ਮੇਰੇ ਵੱਡੇ ਵਡੇਰੇ – ਔਖੇ ਸ਼ਬਦਾਂ ਦੇ ਅਰਥ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਵਾਰਤਕ – ਭਾਗ (ਜਮਾਤ ਦਸਵੀਂ)
ਮੇਰੇ ਵੱਡੇ ਵਡੇਰੇ – ਗਿਆਨੀ ਗੁਰਦਿੱਤ ਸਿੰਘ
ਰਈਸ – ਅਮੀਰ
ਬਖ਼ਤਾਵਰ – ਭਾਗਸ਼ਾਲੀ
ਅਧਿਆਤਮਿਕ – ਰੂਹਾਨੀ
ਖੇਤਰ – ਸਥਾਨ
ਮੁਲਾਜ਼ਮ – ਕਰਮਚਾਰੀ, ਸੇਵਾਦਾਰ
ਲੇਖਾ – ਖਾਤਾ
ਵਿਸਵੇਦਾਰ – ਜ਼ਿਮੀਂਦਾਰ
ਜੁੱਸਾ – ਤਕੜਾ ਸਰੀਰ
ਗਾਲੜੀ – ਬਹੁਤ ਬੋਲਣ ਵਾਲਾ ਵਿਅਕਤੀ
ਚਟਖਾਰਾ – ਗੱਲ ਨੂੰ ਸੁਆਦਲੀ ਬਣਾਉਣ ਵਾਲਾ ਹੁਨਰ
ਹਊਆ – ਡਰ, ਖੌਫ਼
ਸ਼ਰੀਕਾ – ਭਾਈਚਾਰਾ
ਵਰਤਾਵਿਆ – ਵਰਤਾਉਣ ਵਾਲਾ
ਕੁਲ – ਖਾਨਦਾਨ
ਪੱਠੇ – ਚੇਲੇ
ਚਾਂਭਲੇ – ਭੂਤਰੇ ਹੋਏ
ਫ਼ਤਿਹ – ਜਿੱਤ
ਜੰਗਲ – ਬਣ , ਬੀੜ
ਭੂਸਰਿਆ – ਚਾਂਭਲਿਆ
ਨਾਬਰ – ਇਨਕਾਰੀ
ਰਸਤ – ਰਸਦ
ਪੰਡ – ਗੱਠੜੀ
ਗੰਡ – ਗੁੜ ਦੀ ਪੱਤ ਠੰਢੀ ਕਰਨ ਲਈ ਲੱਕੜ ਦਾ ਢਾਂਚਾ
ਕੁਵੇਲੇ – ਨਿਸ਼ਚਿਤ ਸਮੇਂ ਤੋਂ ਦੇਰੀ ਦਾ ਭਾਵ
ਤਾਕਤਵਰ – ਬਲਵਾਨ
ਰੁੱਖ – ਦਰਖਤ
ਨਿਹੋਰੇ – ਸ਼ਿਕਵਾ , ਤਾਹਨਾ
ਹੀਣਤਾ – ਹੇਠੀ, ਅਨਾਦਰ
ਲੋਹਾ ਲੈਣਾ – ਟੱਕਰ ਲੈਣੀ
ਛਿੰਝ – ਅਖਾੜਾ
ਮੱਘ – ਖੱਪਾ, ਮਘੋਰਾ
ਜਿਸਮ – ਸਰੀਰ
ਜੁੱਸਾ – ਤਕੜਾ ਸਰੀਰ
ਬੁੱਕਲ – ਕੰਬਲ ਆਦਿ ਨੂੰ ਧੌਣ ਤੋਂ ਥੱਲੇ ਬਾਹਵਾਂ ਦੁਆਲੇ ਲਪੇਟਣ ਦੀ ਕਿਰਿਆ
ਪੱਤ – ਇੱਜ਼ਤ
ਧੀਰਜ – ਹੌਸਲਾ
ਘੋਰੜੂ – ਮੁਸ਼ਕਲ ਨਾਲ ਸਾਹ ਆਉਣ ਦਾ ਭਾਵ
ਖਹਿੜਾ – ਪਿੱਛਾ
ਲੁੰਗ-ਲਾਣਾ – ਪਰਿਵਾਰ ਦੇ ਜੀਅ
ਅਲਹਿਦਾ – ਵੱਖਰਾ, ਜੁਦਾ
ਰਾਹ – ਰਸਤਾ
ਅੜਿੱਕਾ – ਅੜਚਨ
ਬੜ੍ਹਾਂਗ – ਵਢਾਂਗ, ਛਾਂਗੇ ਹੋਏ ਰੁੱਖ ਦੇ ਵੱਡੇ ਟਾਹਣੇ
ਛਾਂਗ ਛਗਾਈ – ਛਾਂਗਣ ਦਾ ਕੰਮ
ਇਤਬਾਰ – ਯਕੀਨ, ਵਿਸ਼ਵਾਸ
ਲਟੈਣ – ਸ਼ਤੀਰੀ, ਵੱਡਾ ਸ਼ਤੀਰ
ਪ੍ਰਤੱਖ – ਸਪਸ਼ਟ, ਸਾਫ਼
ਡੰਗਰ – ਪਸ਼ੂ
ਵੱਗ – ਪਸ਼ੂਆਂ ਦਾ ਸਮੂਹ
ਟੰਬਾ – ਸੋਟੀ
ਗੇਲੀ – ਗੋਲਾਕਾਰ ਲੰਮੀ ਅਤੇ ਮੋਟੀ ਲੱਕੜ
ਜੁਆਰ – ਪਸ਼ੂਆਂ ਦੇ ਚਾਰੇ ਦੀ ਇੱਕ ਕਿਸਮ , ਚਰੀ
ਪੰਡ – ਗੱਠੜੀ
ਮੁਗਦਰ – ਭਾਰ ਚੁੱਕਣ ਦੀ ਕਸਰਤ ਕਰਨ ਦਾ ਇੱਕ ਸੰਦ ਜੋ ਲੱਕੜ ਜਾਂ ਪੱਥਰ ਆਦਿ ਦਾ ਬਣਿਆ ਹੁੰਦਾ ਹੈ, ਮੋਹਲਾ
ਨਰੋਆ – ਅਰੋਗ / ਤਕੜਾ
ਵਗਾਹ – ਭੂਆਂ ਕੇ
ਭਾਲ – ਖੋਜ
ਅੜਿੱਕਾ – ਰੁਕਾਵਟ, ਅੜਚਨ
ਤੀਵੀਆਂ – ਇਸਤਰੀਆਂ
ਕੰਧ – ਦੀਵਾਰ
ਨਜ਼ਰਾਨਾ – ਸੌਗਾਤ
ਤਿੱਥ – ਤਾਰੀਖ, ਮਿਤੀ
ਤਿਉਹਾਰ – ਪੁਰਬ
ਕਰਤਬ – ਜੌਹਰ
ਹੌਸਲਾ – ਹਿੰਮਤ
ਸੰਗਲ – ਲੋਹੇ ਦੀ ਮੋਟੀ ਜ਼ੰਜੀਰ
ਕੁੱਛੜ – ਗੋਦੀ
ਲਾਜ – ਇੱਜ਼ਤ
ਸਾਧ – ਸਾਧੂ, ਸੰਤ
ਸਹਿਮ – ਡਰ, ਭੈ
ਪ੍ਰਮਾਣਿਕ – ਠੋਸ ਸਬੂਤ, ਸਹੀ