CBSEClass 9th NCERT PunjabiEducationPunjab School Education Board(PSEB)

ਵਿਸਾਖੀ ਦਾ ਮੇਲਾ – ਇੱਕ ਸ਼ਬਦ ਵਾਲੇ ਉੱਤਰ


ਵਿਸਾਖੀ ਦਾ ਮੇਲਾ : ਧਨੀ ਰਾਮ ਚਾਤ੍ਰਿਕ


ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇੱਕ ਸ਼ਬਦ/ਇੱਕ ਲਾਈਨ ਵਿੱਚ ਦਿਓ-


ਪ੍ਰਸ਼ਨ 1. ਵਿਸਾਖੀ ਦੇ ਮੇਲੇ ਸਮੇਂ ਕਿਹੜੀ ਫ਼ਸਲ ਪੱਕ ਜਾਂਦੀ ਹੈ?

ਉੱਤਰ : ਕਣਕ।

ਪ੍ਰਸ਼ਨ 2. ਵਿਸਾਖ ਵਿੱਚ ਕੀ ਰਸ ਗਿਆ ਹੈ?

ਉੱਤਰ : ਲੁਕਾਠ।

ਪ੍ਰਸ਼ਨ 3. ਵਿਸਾਖ ਵਿੱਚ ਬੇਰੀਆਂ ਕਿਉਂ ਲਿਫ਼ ਗਈਆਂ ਹਨ?

ਉੱਤਰ : ਆਪਣੇ ਫਲਾਂ (ਬੇਰਾਂ) ਦੇ ਭਾਰ ਕਾਰਨ।

ਪ੍ਰਸ਼ਨ 4. ‘ਵਿਸਾਖੀ ਦਾ ਮੇਲਾ’ ਕਵਿਤਾ ਕਿਸ ਕਵੀ ਦੀ ਰਚਨਾ ਹੈ?

ਉੱਤਰ : ਧਨੀ ਰਾਮ ਚਾਤ੍ਰਿਕ ਦੀ।

ਪ੍ਰਸ਼ਨ 5. ‘ਵਿਸਾਖੀ ਦਾ ਮੇਲਾ’ ਕਵਿਤਾ ਕਿਸ ਨੂੰ ਸੰਬੋਧਿਤ ਹੈ?

ਉੱਤਰ : ਪ੍ਰੇਮਿਕਾ ਨੂੰ।

ਪ੍ਰਸ਼ਨ 6. ਕਵਿਤਾ ‘ਵਿਸਾਖੀ ਦਾ ਮੇਲਾ’ ਮੁਤਾਬਕ ਜੱਗ ਉੱਤੇ ਕਿਸ ਦੀ ਨਜ਼ਰ ਸਵੱਲੀ ਹੈ?

ਉੱਤਰ : ਸਾਈਂ ਦੀ ਨਜ਼ਰ।

ਪ੍ਰਸ਼ਨ 7. ਵਣਜਾਰੇ ਕਿੱਥੋਂ ਆਏ ਹਨ?

ਉੱਤਰ : ਵਣਜਾਰੇ ਦੂਰ-ਦੁਰਾਡੇ ਤੋਂ ਆਏ ਹਨ।

ਪ੍ਰਸ਼ਨ 8. ਕਵਿਤਾ ‘ਵਿਸਾਖੀ ਦਾ ਮੇਲਾ’ ਅਨੁਸਾਰ ਮੇਲੇ ਵਿੱਚ ਝੂਠੇ ਗਹਿਣਿਆਂ ਦੀ ਕੀ ਲੱਗੀ ਹੋਈ ਹੈ?

ਉੱਤਰ : ਮੇਲੇ ਵਿੱਚ ਝੂਠੇ ਗਹਿਣਿਆਂ ਦੀ ਮੰਡੀ ਲੱਗੀ ਹੋਈ ਹੈ।

ਪ੍ਰਸ਼ਨ 9. ‘ਵਿਸਾਖੀ ਦਾ ਮੇਲਾ’ ਕਵਿਤਾ ਅਨੁਸਾਰ ਸ਼ੁਕੀਨਾਂ ਦੀ ਭੀੜ ਕਿੱਥੇ ਜੁੜੀ ਹੈ?

