CBSEClass 9th NCERT PunjabiEducationPunjab School Education Board(PSEB)

ਵਸਤੂਨਿਸ਼ਠ ਪ੍ਰਸ਼ਨ – ਵਹਿਮੀ ਤਾਇਆ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਵਾਰਤਕ – ਭਾਗ (ਜਮਾਤ ਨੌਵੀਂ)

ਵਹਿਮੀ ਤਾਇਆ – ਸੂਬਾ ਸਿੰਘ


ਪ੍ਰਸ਼ਨ 1 . ‘ਵਹਿਮੀ ਤਾਇਆ’ ਲੇਖ ਦਾ ਲੇਖਕ ਕੌਣ ਹੈ ?

ਉੱਤਰ – ਸੂਬਾ ਸਿੰਘ

ਪ੍ਰਸ਼ਨ 2 . ਸੂਬਾ ਸਿੰਘ ਦਾ ਜੀਵਨ – ਕਾਲ ਦੱਸੋ ।

ਉੱਤਰ – 1912 – 1981 ਈ .

ਪ੍ਰਸ਼ਨ 3 .ਸੂਬਾ ਸਿੰਘ ਦਾ ਜਨਮ ਕਿੱਥੇ ਹੋਇਆ ?

ਉੱਤਰ – ਊਧੋ ਨੰਗਲ (ਅੰਮ੍ਰਿਤਸਰ)

ਪ੍ਰਸ਼ਨ 4 . ਸੂਬਾ ਸਿੰਘ ਕਿਸ ਤਰ੍ਹਾਂ ਦੇ ਲੇਖਕ ਕਰਕੇ ਜਾਣੇ ਜਾਂਦੇ ਸਨ ?

ਉੱਤਰ – ਹਾਸ – ਵਿਅੰਗ

ਪ੍ਰਸ਼ਨ 5 . ‘ਵਹਿਮੀ ਤਾਇਆ’ ਲੇਖ ਦਾ ਮੁੱਖ ਪਾਤਰ ਕੌਣ ਹੈ ?

ਉੱਤਰ – ਤਾਇਆ ਮਨਸਾ ਰਾਮ

ਪ੍ਰਸ਼ਨ 6 . ਤਾਇਆ ਮਨਸਾ ਰਾਮ ਨੂੰ ਸਾਰੇ ਮੁਹੱਲੇ ਵਾਲੇ ਕੀ ਸਮਝਦੇ ਹਨ ?

ਉੱਤਰ – ਵਹਿਮੀ

ਪ੍ਰਸ਼ਨ 7 .ਦੁਨੀਆ ਵਿੱਚ ਕਿਸ ਬੀਮਾਰੀ ਦਾ ਇਲਾਜ ਨਹੀਂ ਹੈ ?

ਉੱਤਰ – ਵਹਿਮ ਦਾ

ਪ੍ਰਸ਼ਨ 8 . ਤਾਇਆ ਮਨਸਾ ਰਾਮ ਕਿਹੜੇ ਹਕੀਮ ਦਾ ਨਾਂ ਲੈਂਦਾ ਹੈ ?

ਉੱਤਰ – ਕਰਤਾਰ ਚੰਦ ਦਾ

ਪ੍ਰਸ਼ਨ 9 . ਤਾਇਆ ਮਨਸਾ ਰਾਮ ਨੇ ਕੁੱਤੇ ਦੇ ਦੰਦ ਮਾਰਨ ਦੇ ਵਹਿਮ ਵਿੱਚ ਕਿੰਨੇ ਟੀਕੇ ਲਗਵਾਏ ?

ਉੱਤਰ – ਚੌਦਾਂ

ਪ੍ਰਸ਼ਨ 10 . ਘੋੜਿਆਂ ਦੀ ਲਿੱਦ ਉੱਤੇ ਡਿੱਗਣ ਨਾਲ ਤਾਇਆ ਮਨਸਾ ਰਾਮ ਨੂੰ ਕਿਹੜੀ ਬੀਮਾਰੀ ਹੋਣ ਦਾ ਵਹਿਮ ਲੱਗ ਗਿਆ ?

ਉੱਤਰ – ਟੈਟਨਸ

ਪ੍ਰਸ਼ਨ 11 . ਤਾਇਆ ਮਨਸਾ ਰਾਮ ਦੇ ਟੀਕਾ ਲਾਉਣ ਵਾਲੇ ਡਾਕਟਰ ਨੇ ਕਿੰਨੇ ਪੈਸੇ ਲਏ ?

ਉੱਤਰ –  60 ਰੁਪਏ

ਪ੍ਰਸ਼ਨ 12 . ਤਾਇਆ ਮਨਸਾ ਰਾਮ ਨੂੰ ਅੰਤ ਵਿੱਚ ਕਿਹੜਾ ਵਹਿਮ ਲੱਗਾ ?

ਉੱਤਰ – ਬੱਕਰੀ ਦੁਆਰਾ ਮਾਰੇ ਜਾਣ ਦਾ