ਸੰਖੇਪ ਰਚਨਾ – ਚੰਦਰਮਾ ਉੱਤੇ ਰਾਤ ਦਾ ਦ੍ਰਿਸ਼


ਚੰਦਰਮਾ ਤੇ ਵਸਦੀ ‘ਦਾਦੀ ਮਾਂ’ ਜਿਸ ਦੀਆਂ ਕਹਾਣੀਆਂ ਮੈਨੂੰ ਮੇਰੇ ਦਾਦੀ ਜੀ ਸੁਣਾਇਆ ਕਰਦੇ ਸਨ, ਦੀ ਤਲਾਸ਼ ਵਿਚ ਮੈਂ ਨਿਕਲ ਪਿਆ। ਹਰ ਪਾਸੇ ਧੁੱਪ ਕਾਲੀ ਰਾਤ ਸੀ। ਚੰਦਰਮਾ ਦੀ ਰਾਤ, ਧਰਤੀ ਦੀ ਰਾਤ ਵਰਗੀ ਨਹੀਂ ਸੀ। ਇਹ ਰਾਤ ਬਹੁਤ ਠੰਡੀ ਤੇ ਡਰਾਉਣੀ ਸੀ। ਬ੍ਰਹਿਮੰਡ ਵਿੱਚੋਂ ਟੁਟਦੇ ਅਤੇ ਚੰਦਰਮਾ ਉਤੇ ਡਿਗਦੇ ਤਾਰੇ ਦ੍ਰਿਸ਼ ਨੂੰ ਹੋਰ ਵੀ ਭਿਆਨਕ ਬਣਾ ਰਹੇ ਸਨ। ਮੇਰੇ ਉਪਰਲਾ ਅਸਮਾਨ ਅਤੇ ਤਾਰੇ ਓਡੇ ਸੁਹਣੇ ਨਹੀਂ ਸਨ ਲੱਗਦੇ, ਜਿੱਡੇ ਸੁਹਣੇ ਧਰਤੀ ਉਤੇ ਲੱਗਦੇ ਸਨ। ਧਰਤੀ ਉਤੇ ਬੈਠਿਆਂ ਅਸੀਂ ਸਮਝਦੇ ਸਾਂ ਕਿ ਅਸਮਾਨ ਨੀਲਾ ਹੈ। ਪਰ ਇੱਥੇ ਆ ਕੇ ਪਤਾ ਲਗਾ ਹੈ ਕਿ ਅਸਮਾਨ ਨੀਲਾ, ਨਹੀਂ ਸਗੋਂ ਗੂੜ੍ਹਾ ਕਾਲਾ ਹੈ। (100 ਸ਼ਬਦ)


ਪੈਰੇ ਨੂੰ ਧਿਆਨ ਨਾਲ ਪੜ੍ਹੋ। ਭਾਵੇਂ ਪਹਿਲੇ ਵਾਕ ਵਿਚ ਲੇਖਕ ਨੇ ਦੱਸਿਆ ਹੈ ਕਿ ਉਹ ‘ਦਾਦੀ ਮਾਂ’ ਦੀ ਤਲਾਸ਼ ਵਿਚ ਚੰਨ ਉਤੇ ਗਿਆ, ਪਰ ਪੈਰੇ ਵਿਚ ‘ਦਾਦੀ ਮਾਂ’ ਦੀ ਢੂੰਡ-ਭਾਲ ਦਾ ਕੋਈ ਜ਼ਿਕਰ ਨਹੀਂ ਲੇਖਕ ਨੇ ਕੇਵਲ ਚੰਦਰਮਾ ਉਤੇ ਰਾਤ ਦਾ ਦ੍ਰਿਸ਼ ਬਿਆਨ ਕੀਤਾ ਹੈ। ਇਹਦੇ ਲਈ ਉਹਨੇ ਠੰਡੀ, ਘੁੱਪ-ਕਾਲੀ ਤੇ ਡਰਾਉਣੀ ਆਦਿ ਵਿਸ਼ੇਸ਼ਣ ਵਰਤੇ ਹਨ। ਅਸਮਾਨ ਨੂੰ ਗੂੜ੍ਹਾ ਨੀਲਾ, ਤਾਰਿਆਂ ਨੂੰ ਕਿਸੇ ਹਦ ਤਕ ਕੁਰੂਪ ਤੇ ਸਾਰੇ ਦ੍ਰਿਸ਼ ਨੂੰ ਭਿਆਨਕ ਤੇ ਵਿਕਰਾਲ ਦੱਸਿਆ ਹੈ। ਇਸ ਪੈਰੇ ਦਾ ਸਿਰਲੇਖ ‘ਚੰਦਰਮਾ ਉਤੇ ਰਾਤ ਦਾ ਦ੍ਰਿਸ਼’ ਠੀਕ ਰਹੇਗਾ। ਬੋਲੋੜੀਆਂ ਗੱਲਾਂ ਦੀ ਕਾਂਟ-ਛਾਂਟ ਕਰਕੇ ਸੰਖੇਪ ਰਚਨਾ ਇਸ ਪ੍ਰਕਾਰ ਬਣੇਗੀ।


ਸਿਰਲੇਖ : ਚੰਦਰਮਾਂ ਉਤੇ ਰਾਤ ਦਾ ਦ੍ਰਿਸ਼

‘ਦਾਦੀ ਮਾਂ’ ਦੀ ਭਾਲ ਵਿਚ ਮੈਂ ਰਾਤੀ ਚੰਦ ਉੱਤੇ ਗਿਆ। ਉਥੇ ਘੁੱਪ-ਹਨੇਰਾ, ਠੰਡ ਤੇ ਸਹਿਮ ਸੀ। ਅਸਮਾਨ ਗੂੜ੍ਹਾ ਕਾਲਾ ਤੇ ਤਾਰੇ ਫਿੱਕੇ ਜਿਹੇ ਸਨ। ਬ੍ਰਹਿਮੰਡ ਵਿੱਚੋਂ ਡਿਗਦੇ ਤਾਰਿਆਂ ਕਾਰਨ ਇਹ ਦ੍ਰਿਸ਼ ਵਧੇਰੇ ਡਰਾਉਣਾ ਲੱਗਦਾ ਸੀ। (35 ਸ਼ਬਦ)