ਮਹਾਰਾਜਾ ਰਣਜੀਤ ਸਿੰਘ : ‘ਸ਼ੇਰੇ ਪੰਜਾਬ’
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਨੂੰ ‘ਸ਼ੇਰੇ ਪੰਜਾਬ’ ਕਿਉਂ ਕਿਹਾ ਜਾਂਦਾ ਹੈ?
ਜਾਂ
ਪ੍ਰਸ਼ਨ. ਤੁਸੀਂ ਰਣਜੀਤ ਸਿੰਘ ਨੂੰ ਇਤਿਹਾਸ ਵਿੱਚ ਕੀ ਸਥਾਨ ਦਿਉਗੇ? ਉਨ੍ਹਾਂ ਨੂੰ ਸ਼ੇਰੇ-ਪੰਜਾਬ ਕਿਉਂ ਕਿਹਾ ਜਾਂਦਾ ਹੈ?
ਉੱਤਰ — ਮਹਾਰਾਜਾ ਰਣਜੀਤ ਸਿੰਘ ਦੀ ਗਿਣਤੀ ਨਾ ਸਿਰਫ਼ ਭਾਰਤ ਬਲਿਕ ਸੰਸਾਰ ਦੇ ਮਹਾਨ ਸ਼ਾਸਕਾਂ ਵਿੱਚ ਕੀਤੀ ਜਾਂਦੀ ਹੈ। ਵੱਖ-ਵੱਖ ਇਤਿਹਾਸਕਾਰ ਮਹਾਰਾਜਾ ਰਣਜੀਤ ਸਿੰਘ ਦੀ ਤੁਲਨਾ ਮੁਗ਼ਲ ਬਾਦਸ਼ਾਹ ਅਕਬਰ, ਮਰਾਠਾ ਸ਼ਾਸਕ ਸ਼ਿਵਾਜੀ, ਮਿਸਰ ਦੇ ਸ਼ਾਸਕ ਮਹਿਮਤ ਅਲੀ ਅਤੇ ਫ਼ਰਾਂਸ ਦੇ ਸ਼ਾਸਕ ਨੈਪੋਲੀਅਨ ਆਦਿ ਨਾਲ ਕਰਦੇ ਹਨ। ਇਤਿਹਾਸ ਦਾ ਨਿਰਪੱਖ ਅਧਿਐਨ ਕਰਨ ‘ਤੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਪ੍ਰਾਪਤੀਆਂ ਇਨ੍ਹਾਂ ਸ਼ਾਸਕਾਂ ਤੋਂ ਕਿਤੇ ਵੱਧ ਸਨ। ਜਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਗੱਦੀ ‘ਤੇ ਬੈਠੇ ਉਨ੍ਹਾਂ ਦੇ ਕੋਲ ਸਿਰਫ਼ ਨਾਂ ਦਾ ਰਾਜ ਸੀ। ਪਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਯੋਗਤਾ ਅਤੇ ਕੁਸ਼ਲਤਾ ਦੇ ਨਾਲ ਇਸ ਵਿਸ਼ਾਲ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ। ਅਜਿਹਾ ਕਰਕੇ ਉਨ੍ਹਾਂ ਨੇ ਸਿੱਖ ਸਾਮਰਾਜ ਦੇ ਸੁਪਨੇ ਨੂੰ ਸਾਕਾਰ ਕੀਤਾ। ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਪ੍ਰਬੰਧ ਬਹੁਤ ਹੀ ਉੱਚ-ਕੋਟੀ ਦਾ ਸੀ। ਉਨ੍ਹਾਂ ਦੇ ਸ਼ਾਸਨ ਪ੍ਰਬੰਧ ਦਾ ਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ। ਪਰਜਾ ਦੇ ਦੁੱਖਾਂ ਨੂੰ ਦੂਰ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵਿੱਚ ਨੌਕਰੀਆਂ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਜਾਂਦੀਆਂ ਸਨ। ਉਨ੍ਹਾਂ ਦੇ ਦਰਬਾਰ ਵਿੱਚ ਸਿੱਖ, ਹਿੰਦੂ, ਮੁਲਸਮਾਨ, ਯੂਰੋਪੀਅਨ ਆਦਿ ਸਭ ਧਰਮਾਂ ਦੇ ਲੋਕ ਉੱਚੇ ਅਹੁਦਿਆਂ ‘ਤੇ ਨਿਯੁਕਤ ਸਨ। ਮਹਾਰਾਜਾ ਰਣਜੀਤ ਸਿੰਘ ਨੇ ਸਭ ਧਰਮਾਂ ਦੇ ਪ੍ਰਤੀ ਸਹਿਨਸ਼ੀਲਤਾ ਦੀ ਨੀਤੀ ਅਪਣਾ ਕੇ ਉਨ੍ਹਾਂ ਨੂੰ ਇੱਕ ਸੂਤਰ ਵਿੱਚ ਬੰਨ੍ਹਿਆ। ਉਹ ਇੱਕ ਮਹਾਨ ਦਾਨੀ ਵੀ ਸਨ। ਉਨ੍ਹਾਂ ਨੇ ਆਪਣੇ ਸਾਮਰਾਜ ਦੀ ਸੁਰੱਖਿਆ ਅਤੇ ਵਿਸਥਾਰ ਲਈ ਇੱਕ ਸ਼ਕਤੀਸ਼ਾਲੀ ਸੈਨਾ ਦਾ ਨਿਰਮਾਣ ਵੀ ਕੀਤਾ। ਉਨ੍ਹਾਂ ਨੇ ਅੰਗਰੇਜ਼ਾਂ ਨਾਲ ਮਿੱਤਰਤਾ ਸਥਾਪਿਤ ਕਰਕੇ ਆਪਣੀ ਰਾਜਨੀਤਿਕ ਸੂਝ-ਬੂਝ ਦਾ ਸਬੂਤ ਦਿੱਤਾ। ਇਨ੍ਹਾਂ ਸਭ ਗੁਣਾਂ ਦੇ ਕਾਰਨ ਅੱਜ ਵੀ ਲੋਕ ਮਹਾਰਾਜਾ ਰਣਜੀਤ ਸਿੰਘ ਨੂੰ ‘ਸ਼ੇਰ-ਏ-ਪੰਜਾਬ’ ਦੇ ਨਾਂ ਨਾਲ ਯਾਦ ਕਰਦੇ ਹਨ। ਨਿਰਸੰਦੇਹ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਗੌਰਵਮਈ ਸਥਾਨ ਪ੍ਰਾਪਤ ਹੈ।
प्रश्न. महाराजा रणजीत सिंह को ‘शेर – ए – पंजाब’ क्यों कहा जाता है?