ਉੱਤਰ : ਹੱਟੀ-ਹੱਟੀ ਉੱਤੇ।

ਪ੍ਰਸ਼ਨ 10. ਕਿਹੜੇ ਫਲਾਂ ਨੂੰ ਬੂਰ ਪੈ ਗਿਆ ਹੈ?

ਉੱਤਰ : ਅੰਬਾਂ ਨੂੰ।

ਪ੍ਰਸ਼ਨ 11. ‘ਗੁਲਾਬ ਹੱਸਿਆ’ ਦਾ ਅਰਥ ਸਪਸ਼ਟ ਕਰੋ।

ਉੱਤਰ : ਗੁਲਾਬ ਖਿੜ ਗਿਆ ਹੈ।

ਪ੍ਰਸ਼ਨ 12. ‘ਸਾਈਂ’ ਸ਼ਬਦ ਦਾ ਅਰਥ ਕੀ ਹੈ?

ਉੱਤਰ : ਰੱਬ, ਈਸ਼ਵਰ ਜਾਂ ਪਰਮਾਤਮਾ।

ਪ੍ਰਸ਼ਨ 13. ‘ਸਵੱਲੀ’ ਸ਼ਬਦ ਦਾ ਅਰਥ ਸਪਸ਼ਟ ਕਰੋ।

ਉੱਤਰ : ਮੇਹਰ ਭਰੀ।

ਪ੍ਰਸ਼ਨ 14. ਮੇਲੇ ਵਿੱਚ ਕਿਸ ਚੀਜ਼ ਦਾ ਕੋਈ ਅੰਤ ਨਹੀਂ ਹੈ?

ਉੱਤਰ : ਗਜਰਿਆਂ ਤੇ ਵੰਗਾਂ ਦਾ।

ਪ੍ਰਸ਼ਨ 15. ‘ਝੂਠੇ ਗਹਿਣਿਆਂ’ ਦਾ ਭਾਵ ਕਿਸ ਤਰ੍ਹਾਂ ਦੇ ਗਹਿਣਿਆਂ ਤੋਂ ਹੈ?

ਉੱਤਰ : ਨਕਲੀ (ਬਣਾਉਟੀ) ਗਹਿਣੇ।

ਪ੍ਰਸ਼ਨ 16. ਮੇਲੇ ਵਿੱਚ ਤਮਾਸ਼ੇ ਕੌਣ ਵਿਖਾ ਰਹੇ ਹਨ?

ਉੱਤਰ : ਮਦਾਰੀ ਅਤੇ ਜੋਗੀ।

ਪ੍ਰਸ਼ਨ 17. ਛਿੰਝਾਂ ਵਿੱਚ ਕੌਣ ਗੱਜ ਰਹੇ ਹਨ?

ਉੱਤਰ : ਪਹਿਲਵਾਨ।

ਪ੍ਰਸ਼ਨ 18. ਭੀੜ ਵਿੱਚ ਮੋਢੇ ਨਾਲ ਕੀ ਵੱਜਦਾ ਹੈ?

ਉੱਤਰ : ਮੋਢਾ।

ਪ੍ਰਸ਼ਨ 19. ਦੁਕਾਨਾਂ ‘ਤੇ ਕਿਹੜੇ ਲੋਕਾਂ ਦੀ ਭੀੜ ਹੈ?

ਉੱਤਰ : ਸ਼ੁਕੀਨਾਂ ਦੀ।

ਪ੍ਰਸ਼ਨ 20. ਕਵਿਤਾ ਵਿੱਚ ਨੌਜਵਾਨ ਕਿਸ ਨੂੰ ਮੇਲੇ ਜਾਣ ਲਈ ਆਖਦਾ ਹੈ?

ਉੱਤਰ : ਆਪਣੀ ਪ੍ਰੇਮਿਕਾ ਨੂੰ।