਵਾਸਪਾਤਰ,

ਰਤਨ ਸਿੰਘ