ਮਹਾਰਾਜਾ ਰਣਜੀਤ ਸਿੰਘ ਦੀ ਅੰਮ੍ਰਿਤਸਰ ਦੀ ਜਿੱਤ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਅੰਮ੍ਰਿਤਸਰ ਦੀ ਜਿੱਤ ਦਾ ਸੰਖੇਪ ਵਿੱਚ ਵਰਣਨ ਕਰੋ।

ਜਾਂ

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਮੁੱਢਲੇ ਜੀਵਨ ਵਿੱਚ ਅੰਮ੍ਰਿਤਸਰ ਦੀ ਜਿੱਤ ਦੀ ਕੀ ਮਹੱਤਤਾ ਹੈ?

ਜਾਂ

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਅੰਮ੍ਰਿਤਸਰ ਦੀ ਜਿੱਤ ਦਾ ਸੰਖੇਪ ਵਰਣਨ ਕਰੋ।

ਉੱਤਰ – ਧਾਰਮਿਕ ਪੱਖ ਤੋਂ ਅੰਮ੍ਰਿਤਸਰ ਸ਼ਹਿਰ ਦਾ ਸਿੱਖਾਂ ਲਈ ਬੜਾ ਮਹੱਤਵ ਹੈ। ਸਿੱਖ ਇਸ ਨੂੰ ਆਪਣਾ ਮੱਕਾ ਸਮਝਦੇ ਸਨ। ਇਸ ਤੋਂ ਇਲਾਵਾ ਇਹ ਪੰਜਾਬ ਦਾ ਸਭ ਤੋਂ ਪ੍ਰਸਿੱਧ ਵਪਾਰਿਕ ਕੇਂਦਰ ਵੀ ਸੀ। ਪੰਜਾਬ ਦਾ ਮਹਾਰਾਜਾ ਬਣਨ ਲਈ ਰਣਜੀਤ ਸਿੰਘ ਲਈ ਅੰਮ੍ਰਿਤਸਰ ‘ਤੇ ਕਬਜ਼ਾ ਕਰਨਾ ਅਤਿ ਜ਼ਰੂਰੀ ਸੀ। 1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਗੁਲਾਬ ਸਿੰਘ ਭੰਗੀ ਦੀ ਵਿਧਵਾ ਮਾਈ ਸੁੱਖਾਂ ਨੂੰ ਜੋ ਅੰਮ੍ਰਿਤਸਰ ਵਿੱਚ ਆਪਣੇ ਪੁੱਤਰ ਗੁਰਦਿੱਤ ਸਿੰਘ ਦੇ ਨਾਂ ‘ਤੇ ਸ਼ਾਸਨ ਕਰ ਰਹੀ ਸੀ, ਨੂੰ ਲੋਹਗੜ੍ਹ ਦਾ ਕਿਲ੍ਹਾ ਅਤੇ ਪ੍ਰਸਿੱਧ ਜਮਜਮਾ ਤੋਪ ਉਸ ਦੇ ਹਵਾਲੇ ਕਰਨ ਲਈ ਕਿਹਾ।

ਮਾਈ ਸੁੱਖਾਂ ਨੇ ਮਹਾਰਾਜੇ ਦੀਆਂ ਇਨ੍ਹਾਂ ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਮਹਾਰਾਜੇ ਨੇ ਆਪਣੀ ਸੱਸ ਸਦਾ ਕੌਰ ਅਤੇ ਫ਼ਤਹਿ ਸਿੰਘ ਆਹਲੂਵਾਲੀਆ ਨੂੰ ਨਾਲ ਲੈ ਕੇ ਅੰਮ੍ਰਿਤਸਰ ਉੱਤੇ ਹਮਲਾ ਕਰ ਦਿੱਤਾ। ਮਾਈ ਸੁੱਖਾਂ ਨੇ ਥੋੜ੍ਹੇ ਜਿਹੇ ਵਿਰੋਧ
ਮਗਰੋਂ ਆਪਣੀ ਹਾਰ ਮੰਨ ਲਈ। ਇਸ ਤਰ੍ਹਾਂ 1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਅੰਮ੍ਰਿਤਸਰ ‘ਤੇ ਕਬਜ਼ਾ ਹੋ ਗਿਆ ਅੰਮ੍ਰਿਤਸਰ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ।ਅੰਮ੍ਰਿਤਸਰ ਇੱਕ ਪ੍ਰਸਿੱਧ ਵਪਾਰਿਕ ਕੇਂਦਰ ਸੀ। ਇਸ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਆਰਥਿਕ ਸਾਧਨਾਂ ਵਿੱਚ ਵੀ ਵਾਧਾ ਹੋਇਆ। ਇਨ੍ਹਾਂ ਤੋਂ ਇਲਾਵਾ ਮਹਾਰਾਜੇ ਨੂੰ ਅਕਾਲੀਆਂ ਦੀਆਂ ਸੇਵਾਵਾਂ ਵੀ ਪ੍ਰਾਪਤ ਹੋਈਆਂ।


