Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਮਹਿਮੂਦ ਗਜ਼ਨਵੀ ਦੇ ਹਮਲੇ


ਪ੍ਰਸ਼ਨ. ਮਹਿਮੂਦ ਗਜ਼ਨਵੀ ਦੇ ਹਮਲਿਆਂ ਦੇ ਕਾਰਨ ਤੇ ਸਿੱਟੇ ਦੱਸੋ।

ਉੱਤਰ : ਮਹਿਮੂਦ ਗਜ਼ਨਵੀ ਨੇ ਭਾਰਤ ਉੱਤੇ ਸਤਾਰ੍ਹਾਂ ਵਾਰੀ ਹਮਲੇ ਕੀਤੇ ਤੇ ਬਾਰ-ਬਾਰ ਵਿਜੈ ਪ੍ਰਾਪਤ ਕੀਤੀ।

ਉਸ ਦੇ ਹਮਲਿਆਂ ਦੇ ਮੁੱਖ ਕਾਰਨ ਇਹ ਸਨ :

ਪਹਿਲਾ, ਭਾਰਤ ਉਸ ਸਮੇਂ ਕਾਫੀ ਧਨੀ ਦੇਸ਼ ਸੀ। ਮਹਿਮੂਦ ਗਜ਼ਨਵੀ ਭਾਰਤ ਦਾ ਧਨ ਲੁੱਟਣ ਲਈ ਬਾਰ-ਬਾਰ ਭਾਰਤ ਉੱਤੇ ਹਮਲੇ ਕਰਦਾ ਸੀ।

ਦੂਜਾ, ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਮਹਿਮੂਦ ਨੇ ਭਾਰਤ ਵਿੱਚ ਇਸਲਾਮ ਦਾ ਵਿਕਾਸ ਕਰਨ ਲਈ ਭਾਰਤ ਉੱਤੇ ਹਮਲੇ ਕੀਤੇ।

ਤੀਜਾ, ਇਤਿਹਾਸਕਾਰਾਂ ਦਾ ਇਹ ਵੀ ਵਿਚਾਰ ਹੈ ਕਿ ਮਹਿਮੂਦ ਗਜ਼ਨਵੀ ਇਕ ਬਹਾਦਰ ਮਹਾਨ ਯੋਧਾ ਸੀ ਤੇ ਉਹ ਲੜਾਈ ਵਿੱਚ ਆਪਣੀ ਬਹਾਦਰੀ ਦਿਖਾ ਕੇ ਬਹੁਤ ਆਨੰਦ ਮਨਾਉਂਦਾ ਸੀ। ਇਸ ਲਈ ਉਸ ਨੇ ਕਈ ਵਾਰੀ ਯੁੱਧ ਦੀ ਇੱਛਾ ਪੂਰਤੀ ਲਈ ਭਾਰਤ ਉੱਤੇ ਵਾਰ-ਵਾਰ ਹਮਲੇ ਕੀਤੇ।

ਪਰ ਬਹੁਤੇ ਇਤਿਹਾਸਕਾਰ ਇਹ ਸਵੀਕਾਰ ਕਰਦੇ ਹਨ ਕਿ ਗਜ਼ਨਵੀ ਨੇ ਕੇਵਲ ਧਨ ਲੁੱਟਣ ਕਾਰਣ ਹੀ ਭਾਰਤ ਉੱਤੇ ਹਮਲੇ ਕੀਤੇ।

ਉਸ ਦੇ ਹਮਲਿਆਂ ਦੇ ਇਹ ਸਿੱਟੇ ਨਿਕਲੇ :

ਪਹਿਲਾ, ਮਹਿਮੂਦ ਗਜ਼ਨਵੀ ਦੇ ਹਮਲਿਆਂ ਨੇ ਭਾਰਤ ਦੀ ਕਮਜ਼ੋਰੀ ਪ੍ਰਗਟ ਕਰ ਦਿੱਤੀ। ਸੰਸਾਰ ਨੂੰ ਪਤਾ ਲੱਗ ਗਿਆ ਕਿ ਭਾਰਤੀ ਰਾਜਿਆਂ ਵਿੱਚ ਆਪਸੀ ਫੁੱਟ ਹੈ ਤੇ ਇਸ ਨੂੰ ਜਿਤਣਾ ਔਖਾ ਨਹੀਂ ਹੈ। ਇਸੇ ਲਈ ਪਿੱਛੋਂ ਮੁਹੰਮਦ ਗੌਰੀ ਨੇ ਹਮਲੇ ਕਰਕੇ ਇਸਲਾਮੀ ਰਾਜ ਦੀ ਸਥਾਪਨਾ ਕਰ ਲਈ ਸੀ।

ਦੂਜਾ, ਮਹਿਮੂਦ ਗਜ਼ਨਵੀ ਦੇ ਹਮਲਿਆਂ ਦੇ ਸਿੱਟੇ ਦੇ ਰੂਪ ਵਿੱਚ ਪੰਜਾਬ ਗਜ਼ਨਵੀ ਸਾਮਰਾਜ ਦਾ ਇੱਕ ਹਿੱਸਾ ਬਣ ਗਿਆ ਸੀ।

ਤੀਜਾ ਪੰਜਾਬ ਦੇ ਗਜ਼ਨਵੀ ਰਾਜ ਦੇ ਵਿੱਚ ਮਿਲਣ ਕਾਰਣ ਭਾਰਤ ਉੱਤੇ ਹਮਲਾ ਕਰਨ ਲਈ ਹੋਰ ਆਕਰਮਣਕਾਰੀਆਂ ਲਈ ਰਾਹ ਖੁੱਲ੍ਹ ਗਿਆ।