या
प्रश्न. रणजीत सिंह को आप इतिहास में क्या स्थान देंगे? उन्हें ‘शेर – ए – पंजाब’ क्यों कहा जाता है?
उत्तर : महाराजा रणजीत सिंह की गिनती भारत के ही नहीं बल्कि विश्व के महान शासकों में होती है। विभिन्न इतिहासकार महाराजा रणजीत सिंह की तुलना मुगल सम्राट अकबर, मराठा शासक शिवाजी, मिस्र के शासक महमत अली और फ्रांसीसी शासक नेपोलियन से करते हैं। इतिहास के निष्पक्ष अध्ययन से पता चलता है कि महाराजा रणजीत सिंह की उपलब्धियाँ इन शासकों से कहीं अधिक थीं। जिस समय महाराजा रणजीत सिंह गद्दी पर बैठे थे, उस समय उनका केवल नाममात्र का शासन था। लेकिन महाराजा रणजीत सिंह ने अपनी क्षमता और कौशल से इस विशाल सिख साम्राज्य की स्थापना की। ऐसा करके उन्होंने सिख साम्राज्य के सपने को साकार किया। महाराजा रणजीत सिंह का प्रशासन बहुत उच्च कोटि का था। उनके प्रशासन का मुख्य उद्देश्य लोगों के कल्याण को सुनिश्चित करना था। महाराजा रणजीत सिंह के शासनकाल में लोगों की पीड़ा को कम करने के लिए योग्यता के आधार पर नौकरी दी जाती थी। उनके दरबार में सिखों, हिंदुओं, मुसलमानों, यूरोपियों और सभी धर्मों के लोगों को उच्च पदों पर नियुक्त किया गया था। महाराजा रणजीत सिंह ने सभी धर्मों के प्रति सहिष्णुता की नीति अपनाई और उन्हें एकजुट किया। वह एक महान उपकारी भी थे। उन्होंने अपने साम्राज्य की रक्षा और विस्तार करने के लिए एक शक्तिशाली सेना का भी निर्माण किया। उन्होंने अंग्रेजों से मित्रता स्थापित कर अपनी राजनीतिक कुशाग्रता साबित की। इन्हीं सब गुणों के कारण लोग आज भी महाराजा रणजीत सिंह को ‘शेर-ए-पंजाब’ के नाम से याद करते हैं। निस्संदेह, महाराजा रणजीत सिंह का पंजाब के इतिहास में एक गौरवशाली स्थान है।
Question. Why is Maharaja Ranjit Singh called Sher-i-Punjab?
Or
Question. What place would you assign in history to Ranjit Singh? Why is he called Sher-i Punjab?
Answer: Maharaja Ranjit Singh is counted among the great rulers not only of India but of the world. Various historians compare Maharaja Ranjit Singh with the Mughal emperor Akbar, the Maratha ruler Shivaji, the Egyptian ruler Mahmat Ali and the French ruler Napoleon. An unbiased study of history shows that the achievements of Maharaja Ranjit Singh were much more than these rulers. At the time when Maharaja Ranjit Singh sat on the throne, he had only a nominal rule. But Maharaja Ranjit Singh established this vast Sikh empire with his ability and skill. By doing this he made the dream of the Sikh Empire come true. The administration of Maharaja Ranjit Singh was of a very high order.
The main objective of his administration was to ensure the welfare of the people. During the reign of Maharaja Ranjit Singh, jobs were given based on merit to ease the suffering of the people. Sikhs, Hindus, Muslims, Europeans, and people of all religions were appointed to high positions in his court. Maharaja Ranjit Singh adopted a policy of tolerance towards all religions and united them. He was also a great benefactor. He also built a powerful army to protect and expand his empire. He proved his political acumen by establishing friendships with the British. Due to all these qualities, people still remember Maharaja Ranjit Singh by the name of ‘Sher-i-Punjab’. Undoubtedly, Maharaja Ranjit Singh has a proud place in the history of Punjab.