प्रश्न. अमृतसर में महाराजा रणजीत सिंह की विजय का संक्षेप में वर्णन कीजिए।

या

प्रश्न. महाराजा रणजीत सिंह के प्रारंभिक जीवन में अमृतसर की जीत का क्या महत्व है?

या

प्रश्न. अमृतसर पर महाराजा रणजीत सिंह की विजय का संक्षेप में वर्णन कीजिए।

उत्तर : धार्मिक दृष्टि से अमृतसर शहर का सिखों के लिए बहुत महत्व है।  सिख इसे अपना मक्का मानते थे।  इसके अलावा यह पंजाब का सबसे प्रसिद्ध व्यावसायिक केंद्र भी था।  पंजाब का महाराजा बनने के लिए रणजीत सिंह के लिए अमृतसर पर कब्जा करना अनिवार्य था। 1805 ई. में, महाराजा रणजीत सिंह ने गुलाब सिंह भंगी की विधवा माई सुखां, जो अपने बेटे गुरदित सिंह के नाम पर अमृतसर में शासन कर रही थी, को लोहगढ़ का किला और प्रसिद्ध जमजमा तोप उनके हवाले करने के लिए कहा।

माई सुखां ने महाराजा की मांगों को मानने से इंकार कर दिया।  इसके कारण महाराजा ने अपनी सास सदा कौर और फतेह सिंह अहलूवालिया के साथ अमृतसर पर हमला किया।  माई सुखां ने थोड़ा से विरोध करने के बाद हार मान ली।

इस प्रकार 1805 ई. में महाराजा रणजीत सिंह का अमृतसर पर कब्जा हो गया। अमृतसर की विजय के साथ ही महाराजा रणजीत सिंह की ख्याति दूर-दूर तक फैल गई। अमृतसर एक प्रसिद्ध व्यापारिक केंद्र था।  इससे महाराजा रणजीत सिंह के आर्थिक संसाधनों में भी वृद्धि हुई।  इनके अलावा, महाराजा को अकालियों की सेवाएं भी प्राप्त हुईं।


Question. Describe briefly about the conquest of Amritsar by Maharaja Ranjit Singh and its importance.

Or

Question. What is the significance of the conquest of Amritsar in the early career of Ranjit Singh?

Or

Question. Describe briefly about the conquest of Amritsar by Maharaja Ranjit Singh.

Answer: The city of Amritsar is of great importance to the Sikhs from the religious point of view.  Sikhs considered it as their Mecca.  Apart from this, it was also the most famous commercial center of Punjab.  To become the Maharaja of Punjab, Ranjit Singh needed to capture Amritsar.  In 1805, Maharaja Ranjit Singh asked Mai Sukhan, the widow of Gulab Singh Bhangi, who was ruling in Amritsar in the name of her son Gurdit Singh, to hand over the Lohgarh fort and the famous Jamjama cannon to him.

Mai Sukhan refused to accept the demands of the Maharaja.  Due to this, the Maharaja attacked Amritsar with his mother-in-law Sada Kaur and Fateh Singh Ahluwalia.  Mai Sukhan gave up after a little resistance.

Thus in 1805 AD, Maharaja Ranjit Singh captured Amritsar.  With the conquest of Amritsar, the fame of Maharaja Ranjit Singh spread far and wide.  Amritsar was a famous trading center. This also increased the economic resources of Maharaja Ranjit Singh. Apart from these, the Maharaja also received the services of the Akalis.