ਚੌਥਾ, ਇਹਨਾਂ ਹਮਲਿਆਂ ਵਿੱਚ ਬਹੁਤ ਸਾਰੇ ਭਾਰਤੀ ਮਾਰੇ ਗਏ ਤੇ ਭਾਰਤ ਦੀ ਸੈਨਿਕ ਸ਼ਕਤੀ ਨੂੰ ਹਾਨੀ ਪਹੁੰਚੀ।

ਪੰਜਵਾਂ, ਮਹਿਮੂਦ ਭਾਰਤ ਦਾ ਧਨ ਲੁੱਟ ਕੇ ਲੈ ਗਿਆ ਤੇ ਬਹੁਤ ਸਾਰੇ ਮੰਦਰਾਂ ਦਾ ਨਾਸ਼ ਕਰ ਕੇ ਇਸ ਦੀ ਕਲਾ ਨੂੰ ਹਾਨੀ ਪਹੁੰਚਾ ਗਿਆ।

ਛੇਵਾਂ, ਮਹਿਮੂਦ ਨੇ ਸ਼ਕਤੀ ਦੁਆਰਾ ਬਹੁਤ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਸੀ। ਜਿਸ ਕਾਰਨ ਭਾਰਤ ਵਿੱਚ ਇਸਲਾਮ ਧਰਮ ਦਾ ਪ੍ਰਚਾਰ ਹੋਇਆ ਸੀ।


प्रश्न. महमूद गजनवी के आक्रमणों के कारण एवं परिणाम बताइये।

उत्तर: महमूद गजनवी ने भारत पर सत्रह बार आक्रमण किया और बार-बार विजय प्राप्त की।

उसके आक्रमणों के मुख्य कारण थे:

पहला कारण, उस समय भारत एक बहुत समृद्ध देश था। महमूद गजनवी भारत की धन-संपत्ति लूटने के लिए बार-बार भारत पर आक्रमण करता था।

दूसरा, कुछ विद्वानों का मानना है कि महमूद ने भारत में इस्लाम को बढ़ावा देने के लिए भारत पर आक्रमण किया था।

तीसरा, इतिहासकारों का यह भी मत है कि महमूद गजनवी एक वीर महान योद्धा था और उसे युद्ध में अपनी वीरता दिखाने में आनंद आता था। इसलिए उसने अपनी युद्ध की इच्छा को पूरा करने के लिए बार-बार भारत पर आक्रमण किया।

लेकिन अधिकांश इतिहासकार यह स्वीकार करते हैं कि गजनवी ने भारत पर आक्रमण केवल लूटपाट के लिए किया था।

उसके हमलों के परिणाम इस प्रकार थे:

पहला, महमूद गजनवी के आक्रमणों ने भारत की कमजोरी को उजागर किया। दुनिया को पता चल गया कि भारतीय राजाओं में फूट है और इसे दूर करना कठिन नहीं है। इसीलिए बाद में मुहम्मद गौरी ने आक्रमण कर इस्लामिक राज्य की स्थापना की।

दूसरा, महमूद गजनवी के आक्रमणों के परिणामस्वरूप पंजाब गजनवी साम्राज्य का हिस्सा बन गया।

तीसरा, पंजाब के  ग़ज़नवी राज में मिलने से और अधिक आक्रमणकारियों के लिए भारत पर आक्रमण करने का रास्ता खुल गया।

चौथा, इन हमलों में अनेक भारतीय मारे गये और भारत की सैन्य शक्ति को क्षति पहुँची।

पांचवां, महमूद ने भारत की सम्पत्ति को लूटा और अनेक मन्दिरों को नष्ट कर दिया तथा उनकी कला को क्षति पहुँचायी।

छठा, महमूद ने कई हिंदुओं को बलपूर्वक इस्लाम में परिवर्तित किया, जिससे भारत में इस्लाम का प्रचार हुआ।


Question. Explain the reasons and consequences of Mahmud Ghaznavi’s attacks.

Answer: Mahmud Ghaznavi invaded India seventeen times and conquered it again and again.

The main reasons for his attacks were:

The first reason was that India was a very prosperous country at that time.  Mahmud Ghaznavi repeatedly attacked India to loot its wealth.

Second, some scholars believe that Mahmud invaded India to promote Islam in India.

Thirdly, historians also believe that Mahmud Ghaznavi was a brave and great warrior and he enjoyed showing his bravery in war. Therefore, he repeatedly attacked India to fulfill his desire for war.

But most historians accept that Ghaznavi attacked India only for plunder.

The results of his attacks were as follows:

First, the invasions of Mahmud Ghaznavi exposed India’s weakness.  The world came to know that there is division among Indian kings and it is not difficult to remove it. That is why later Muhammad Ghori attacked and established the Islamic state.

Second, as a result of the invasions of Mahmud Ghaznavi, Punjab became part of the Ghaznavid Empire.

Third, the annexation of Punjab to the Ghaznavid Empire opened the way for more invaders to attack India.

Fourth, many Indians were killed in these attacks and India’s military power was damaged.

Fifth, Mahmud looted the wealth of India, destroyed many temples, and damaged their art.

Sixth, Mahmud forcibly converted many Hindus to Islam, thereby spreading Islam in India.