ਮੁਹਾਵਰੇ
ਥ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
1. ਥਰ-ਥਰ ਕੰਬਣਾ : (ਬਹੁਤ ਡਰਣਾ) ਸਾਡੇ ਸਾਇੰਸ ਵਾਲੇ ਮਾਸਟਰ ਜੀ ਤੋਂ ਸਾਰੇ ਬੱਚੇ ਥਰ-ਥਰ ਕੰਬਦੇ ਹਨ।
2. ਥੁੱਕਾਂ ਮੋਢਿਆਂ ਉੱਪਰੋਂ ਸੁੱਟਣੀਆਂ : (ਹੰਕਾਰੇ ਜਾਣਾ) ਵਜ਼ੀਰ ਸਿੰਘ ਦਾ ਪੁੱਤਰ ਅਮਰੀਕਾ ਪੱਕਾ ਹੋ ਗਿਆ ਹੈ ਪਰ ਉਹ ਤਾਂ ਹੁਣ ਥੁੱਕਾਂ ਮੋਢਿਆਂ ਉੱਪਰੋਂ ਸੁੱਟਣ ਲਗ ਪਿਆ ਹੈ। ਇਹ ਚੰਗੀ ਗੱਲ ਨਹੀਂ।
3. ਥਾਂਏਂ ਮਾਰਨਾ : (ਉਸੇ ਸਮੇਂ ਮਾਰ ਦੇਣਾ) ਸੈਲਰ ਵਿੱਚ ਡਾਕਾ ਮਾਰ ਕੇ ਡਕੈਟੀਆਂ ਨੇ ਚੌਂਕੀਦਾਰ ਤੇ ਗਾਰਡ ਨੂੰ ਥਾਂਏਂ ਹੀ ਮਾਰ ਦਿੱਤਾ।
4. ਥੁੱਕ ਕੇ ਚੱਟਣਾ : (ਵਾਅਦੇ ਤੋਂ ਮੁਕਰਨਾ) ਚੰਦਾ ਦੇਣ ਤੋਂ ਇਨਕਾਰ ਕਰ ਰਹੇ ਰਮਨ ਨੂੰ ਰਾਜੂ ਨੇ ਕਿਹਾ, ‘ਤੂੰ ਥੁੱਕ ਕੇ ਚਟਦਾ ਏਂ, ਪਹਿਲਾਂ ਤੂੰ ਆਪ ਹੀ 5000 ਰੁਪਏ (ਚੰਦਾ) ਦੇਣ ਦੀ ਜ਼ਬਾਨ ਕੀਤੀ ਸੀ।’
5. ਥੁੱਕੀਂ ਵੜੇ ਪਕਾਉਣੇ : (ਥੋੜ੍ਹੇ ਪੈਸੇ ਜਾਂ ਜਤਨ ਨਾਲ ਕੋਈ ਵੱਡਾ ਕੰਮ ਕਰਨ ਦੀ ਕੋਸ਼ਸ਼ ਕਰਨਾ) ਜਦ ਮੋਹਨ ਨੇ ਸੋਹਨ ਨੂੰ ਕਿਹਾ ਕਿ ਮੈਂ ਆਪਣੀ ਧੀ ਦੇ ਵਿਆਹ ਵਿੱਚ ਕੇਵਲ ਪੰਜਾਹ ਹਜ਼ਾਰ ਰੁਪਿਆ ਖ਼ਰਚਾਂਗਾ ਤਾਂ ਸੋਹਨ ਨੇ ਕਿਹਾ, ‘ਤੂੰ ਤਾਂ ਥੁੱਕੀਂ ਵੜੇ ਪਕਾਉਣੇ ਚਾਹੁੰਦਾ ਏਂ, ਅਜਿਹੇ ਕੰਮਾਂ ਵਿੱਚ ਤਾਂ ਲੱਖਾਂ ਦਾ ਖ਼ਰਚ ਹੁੰਦਾ ਏ।
6. ਥਈਆ ਥਈਆ ਕਰਨਾ : ਰੌਲਾ-ਰੱਪਾ ਪਾਉਣਾ।
7. ਥਾਪੀ ਦੇਣਾ : ਹੱਲਾ-ਸ਼ੇਰੀ ਦੇਣੀ।
8. ਥੁੱਕ ਦੇਣਾ : ਤਿਆਗਣਾ।
9. ਥੁੱਕ ਲਾਉਣਾ : ਠੱਗਣਾ।